ਬੱਬੇਹਾਲੀ ਨੇ ਸਿਕੰਦਰ ਸਿੰਘ ਢਿੱਲੋਂ ਨੂੰ ਆਈ.ਟੀ.ਸੈੱਲ ਦਾ ਹਲਕਾ ਪ੍ਰਧਾਨ ਤੇ ਸ਼ਹਿਰੀ ਸਰਕਲ ਪ੍ਰਧਾਨ ਬਣਨ ’ਤੇ ਕੀਤਾ ਸਨਮਾਨਿਤ
ਗੁਰਦਾਸਪੁਰ, 1 ਸਤੰਬਰ (ਚੱਕਰਾਜਾ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਮੀਤ ਪ੍ਰਧਾਨ ਤੇ ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਵਲੋਂ ਸਿਕੰਦਰ ਸਿੰਘ ਢਿਲੋਂ ਨੂੰ ਹਲਕਾ ਗੁਰਦਾਸਪੁਰ ਤੋਂ ਆਈ. ਟੀ.
ਗੁਰਦਾਸਪੁਰ, 1 ਸਤੰਬਰ (ਚੱਕਰਾਜਾ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਮੀਤ ਪ੍ਰਧਾਨ ਤੇ ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਵਲੋਂ ਸਿਕੰਦਰ ਸਿੰਘ ਢਿਲੋਂ ਨੂੰ ਹਲਕਾ ਗੁਰਦਾਸਪੁਰ ਤੋਂ ਆਈ.ਟੀ.ਸੈਲ ਦਾ ਹਲਕਾ ਪ੍ਰਧਾਨ ਤੇ ਸ਼ਹਿਰੀ ਸਰਕਲ ਪ੍ਰਧਾਨ ਬਣਨ ’ਤੇ ਸਨਮਾਨਿਤ ਕੀਤਾ ਹੈ। ਇਸ ਨਿਯੁਕਤੀ ਲਈ ਸਿਕੰਦਰ ਸਿੰਘ ਢਿਲੋਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਗੁਰਬਚਨ ਸਿੰਘ ਬੱਬੇਹਾਲੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵਲੋਂ ਸੌਂਪੀ ਗਈ ਜਿੰਮੇਵਾਰੀ ਨੂੰ ਉਹ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ। ਇਸ ਮੌਕੇ ਅਮਰਜੋਤ ਸਿੰਘ ਬੱਬੇਹਾਲੀ, ਯੂਥ ਪ੍ਰਧਾਨ ਪਰਮਪ੍ਰੀਤ ਸਿੰਘ, ਰਾਜੀਵ ਪੰਡਿਤ ਕੋਟ ਮੋਹਨ ਲਾਲ, ਕੁਲਵੰਤ ਸਿੰਘ ਹੇਮਰਾਜਪੁਰ, ਰਵਿੰਦਰ ਠਾਕੁਰ, ਸਤਿੰਦਰ ਸਿੰਘ, ਸੁੱਖ ਗਿੱਦੜਵਿੰਡੀ ਆਦਿ ਹਾਜਰ ਸਨ ।