ਕ੍ਰਾਈਸਟ ਦ ਕਿੰਗ ਕਾਨਵੈਂਟ ਸਕੂਲ ਵਿਖੇ ਅਧਿਆਪਕ ਦਿਵਸ ਉਤਸ਼ਾਹ ਨਾਲ ਮਨਾਇਆ
ਪਠਾਨਕੋਟ, 5 ਸਤੰਬਰ (ਸੰਧੂ)-ਕ੍ਰਾਈਸਟ ਦ ਕਿੰਗ ਕਾਨਵੈਂਟ ਸਕੂਲ ਵਿਖੇ ਅਧਿਆਪਕ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਡਾਇਰੈਕਟਰ ਰੈਵ.
ਪਠਾਨਕੋਟ, 5 ਸਤੰਬਰ (ਸੰਧੂ)-ਕ੍ਰਾਈਸਟ ਦ ਕਿੰਗ ਕਾਨਵੈਂਟ ਸਕੂਲ ਵਿਖੇ ਅਧਿਆਪਕ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਡਾਇਰੈਕਟਰ ਰੈਵ. ਫਾਦਰ ਫੈਲਿਕਸ ਸ਼ੇਰਗਿੱਲ, ਪ੍ਰਿੰਸੀਪਲ ਰੈਵ. ਸਿਸਟਰ ਸਮਿਥਾ ਥਾਮਸ, ਵਾਈਸ-ਪ੍ਰਿੰਸੀਪਲ ਸਿਸਟਰ ਅਨੂ ਐਂਥਨੀ ਅਤੇ ਨਰਸਰੀ ਇੰਚਾਰਜ ਸਿਸਟਰ ਲੈਲੀ ਮਾਰੀਆ ਵਲੋਂ ਦੀਪ ਜਗਾ ਕੇ ਕੀਤੀ ਗਈ। ਸਮਾਗਮ ਦੌਰਾਨ ਪ੍ਰਾਰਥਨਾ ਗੀਤ, ਸਵਾਗਤੀ ਭਾਸ਼ਣ, ਫਿਊਜ਼ਨ ਡਾਂਸ, ਗਰੁੱਪ ਗੀਤ ਅਤੇ ਮਨਮੋਹਕ ਸੋਲੋ ਪ੍ਰਦਰਸ਼ਨ ਪੇਸ਼ ਕੀਤੇ ਗਏ। ਅਧਿਆਪਕਾਂ ਨੇ ਵੱਖ-ਵੱਖ ਮਨੋਰੰਜਕ ਖੇਡਾਂ ਵਿਚ ਉਤਸ਼ਾਹ ਨਾਲ ਭਾਗ ਲਿਆ। ਅੰਤ ਵਿਚ ਗਿੱਧਾ ਤੇ ਭੰਗੜੇ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਨੇ ਸਭ ਦਾ ਮਨ ਮੋਹ ਲਿਆ। ਡਾਇਰੈਕਟਰ ਰੈਵ. ਫਾਦਰ ਫੈਲਿਕਸ ਸ਼ੇਰਗਿੱਲ ਅਤੇ ਪ੍ਰਿੰਸੀਪਲ ਰੈਵ. ਸਿਸਟਰ ਸਮਿਥਾ ਥਾਮਸ ਨੇ ਸਮੂਹ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਸਵਾਰਨਵਿੱਚ ਅਧਿਆਪਕਾਂ ਦੀ ਮਿਹਨਤ ਅਤੇ ਸਮਰਪਣ ਦੀ ਸ਼ਲਾਘਾ ਕੀਤੀ। ਇਸ ਮੌਕੇ ਕੇਕ ਕੱਟਣ ਦੀ ਰਸਮ ਵੀ ਕੀਤੀ ਗਈ। ਇਸ ਮੌਕੇ ਸਮੂਹ ਸਟਾਫ ਹਾਜਰ ਸੀ