30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਹਿੰਦੂ ਕੋਆਪਰੇਟਿਵ ਬੈਂਕ ਦੀ ਨਵੀਂ ਸ਼ਾਖਾ ਦਾ ਕੈਬਨਿਟ ਮੰਤਰੀ ਵਲੋਂ ਉਦਘਾਟਨ

ਘਰੋਟਾ, 29 ਅਗਸਤ (ਸੰਜੀਵ ਗੁਪਤਾ)-ਸ਼੍ਰੀ ਰਾਮ ਨਾਟਕ ਕਲੱਬ ਘਰੋਟਾ ਵਲੋਂ ਸ਼੍ਰੀ ਰਾਮਲੀਲਾ ਪ੍ਰੋਗਰਾਮ ਦੇ ਸਬੰਧ ਵਿਚ ਝੰਡਾ ਪੂਜਨ ਪ੍ਰੋਗਰਾਮ ਕਲੱਬ ਦੇ ਪ੍ਰਧਾਨ ਰਾਕੇਸ਼ ਅਤੇ ਡਾਇਰੈਕਟਰ ਮਦਨ ਲਾਲ ਮਹਾਜਨ ਦੀ ਸਾਂਝੀ ਅਗਵਾਈ ਹੇਠ ਸੰਪੰਨ ਹੋਇਆ। ਇਸ ਮੌਕੇ ਸਰਪੰਚ ਸੰਜੀਵ ਕੁਮਾਰ ਰੋਡਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਦਕਿ ਪੰਚਾਇਤ ਮੈਂਬਰ ਅਤੇ ਕਾਰੋਬਾਰੀ ਦੇਵ ਦੱਤ ਮਹਾਜਨ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ।

Ad Position 21
No active advertisement
ਅਜੀਤ ਡੈਸਕ 30-08-2026
ਘਰੋਟਾ, 29 ਅਗਸਤ (ਸੰਜੀਵ ਗੁਪਤਾ)-ਸ਼੍ਰੀ ਰਾਮ ਨਾਟਕ ਕਲੱਬ ਘਰੋਟਾ ਵਲੋਂ ਸ਼੍ਰੀ ਰਾਮਲੀਲਾ ਪ੍ਰੋਗਰਾਮ ਦੇ ਸਬੰਧ ਵਿਚ ਝੰਡਾ ਪੂਜਨ ਪ੍ਰੋਗਰਾਮ ਕਲੱਬ ਦੇ ਪ੍ਰਧਾਨ ਰਾਕੇਸ਼ ਅਤੇ ਡਾਇਰੈਕਟਰ ਮਦਨ ਲਾਲ ਮਹਾਜਨ ਦੀ ਸਾਂਝੀ ਅਗਵਾਈ ਹੇਠ ਸੰਪੰਨ ਹੋਇਆ। ਇਸ ਮੌਕੇ ਸਰਪੰਚ ਸੰਜੀਵ ਕੁਮਾਰ ਰੋਡਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਦਕਿ ਪੰਚਾਇਤ ਮੈਂਬਰ ਅਤੇ ਕਾਰੋਬਾਰੀ ਦੇਵ ਦੱਤ ਮਹਾਜਨ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ। ਪ੍ਰੋਗਰਾਮ ਵਿਚ ਸੰਜੀਵ ਮੇਹਰਾ, ਯਸ਼ਪਾਲ, ਸੁਰਿੰਦਰ ਕੁਮਾਰ ਸਮੇਤ ਹੋਰ ਕਲੱਬ ਨਾਲ ਜੁੜੇ ਕਲਾਕਾਰ ਹਾਜ਼ਰ ਸਨ। ਸਰਪੰਚ ਸੰਜੀਵ ਕੁਮਾਰ ਰੋੜਾ ਨੇ ਕਿਹਾ ਕਿ ਸ਼੍ਰੀ ਰਾਮ ਨਾਟਕ ਕਲੱਬ ਘਰੋਟਾ ਪ੍ਰਾਚੀਨ ਅਤੇ ਗੌਰਵਸ਼ਾਲੀ ਕਲੱਬ ਹੈ। ਇੱਥੇ ਆਯੋਜਿਤ ਹੋਣ ਵਾਲੀ ਰਾਮਲੀਲਾ ਨੂੰ ਦੇਖਣ ਲਈ ਦੂਰ-ਦੂਰ ਤੋਂ ਲੋਕ ਪਹੁੰਚਦੇ ਹਨ। ਉਨ੍ਹਾਂ ਨਵੇਂ ਕਲਾਕਾਰਾਂ ਨੂੰ ਅਪੀਲ ਕੀਤੀ ਕਿ ਉਹ ਕਲੱਬ ਦੇ ਪੁਰਾਣੇ ਅਤੇ ਸੀਨੀਅਰ ਕਲਾਕਾਰਾਂ ਤੋਂ ਪ੍ਰੇਰਣਾ ਲੈ ਕੇ ਸ਼੍ਰੀ ਰਾਮਲੀਲਾ ਦੀ ਪਰੰਪਰਾ ਨੂੰ ਅੱਗੇ। ਕਲੱਬ ਦੇ ਡਾਇਰੈਕਟਰ ਮਦਨ ਲਾਲ ਮਹਾਜਨ ਨੇ ਦੱਸਿਆ ਕਿ ਸ਼੍ਰੀ ਰਾਮਲੀਲਾ ਦਾ ਸ਼ੁਭਾਅਰੰਭ 11 ਅਕਤੂਬਰ ਤੋਂ ਕੀਤਾ ਜਾਵੇਗਾ ਅਤੇ 20 ਅਕਤੂਬਰ ਨੂੰ ਦੁਸਹਿਰਾ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਰਾਮਲੀਲਾ ਦੇ ਪਹਿਲੇ ਦਿਨ ਸ਼ਰਵਣ ਕੁਮਾਰ ਦਾ ਨਾਟਕ ਪੇਸ਼ ਕੀਤਾ ਜਾਵੇਗਾ। ਰਾਮਲੀਲਾ ਦੀਆਂ ਤਿਆਰੀਆਂ ਸ਼ੁਰੂ । ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਸ਼੍ਰੀ ਰਾਮਲੀਲਾ ਪ੍ਰੋਗਰਾਮ ਵਿਚ ਵੱਧ-ਚੜ੍ਹ ਕੇ ਭਾਗ ਲੈਣ ਅਤੇ ਕਲਾਕਾਰਾਂ ਦਾ ਹੌਸਲਾ ਵਧਾਉਣ ਦੀ ਅਪੀਲ ਕੀਤੀ। ਇਸ ਮੌਕੇ ਜਤਿੰਦਰ ਕੁਮਾਰ, ਵਿਜੇ ਮਹਾਜਨ, ਜਰਮੇਜ ਸਿੰਘ, ਸੁਰਿੰਦਰ ਮਹਾਜਨ, ਪ੍ਰੇਮ, ਰਵੀ, ਮਨੀ, ਨੀਰਜ, ਅਸ਼ੋਕ ਸਮੇਤ ਹੋਰ ਵੀ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਪੁਲ ਤਿੱਬੜੀ ਯੂ.ਬੀ.ਡੀ.ਸੀ ਨਹਿਰ ’ਤੇ ਬਣੇ ਪੁਲਾਂ ਨੂੰ ਬਚਾਉਣ ਲਈ 12 ਲੱਖ ਦੀ ਲਾਗਤ ਨਾਲ ਕੰਮ ਆਰੰਭ-ਇੰਜੀ.ਸੰਜੀਵ ਸ਼ਰਮਾ ਅਗਲੀ ਖ਼ਬਰ ਮਣੀਮਹੇਸ਼ ਯਾਤਰਾ ਦੌਰਾਨ ਪਠਾਨਕੋਟੀਆ ਦਾ ਲੰਗਰ ਸ਼ਰਧਾਲੂਆਂ ਲਈ ਬਣਿਆ ਸਹਾਰਾ
Ad Position 24