30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਪੁਲ ਤਿੱਬੜੀ ਯੂ.ਬੀ.ਡੀ.ਸੀ ਨਹਿਰ ’ਤੇ ਬਣੇ ਪੁਲਾਂ ਨੂੰ ਬਚਾਉਣ ਲਈ 12 ਲੱਖ ਦੀ ਲਾਗਤ ਨਾਲ ਕੰਮ ਆਰੰਭ-ਇੰਜੀ.ਸੰਜੀਵ ਸ਼ਰਮਾ

ਗੁਰਦਾਸਪੁਰ, 29 ਅਗਸਤ (ਅਸ਼ੋਕ ਸ਼ਰਮਾ)-ਗੁਰਦਾਸਪੁਰ-ਮੁਕੇਰੀਆਂ ਮੁੱਖ ਮਾਰਗ ’ਤੇ ਪੈਂਦੀਆਂ ਯੂ. ਬੀ.

Ad Position 21
No active advertisement
ਅਜੀਤ ਡੈਸਕ 30-08-2026
ਗੁਰਦਾਸਪੁਰ, 29 ਅਗਸਤ (ਅਸ਼ੋਕ ਸ਼ਰਮਾ)-ਗੁਰਦਾਸਪੁਰ-ਮੁਕੇਰੀਆਂ ਮੁੱਖ ਮਾਰਗ ’ਤੇ ਪੈਂਦੀਆਂ ਯੂ.ਬੀ.ਡੀ.ਸੀ ਨਹਿਰਾਂ ’ਤੇ ਬਣੇ ਪੁਲਾਂ ਨੇੜੇ ਭਾਰੀ ਮੀਂਹ ਨਾਲ ਵੱਡੇ ਪੱਧਰ ’ਤੇ ਖੋਰਾ ਲੱਗ ਗਿਆ ਸੀ। ਮਹਿਕਮੇ ਵਲੋਂ ਪੁਲਾਂ ਨੂੰ ਬਚਾਉਣ ਲਈ ਰੈਗੂਲੇਟਰੀ ਹੱਟ ਤਹਿਤ ਸਪਰ ਬੰਨਣੇ ਸ਼ੁਰੂ ਕਰ ਦਿੱਤੇ ਹਨ ਅਤੇ ਇਹ ਕੰਮ 10 ਦਿਨ ਦੇ ਅੰਦਰ ਜਿਲ੍ਹਾ ਪ੍ਰਸ਼ਾਸਨ ਵਲੋਂ ਕੰਮ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਸਬੰਧੀ ਪੁਲ ਤਿੱਬੜੀ ਵਿਖੇ ਉਪ ਮੰਡਲ ਅਫਸਰ ਸਬ ਡਵੀਜਨ ਨਹਿਰੀ ਵਿਭਾਗ ਇੰਜੀ ਸੰਜੀਵ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲ ਦੇ ਇਸ ਕਾਰਜ ’ਤੇ 12 ਲੱਖ ਰੁਪਏ ਖਰਚ ਕੀਤੇ ਜਾਣਗੇ। ਜਦੋਂ ਕਿ ਪੁਲਾਂ ਦੇ ਪਿਲਰ ਅਤੇ ਪੁਲ ਨੂੰ ਬਚਾਉਣ ਲਈ ਜੇ.ਸੀ.ਬੀ ਮਸ਼ੀਨ ਰਾਹੀਂ ਕੰਮ ਕਰਵਾਇਆ ਜਾ ਰਿਹਾ ਹੈ ਅਤੇ ਪਾਣੀ ਦੇ ਵਹਾਅ ਨੂੰ ਰੋਕਣ ਲਈ ਮਜਬੂਤ ਸਪਰ ਬੰਨੇ ਜਾ ਰਹੇ ਹਨ। ਪਾਣੀ ਦੇ ਵਹਾਅ ਦੇ ਨਿਯੰਤਰਨ ਲਈ ਪੁਲ ’ਤੇ ਹੱਟ ਬਣਾਏ ਜਾਣਗੇ । ਉਨ੍ਹਾਂ ਦੱਸਿਆ ਕਿ ਨਹਿਰੀ ਵਿਭਾਗ ਦੇ ਮੁਲਾਜਮ ਦੇਖਰੇਖ ਕਰ ਰਹੇ ਹਨ ਅਤੇ ਇਸ ਕੰਮ ਨੂੰ ਨੇਪੜੇ ਚਾੜਨ ਲਈ ਗੁਰਦਾਸਪੁਰ ਦੇ ਮਸ਼ਹੂਰ ਠੇਕੇਦਾਰ ਵਰਮਾ ਆਪਣੀ ਲੇਬਰ ਸਮੇਤ ਦਿਨ ਰਾਤ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪ੍ਰਸ਼ਾਸ਼ਨ ਤੇ ਮਹਿਕਮੇ ਦੇ ਉਚ ਅਧਿਕਾਰੀਆਂ ਦੇ ਨਿਰਦੇਸ਼ਾਂ ’ਤੇ 10 ਦਿਨਾਂ ਤੋਂ ਪਹਿਲਾਂ ਕੰਮ ਮੁਕੰਮਲ ਕਰਕੇ ਇਸ ਦੀ ਰਿਪੋਰਟ ਮਹਿਕਮੇ ਦੇ ਉਚ ਅਧਿਕਾਰੀਆਂ ਨੂੰ ਭੇਜੀ ਜਾਵੇਗੀ । ਉਨ੍ਹਾਂ ਦੱਸਿਆ ਕਿ ਇਸ ਸਮੇਂ ਨਹਿਰ ਵਿਚ 3500 ਕਿਊਸਿਕ ਪਾਣੀ ਆ ਰਿਹਾ ਹੈ ਅਤੇ ਸਪਰ ਦੀ ਮੁਰੰਮਤ ਹੋਣ ਨਾਲ ਪਾਣੀ ਦੀ ਸਮਰੱਥਾ 4500 ਕਿਊਸਿਕ ਹੋ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਬਜਰੰਗ ਨਾਟਕ ਕਲੱਬ ਨੇ ਸ਼ੋਭਾ ਯਾਤਰਾ ਕੱਢੀ-ਕੀਤਾ ਝੰਡਾ ਪੂਜਨ ਅਗਲੀ ਖ਼ਬਰ ਹਿੰਦੂ ਕੋਆਪਰੇਟਿਵ ਬੈਂਕ ਦੀ ਨਵੀਂ ਸ਼ਾਖਾ ਦਾ ਕੈਬਨਿਟ ਮੰਤਰੀ ਵਲੋਂ ਉਦਘਾਟਨ
Ad Position 24