03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਵਿਖੇ ਰੱਖੜੀ ਤਿਆਰ ਕਰਨ ਦੀ ਵਰਕਸ਼ਾਪ ਤੇ ਪ੍ਰਦਰਸ਼ਨੀ ਲਗਾਈ

ਦੀਨਾਨਗਰ, 1 ਸਤੰਬਰ (ਸੋਢੀ/ਸ਼ਰਮਾ/ਘੁੰਮਣ)- ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਵਿਖੇ ਫੈਸ਼ਨ ਡਿਜ਼ਾਈਨਿੰਗ ਦੇ ਪੋਸਟ ਗ੍ਰੈਜੂਏਟ ਵਿਭਾਗ ਵਲੋਂ ਦੋ ਰੋਜਾ ਰੱਖੜੀ ਤਿਆਰ ਕਰਨ ਦੀ ਵਰਕਸ਼ਾਪ ਤੇ ਪ੍ਰਦਰਸ਼ਨੀ ਲਗਾਈ ਗਈ। ਕਾਲਜ ਦੀ ਪ੍ਰਿੰਸੀਪਲ ਡਾ: ਸਰਲਾ ਨਿਰੰਕਾਰੀ ਦੀ ਯੋਗ ਅਗਵਾਈ ਤੇ ਫੈਸ਼ਨ ਡਿਜ਼ਾਈਨ ਵਿਭਾਗ ਦੀ ਮੁਖੀ ਪ੍ਰੋ.

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਦੀਨਾਨਗਰ, 1 ਸਤੰਬਰ (ਸੋਢੀ/ਸ਼ਰਮਾ/ਘੁੰਮਣ)- ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਵਿਖੇ ਫੈਸ਼ਨ ਡਿਜ਼ਾਈਨਿੰਗ ਦੇ ਪੋਸਟ ਗ੍ਰੈਜੂਏਟ ਵਿਭਾਗ ਵਲੋਂ ਦੋ ਰੋਜਾ ਰੱਖੜੀ ਤਿਆਰ ਕਰਨ ਦੀ ਵਰਕਸ਼ਾਪ ਤੇ ਪ੍ਰਦਰਸ਼ਨੀ ਲਗਾਈ ਗਈ। ਕਾਲਜ ਦੀ ਪ੍ਰਿੰਸੀਪਲ ਡਾ: ਸਰਲਾ ਨਿਰੰਕਾਰੀ ਦੀ ਯੋਗ ਅਗਵਾਈ ਤੇ ਫੈਸ਼ਨ ਡਿਜ਼ਾਈਨ ਵਿਭਾਗ ਦੀ ਮੁਖੀ ਪ੍ਰੋ. ਜੋਤੀ ਸੈਣੀ ਦੀ ਅਗਵਾਈ ਵਿਚ ਲਗਾਈ ਵਰਕਸ਼ਾਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਰਚਨਾਤਮਕਤਾ ਤੇ ਉੱਦਮਤਾ ਦੇ ਹੁਨਰ ਨੂੰ ਵਧਾਉਣਾ ਅਤੇ ਸਵੈ-ਨਿਰਭਰਤਾ ਤੇ ਹੱਥ ਨਾਲ ਬਣੇ ਉਤਪਾਦਾਂ ਦੀ ਧਾਰਨਾ ਨੂੰ ਉਤਸ਼ਾਹਿਤ ਕਰਨਾ ਸੀ। ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੇ ਮਣਕੇ, ਧਾਗਾ, ਜ਼ਰੀ, ਮੋਤੀ, ਰੇਸ਼ਮ ਤੇ ਫੈਬਰਿਕ ਦੀ ਵਰਤੋਂ ਕਰਕੇ ਵਾਤਾਵਰਨ ਅਨੁਕੂਲ ਤੇ ਡਿਜ਼ਾਈਨਰ ਰੱਖੜੀਆਂ ਬਣਾਉਣ ਦੀਆਂ ਵੱਖ-ਵੱਖ ਤਕਨੀਕਾਂ ਸਿੱਖੀਆਂ। ਵਿਦਿਆਰਥਣਾਂ ਨੇ ਸਿਖਲਾਈ ਹਾਸਲ ਕਰਨ ਉਪਰੰਤ ਰੱਖੜੀਆਂ ਦਾ ਇਕ ਸੁੰਦਰ ਸੰਗ੍ਰਹਿ ਵੀ ਤਿਆਰ ਕੀਤਾ, ਜਿਸ ਦੀ ਬਾਅਦ ਵਿਚ ਪ੍ਰਦਰਸ਼ਨੀ ਵੀ ਲਗਾਈ ਗਈ। ਪ੍ਰਦਰਸ਼ਨੀ ’ਚ ਹੱਥ ਨਾਲ ਬਣੀਆਂ ਰੱਖੜੀਆਂ, ਕਢਾਈ ਵਾਲੀਆਂ ਰੱਖੜੀਆਂ, ਕ੍ਰੋਸ਼ੀਆ ਰੱਖੜੀਆਂ, ਚਾਕਲੇਟ ਗੁਲਦਸਤੇ ਤੇ ਗਿਫਟ ਹੈਂਪਰ ਸ਼ਾਮਿਲ ਕੀਤੇ ਗਏ ਸਨ। ਇਸ ਮੌਕੇ ਸੁਨੀਤਾ ਵਰਮਾ, ਰਣਦੀਪ ਧੂਤ, ਡਾ: ਦੀਪਕ ਜੋਤੀ, ਡਾ: ਸੰਗੀਤ ਮਲਹੋਤਰਾ, ਡਾ: ਅੰਜਨਾ, ਡਾ: ਸੋਨਮ ਗੁਪਤਾ, ਫੈਸ਼ਨ ਡਿਜ਼ਾਈਨ ਵਿਭਾਗ ਦੇ ਮੁਖੀ ਪ੍ਰੋਫੈਸਰ ਜੋਤੀ ਸੈਣੀ, ਮੀਨਲ ਗੁਪਤਾ, ਵੰਦਨਾ, ਰਾਜਵੰਤ ਕੌਰ, ਨਿਧੀ ਸ਼ਰਮਾ, ਅੰਸ਼ੂ ਸ਼ਰਮਾ, ਰਾਜਵੀਰ ਕੌਰ ਅਤੇ ਹਰਲੀਨ ਸੈਣੀ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਭਿੱਟੇਵੱਢ ’ਚ ਪਸ਼ੂ ਪਾਲਣ ਤੇ ਖੇਤੀਬਾੜੀ ਜਾਗਰੂਕਤਾ ਕੈਂਪ ਅਗਲੀ ਖ਼ਬਰ ਬੀ.ਐਸ.ਸੀ (ਐਮ.ਐਲ.ਐਸ) ਦਾ ਨਤੀਜਾ ਰਿਹਾ ਸ਼ਾਨਦਾਰ
Ad Position 24