05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਭਾਜਪਾ ਵਲੋਂ 18 ਨੂੰ ਨਸ਼ਿਆਂ ਵਿਰੁੱਧ ਯਾਤਰਾ ਦੀ ਸ਼ੁਰੂਆਤ ਮਾਧੋਪੁਰ ਤੋਂ ਵੱਡੇ ਪੱਧਰ ’ਤੇ ਸ਼ੁਰੂ ਕੀਤੀ ਜਾਵੇਗੀ-ਦਿਨੇਸ਼ ਸਿੰਘ ਬੱਬੂ

ਸੁਜਾਨਪੁਰ, 4 ਸਤੰਬਰ (ਜਗਦੀਪ ਸਿੰਘ)-ਭਾਰਤੀ ਜਨਤਾ ਪਾਰਟੀ ਵਲੋਂ ਨਸ਼ਿਆਂ ਖਿਲਾਫ ਸ਼ੁਰੂ ਕੀਤੀ ਜਾ ਰਹੀ ਯਾਤਰਾ ਦਾ ਮਾਧੋਪੁਰ ਤੋਂ 18 ਸਤੰਬਰ ਨੂੰ ਆਗਾਜ਼ ਕੀਤਾ ਜਾਵੇਗਾ । ਜਿਸ ਸਬੰਧੀ ਅੱਜ ਮੀਟਿੰਗ ਮਾਧੋਪੁਰ ਮੰਡਲ ਪ੍ਰਧਾਨ ਅਵਤਾਰ ਸਿੰਘ ਕੋਹਾਲ ਦੀ ਅਗਵਾਈ ’ਚ ਕੀਤੀ ਗਈ ।

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਸੁਜਾਨਪੁਰ, 4 ਸਤੰਬਰ (ਜਗਦੀਪ ਸਿੰਘ)-ਭਾਰਤੀ ਜਨਤਾ ਪਾਰਟੀ ਵਲੋਂ ਨਸ਼ਿਆਂ ਖਿਲਾਫ ਸ਼ੁਰੂ ਕੀਤੀ ਜਾ ਰਹੀ ਯਾਤਰਾ ਦਾ ਮਾਧੋਪੁਰ ਤੋਂ 18 ਸਤੰਬਰ ਨੂੰ ਆਗਾਜ਼ ਕੀਤਾ ਜਾਵੇਗਾ । ਜਿਸ ਸਬੰਧੀ ਅੱਜ ਮੀਟਿੰਗ ਮਾਧੋਪੁਰ ਮੰਡਲ ਪ੍ਰਧਾਨ ਅਵਤਾਰ ਸਿੰਘ ਕੋਹਾਲ ਦੀ ਅਗਵਾਈ ’ਚ ਕੀਤੀ ਗਈ । ਮੀਟਿੰਗ ’ਚ ਸਾਬਕਾ ਡਿਪਟੀ ਸਪੀਕਰ ਦਿਨੇਸ਼ ਸਿੰਘ ਬੱਬੂ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ । ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਦਿਨੇਸ਼ ਸਿੰਘ ਬੱਬੂ ਨੇ ਦੱਸਿਆ ਕਿ ਭਾਜਪਾ ਵਲੋਂ 18 ਸਤੰਬਰ ਨੂੰ ਨਸ਼ਿਆਂ ਵਿਰੁੱਧ ਇਕ ਵਿਸ਼ਾਲ ਯਾਤਰਾ ਸ਼ੁਰੂ ਕੀਤੀ ਜਾ ਰਹੀ ਹੈ, ਜੋ ਸ਼ਾਮਾ ਪ੍ਰਸ਼ਾਦ ਮੁਖਰਜੀ ਸਮਾਰਕ ਮਾਧੋਪੁਰ ਤੋਂ ਸ਼ੁਰੂ ਕੀਤੀ ਜਾਵੇਗੀ, ਜਿਸ ’ ਚ ਭਾਜਪਾ ਦੇ ਵੱਡੇ ਆਗੂ ਸ਼ਾਮਿਲ ਹੋਣਗੇ । ਇਹ ਯਾਤਰਾ ਪੰਜਾਬ ਦੇ ਸਾਰੇ ਵਿਧਾਨ ਸਭਾ ਹਲਕਿਆਂ ’ਚ ਜਾਵੇਗੀ । ਇਸ ਯਾਤਰਾ ਸਬੰਧੀ ਅੱਜ ਭਾਜਪਾ ਆਗੂਆਂ ਤੇ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ, ਤਾਂ ਜੋ ਇਸ ਯਾਤਰਾ ਨੂੰ ਕਾਮਯਾਬ ਕੀਤਾ ਜਾ ਸਕੇ । ਦਿਨੇਸ਼ ਸਿੰਘ ਬੱਬੂ ਨੇ ਕਿਹਾ ਕਿ ਭਾਜਪਾ ਪੰਜਾਬ ਨੂੰ ਨਸ਼ਾ ਮੁਕਤ ਵੇਖਣਾ ਚਾਹੁੰਦੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇਗਾ ਤਾਂ ਜੋ ਪੰਜਾਬ ਦੀ ਨੌਜਵਾਨੀ ਅਤੇ ਕਿਸਾਨੀ ਨੂੰ ਬਚਾਇਆ ਜਾ ਸਕੇ । ਇਸ ਮੌਕੇ ਐਡਵੋਕੇਟ ਅਮਰਜੀਤ ਸਿੰਘ, ਬਲਦੇਵ ਸਿੰਘ ਜ਼ਿਆਣੀ, ਅਮਨ ਵਰਮਾ, ਯੁੱਧਵੀਰ ਸਿੰਘ, ਮੰਗਾ, ਬਲਜੀਤ ਸਿੰਘ ਅਤੇ ਨਰਿੰਦਰ ਸਿੰਘ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਕਿਸਾਨ ਮੋਰਚਾ ਜ਼ਿਲ੍ਹਾ ਦੀ ਨਵੀਂ ਕਾਰਜਕਾਰਨੀ ਦਾ ਗਠਨ ਅਗਲੀ ਖ਼ਬਰ ਜ਼ਿਲ੍ਹਾ ਕਾਂਗਰਸ ਦਫ਼ਤਰ ਵਿਚ ਵਿਧਾਇਕਾ ਅਰੁਣਾ ਚੌਧਰੀ ਦਾ ਸਵਾਗਤ, ਹਲਦਵਾਨੀ ਘਟਨਾ ਨੂੰ ਲੈ ਕੇ ਕੇਂਦਰ ਸਰਕਾਰ ’ਤੇ ਨਿਸ਼ਾਨ...
Ad Position 24