03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਮੀਰਪੁਰ ਦੀਆਂ ਦੁਕਾਨਾਂ ਅੱਗੇ ਸੁੱਕਾ ਰੁੱਖ ਬਣਿਆ ਮੁਸੀਬਤ ਦਾ ਕਾਰਨ ਵਣ ਵਿਭਾਗ ਨਹੀਂ ਦੇ ਰਿਹਾ ਧਿਆਨ

ਗੁਰਦਾਸਪੁਰ, 1 ਸਤੰਬਰ (ਅਸ਼ੋਕ ਸ਼ਰਮਾ)-ਜੇਲ ਰੋਡ ’ਤੇ ਪੈਂਦੇ ਮੀਰਪੁਰ ਦੀਆਂ ਦੁਕਾਨਾਂ ਅੱਗੇ ਸੁੱਕਾ ਰੁੱਖ ਦੁਕਾਨਦਾਰਾਂ ਲਈ ਮੁਸੀਬਤ ਦਾ ਕਾਰਨ ਬਣਿਆ ਹੋਇਆ ਹੈ। ਪਰ ਵਣ ਵਿਭਾਗ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ।

Ad Position 21
repet_subhas-goyals [Copy P29]
ਜੇਲ ਰੋਡ ’ਤੇ ਮੀਰਪੁਰ ਨੇੜੇ ਦੁਕਾਨਾਂ ਅੱਗੇ ਸੁੱਕਾ ਰੁੱਖ। ਤਸਵੀਰ: ਵਿਸ਼ਾਲ ਮੁੰਨਾ 02-09-2026
ਗੁਰਦਾਸਪੁਰ, 1 ਸਤੰਬਰ (ਅਸ਼ੋਕ ਸ਼ਰਮਾ)-ਜੇਲ ਰੋਡ ’ਤੇ ਪੈਂਦੇ ਮੀਰਪੁਰ ਦੀਆਂ ਦੁਕਾਨਾਂ ਅੱਗੇ ਸੁੱਕਾ ਰੁੱਖ ਦੁਕਾਨਦਾਰਾਂ ਲਈ ਮੁਸੀਬਤ ਦਾ ਕਾਰਨ ਬਣਿਆ ਹੋਇਆ ਹੈ। ਪਰ ਵਣ ਵਿਭਾਗ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ। ਇਸ ਸਬੰਧੀ ਦੁਕਾਨਦਾਰ ਕਮਲ ਕੁਮਾਰ, ਨੀਰਜ ਕੁਮਾਰ ਅਤੇ ਹੋਰ ਦੁਕਾਨਦਾਰਾਂ ਨੇ ਦੱਸਿਆ ਕਿ ਦੁਕਾਨਾਂ ਅੱਗੇ ਸੁੱਕਾ ਰੁੱਖ ਹੋਣ ਕਰਕੇ ਜਦੋਂ ਤੇਜ ਹਨੇਰੀ ਆਉਂਦੀ ਹੈ ਤਾਂ ਇਸ ਦੀਆਂ ਟਾਹਣੀਆਂ ਰਾਹਗੀਰਾਂ ਅਤੇ ਦੁਕਾਨਾਂ ’ਤੇ ਡਿੱਗਦੀਆਂ ਹਨ, ਜਿਸ ਨਾਲ ਲੋਕਾਂ ਨੂੰ ਸੱਟਾਂ ਆਦਿ ਲੱਗ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਸੁੱਕੇ ਰੁੱਖਾਂ ਨੂੰ ਕਟਵਾਉਣ ਲਈ ਮਹਿਕਮਾ ਅੱਗੇ ਫਰਿਆਦ ਵੀ ਕੀਤੀ ਸੀ। ਪਰ ਉਨ੍ਹਾਂ ਦੇ ਕੰਨ ’ਤੇ ਜੂੰ ਤੱਕ ਨਹੀਂ ਸਰਕੀ। ਉਨ੍ਹਾਂ ਦੱਸਿਆ ਕਿ ਸਿਰਫ ਜੇਲ ਰੋਡ ’ਤੇ ਹੀ ਨਹੀਂ ਹੋਰ ਵੱਖ ਵੱਖ ਸੜਕਾਂ ’ਤੇ ਵੀ ਸੁੱਕੇ ਰੁੱਖ ਹਨ ਜਿਨ੍ਹਾਂ ਕਾਰਨ ਲੋਕਾਂ ਦਾ ਨੁਕਸਾਨ ਹੋ ਜਾਂਦਾ ਹੈ ਅਤੇ ਲੋਕ ਸੱਟਾਂ ਆਦਿ ਲਗਵਾ ਲੈਂਦੇ ਹਨ। ਉਨ੍ਹਾਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਗੁਰਦਾਸਪੁਰ ਦੀਆਂ ਵੱਖ ਵੱਖ ਸੜਕਾਂ ’ਤੇ ਸੁੱਕੇ ਰੁੱਖਾਂ ਨੂੰ ਕਟਵਾਉਣ ਲਈ ਵਣ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਜਾਣ, ਜਿਸ ਨਾਲ ਲੋਕਾਂ ਦਾ ਨੁਕਸਾਨ ਹੋਣ ਤੋਂ ਬਚ ਜਾਵੇ। ਜਿਕਰਯੋਗ ਹੈ ਕਿ ਬੀਤੇ ਦਿਨ ਵੀ ਤੇਜ ਹਨੇਰੀ ਨਾਲ ਸੁੱਕਾ ਰੁੱਖ ਇਕ ਟਰੱਕ ’ਤੇ ਡਿੱਗ ਗਿਆ ਸੀ, ਜਿਸ ਨਾਲ ਟਰੱਕ ਦਾ ਕਾਫੀ ਨੁਕਸਾਨ ਹੋਇਆ ਸੀ।
Ad Position 22
No active advertisement
ਪਿਛਲੀ ਖ਼ਬਰ 11 ਨੂੰ ਹੋਣ ਵਾਲੀ ਬਟਾਲਾ ਬਾਰ ਦੀ ਚੋਣ ਲਈ ਪਰਮੀਤ ਸਿੰਘ ਬੇਦੀ ਤੇ ਰਘਬੀਰ ਸਿੰਘ ਸੰਧੂ ਚੇਅਰਮੈਨ ਨਿਯੁਕਤ ਅਗਲੀ ਖ਼ਬਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ 365ਵੇਂ ਜਨਮ ਦਿਹਾੜੇ ’ਤੇ ਚੇਤਨਾ ਮਾਰਚ ਕੱਢਣ ਲਈ ਸੰਗਤ ਹਜ਼ੂਰ ਸਾਹਿਬ (ਨਾਂਦੇੜ) ਲਈ ਰਵਾਨਾ
Ad Position 24