ਚੰਗੀਆਂ ਸੇਵਾਵਾਂ ਲਈ ਐਸ.ਐਚ.ਓ. ਸੁਜਾਨਪੁਰ ਅਰੁਣ ਕੁਮਾਰ ਸਨਮਾਨਿਤ
ਸੁਜਾਨਪੁਰ, 1 ਸਤੰਬਰ (ਜਗਦੀਪ ਸਿੰਘ)-ਰਾਸ਼ਟਰੀ ਵਾਲਮੀਕਿ ਧਰਮ ਸਮਾਜ ਦੇ ਹਲਕਾ ਚੇਅਰਮੈਨ ਗੋਲਡੀ ਰਾਣਾ ਦੀ ਅਗਵਾਈ ’ਚ ਐਸ. ਐਚ.
ਸੁਜਾਨਪੁਰ, 1 ਸਤੰਬਰ (ਜਗਦੀਪ ਸਿੰਘ)-ਰਾਸ਼ਟਰੀ ਵਾਲਮੀਕਿ ਧਰਮ ਸਮਾਜ ਦੇ ਹਲਕਾ ਚੇਅਰਮੈਨ ਗੋਲਡੀ ਰਾਣਾ ਦੀ ਅਗਵਾਈ ’ਚ ਐਸ.ਐਚ.ਓ. ਸੁਜਾਨਪੁਰ ਅਰੁਣ ਕੁਮਾਰ ਨੂੰ ਉਨ੍ਹਾਂ ਦੀਆਂ ਚੰਗੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ । ਇਸ ਮੌਕੇ ਪ੍ਰਧਾਨ ਗੋਲਡੀ ਰਾਣਾ ਨੇ ਦੱਸਿਆ ਕਿ ਅਰੁਣ ਕੁਮਾਰ ਨੇ ਜਦੋਂ ਦਾ ਥਾਣਾ ਸੁਜਾਨਪੁਰ ਵਿਚ ਚਾਰਜ ਸੰਭਾਲ ਲਿਆ ਹੈ । ਕਰਾਈਮ ਦੇ ਕਾਫੀ ਹੱਦ ਤੱਕ ਠੱਲ੍ਹ ਪਾਈ ਹੈ ਤੇ ਨਸ਼ੇ ’ਤੇ ਵੀ ਨਕੇਲ ਕੱਸੀ ਹੈ । ਉਨ੍ਹਾਂ ਦੱਸਿਆ ਕਿ ਰਾਜੇਸ਼ ਕੱਕੜ ਦੇ ਮਿਲਣਸਾਰ ਰਵੱਈਏ ਨੇ ਲੋਕਾਂ ਤੇ ਪੁਲਿਸ ਵਿਚਕਾਰ ਚੰਗੇ ਤਾਲਮੇਲ ਨੂੰ ਸਥਾਪਤ ਕੀਤਾ ਹੈ । ਜਿਸ ਦੇ ਚੱਲਦੇ ਲੋਕਾਂ ਨੂੰ ਸੁਜਾਨਪੁਰ ਵਿਚ ਚੰਗਾ ਪੁਲਿਸ ਪ੍ਰਸ਼ਾਸਨ ਮਿਲ ਰਿਹਾ ਹੈ ਤੇ ਲੋਕ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਬੇਝਿਜਕ ਐਸ.ਐਚ.ਓ. ਅਰੁਣ ਕੁਮਾਰ ਨਾਲ ਮੁਲਾਕਾਤ ਕਰਦੇ ਹਨ । ਇਸ ਮੌਕੇ ਜਰਨਲ ਸਕੱਤਰ ਕਮਲ ਗਿੱਲ ਤੇ ਸਪੈਸ਼ਲ ਪੁਲਿਸ ਅਫਸਰ ਮਹਿੰਦਰ ਪਾਲ ਆਦਿ ਹਾਜ਼ਰ ਸਨ ।