05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਵਿਧਾਇਕ ਰੰਧਾਵਾ ਨੇ ਧਿਆਨਪੁਰ ਬੱਸ ਯਾਤਰਾ ਕੀਤੀ ਰਵਾਨਾ

ਧਿਆਨਪੁਰ, 4 ਸਤੰਬਰ (ਕੁਲਦੀਪ ਸਿੰਘ ਸੋਨੂੰ)-ਸ੍ਰੀ ਖਾਟੂ ਸ਼ਾਮ ਸਾਲਸਰ ਮਹਾਰਾਜ ਰਾਜਸਥਾਨ ਦੀ ਪਾਵਨ ਤਪੋ ਭੂਮੀ ਦੇ ਦਰਸ਼ਨ ਕਰਨ ਵਾਸਤੇ ਪੰਜਾਬ ਸਰਕਾਰ ਵਲੋਂ ਚਲਾਈ ਮੁਫ਼ਤ ਯਾਤਰਾ ਤਹਿਤ ਹਲਕਾ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵਲੋਂ ਧਿਆਨਪੁਰ ਤੋਂ ਬੱਸ ਰਵਾਨਾ ਕੀਤੀ ਗਈ। ਇਸ ਸਬੰਧੀ ਵਿਧਾਇਕ ਸ: ਰੰਧਾਵਾ ਸ਼ਾਹਪੁਰ ਜਾਜਨ ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਲੋਕ ਆਮ ਆਦਮੀ ਪਾਰਟੀ ਦੇ ਕੀਤੇ ਹੋਏ ਕੰਮਾਂ ਨੂੰ ਵੋਟਾਂ ਪਾਉਣਗੇ।

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਧਿਆਨਪੁਰ, 4 ਸਤੰਬਰ (ਕੁਲਦੀਪ ਸਿੰਘ ਸੋਨੂੰ)-ਸ੍ਰੀ ਖਾਟੂ ਸ਼ਾਮ ਸਾਲਸਰ ਮਹਾਰਾਜ ਰਾਜਸਥਾਨ ਦੀ ਪਾਵਨ ਤਪੋ ਭੂਮੀ ਦੇ ਦਰਸ਼ਨ ਕਰਨ ਵਾਸਤੇ ਪੰਜਾਬ ਸਰਕਾਰ ਵਲੋਂ ਚਲਾਈ ਮੁਫ਼ਤ ਯਾਤਰਾ ਤਹਿਤ ਹਲਕਾ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵਲੋਂ ਧਿਆਨਪੁਰ ਤੋਂ ਬੱਸ ਰਵਾਨਾ ਕੀਤੀ ਗਈ। ਇਸ ਸਬੰਧੀ ਵਿਧਾਇਕ ਸ: ਰੰਧਾਵਾ ਸ਼ਾਹਪੁਰ ਜਾਜਨ ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਲੋਕ ਆਮ ਆਦਮੀ ਪਾਰਟੀ ਦੇ ਕੀਤੇ ਹੋਏ ਕੰਮਾਂ ਨੂੰ ਵੋਟਾਂ ਪਾਉਣਗੇ। ਉਨ੍ਹਾਂ ਕਿਹਾ ਕਿ ਜਿਨਾਂ ਸਰਕਾਰਾਂ ਨੇ 50 ਸਾਲਾਂ ਵਿਚ ਕੋਈ ਕੰਮ ਨਹੀਂ ਕੀਤਾ, ਉਹ ਆਮ ਆਦਮੀ ਪਾਰਟੀ ਦੇ ਕੰਮ ਵੇਖ ਕੇ ਬੌਂਦਲ ਗਈਆਂ ਹਨ। ਉਨ੍ਹਾਂ ਕਿਹਾ ਕਿ ਵਿਰੋਧੀਆਂ ਕੋਲ ਭਗਵੰਤ ਮਾਨ ਨੂੰ ਮਾੜਾ ਕਹਿਣ ਤੋਂ ਇਲਾਵਾ ਹੋਰ ਕੋਈ ਵੀ ਮੁੱਦਾ ਨਹੀਂ, ਪਰ ਅੱਜ ਦੇ ਯੁੱਗ ਦੇ ਲੋਕ ਜਾਗਰੂਕ ਹੋ ਚੁੱਕੇ ਹਨ। ਉਹ ਆਮ ਆਦਮੀ ਪਾਰਟੀ ਵਲੋਂ ਕੀਤੇ ਕੰਮਾਂ ’ਤੇ ਵਿਸ਼ਵਾਸ ਰੱਖਦੇ ਹਨ, ਭਗਵੰਤ ਮਾਨ ਸਰਕਾਰ ਲੋਕਾਂ ਨੇ ਦਿਲਾ ’ਤੇ ਰਾਜ ਕਰਨ ਲਈ 2027 ਵਿਚ ਫਿਰ ਲੋਕਾਂ ਦੀ ਕਚਹਿਰੀ ਵਿਚ ਜਾ ਕੇ ਵੱਡੀ ਜਿੱਤ ਪ੍ਰਾਪਤ ਕਰੇਗੀ। ਇਸ ਮੌਕੇ ਸਰਪੰਚ ਨਿਰਮਲ ਸਿੰਘ ਮੋਹਲੋਵਾਲੀ, ਸਰਪੰਚ ਪਵਨਦੀਪ ਕੌਰ ਡੇਰਾ ਪਠਾਣਾਂ, ਸਰਪੰਚ ਬਲਰਾਜ ਸਿੰਘ ਖਹਿਰਾ ਸੁਲਤਾਨ, ਵਿਲੀਅਮ ਮਸੀਹ ਧਿਆਨਪੁਰ, ਸਰਕਲ ਪ੍ਰਧਾਨ ਨਰਿੰਦਰ ਸਿੰਘ ਅਲੀਨੰਗਲ, ਯੂਥ ਸਰਕਲ ਪ੍ਰਧਾਨ ਬਖਸ਼ੀਸ਼ ਸਿੰਘ ਅਲੀਨੰਗਲ, ਸਰਪੰਚ ਤਜਿੰਦਰ ਸਿੰਘ ਸ਼ਾਹਪੁਰ, ਸਰਪੰਚ ਦਲਬੀਰ ਸਿੰਘ ਰਾਜੇਕੇ, ਸਰਪੰਚ ਰਣਜੀਤ ਸਿੰਘ ਗਾਜੀਨੰਗਲ, ਸਰਪੰਚ ਸੁਲੱਖਣ ਸਿੰਘ ਬਸੰਤਕੋਟ, ਮੀਨਾ ਕੁਮਾਰੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਉਵਾਲ, ਬਲਵਿੰਦਰ ਸਿੰਘ ਪਵਾਰ ਸ਼ਿਕਾਰ ਮਾਛੀਆਂ ਬਲਾਕ ਪ੍ਰਧਾਨ, ਐਡਵੋਕੇਟ ਪਰਿਵਰਤਨ ਸਿੰਘ ਵਿੱਕੀ ਸੰਗਤੂਵਾਲ, ਸਰਪੰਚ ਗੁਰਤੇਜ ਸਿੰਘ, ਸ਼ੁਭਮ ਭਾਰਤਵਾਜ਼ ਬਲਾਕ ਪ੍ਰਧਾਨ, ਸਰਪੰਚ ਕੁਲਦੀਪ ਸਿੰਘ ਮਹਿਮੇਚੱਕ, ਸਰਪੰਚ ਮਨਦੀਪ ਸਿੰਘ ਗਿਲਾਂਵਾਲੀ, ਸਰਪੰਚ ਜਸਮੇਲ ਸਿੰਘ ਕੁਹਾਲੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਗਰ ਕੀਰਤਨ ਦਾ ਹਲਕਾ ਸ੍ਰੀ ਹਰਿਗੋਬਿੰਦਪੁਰ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਜਾਵੇਗਾ - ਚੇਅਰਮੈਨ ਡਾ. ਕੇ.ਜੇ. ਸਿੰਘ ਅਗਲੀ ਖ਼ਬਰ ਸੀ.ਐਚ.ਸੀ. ਕਾਹਨੂੰਵਾਨ ਵਲੋਂ ਡੇਂਗੂ ਬੁਖ਼ਾਰ ਦੀ ਰੋਕਥਾਮ ਲਈ ਯਤਨ ਜਾਰੀ
Ad Position 24