05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਤਾਈਕਵਾਂਡੋ ਚੈਂਪੀਅਨਸ਼ਿਪ ’ਚ ਪਠਾਨਕੋਟ ਦੇ ਖਿਡਾਰੀਆਂ ਦਾ ਚੰਡੀਗੜ੍ਹ ਵਿਚ ਦਬਦਬਾ

ਪਠਾਨਕੋਟ, 5 ਸਤੰਬਰ (ਸੁਮਿਤ)-ਚੰਡੀਗੜ੍ਹ ਦੇ ਕਾਰਮਲ ਕਾਨਵੈਂਟ ਸਕੂਲ ਸੈਕਟਰ-9ਬੀ ਵਿਖੇ 29 ਅਤੇ 30 ਅਗਸਤ ਨੂੰ ਕਰਵਾਈ ਪਹਿਲੀ ਓਪਨ ਫ੍ਰੈਂਡਸ਼ਿਪ ਨੈਸ਼ਨਲ ਤਾਈਕਵਾਂਡੋ ਚੈਂਪੀਅਨਸ਼ਿਪ ਵਿਚ ਪਠਾਨਕੋਟ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਇਸ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਵਾਲੇ 43 ਖਿਡਾਰੀਆਂ ਨੇ ਕੁੱਲ 38 ਮੈਡਲ ਜਿੱਤੇ, ਜਿਨ੍ਹਾਂ ਵਿਚ 20 ਸੋਨ, 8 ਚਾਂਦੀ ਅਤੇ 10 ਕਾਂਸੀ ਦੇ ਮੈਡਲ ਸ਼ਾਮਿਲ ਹਨ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਪਠਾਨਕੋਟ, 5 ਸਤੰਬਰ (ਸੁਮਿਤ)-ਚੰਡੀਗੜ੍ਹ ਦੇ ਕਾਰਮਲ ਕਾਨਵੈਂਟ ਸਕੂਲ ਸੈਕਟਰ-9ਬੀ ਵਿਖੇ 29 ਅਤੇ 30 ਅਗਸਤ ਨੂੰ ਕਰਵਾਈ ਪਹਿਲੀ ਓਪਨ ਫ੍ਰੈਂਡਸ਼ਿਪ ਨੈਸ਼ਨਲ ਤਾਈਕਵਾਂਡੋ ਚੈਂਪੀਅਨਸ਼ਿਪ ਵਿਚ ਪਠਾਨਕੋਟ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ।ਇਸ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਵਾਲੇ 43 ਖਿਡਾਰੀਆਂ ਨੇ ਕੁੱਲ 38 ਮੈਡਲ ਜਿੱਤੇ, ਜਿਨ੍ਹਾਂ ਵਿਚ 20 ਸੋਨ, 8 ਚਾਂਦੀ ਅਤੇ 10 ਕਾਂਸੀ ਦੇ ਮੈਡਲ ਸ਼ਾਮਿਲ ਹਨ। ਇਸ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਪਠਾਨਕੋਟ ਦੀ ਟੀਮ ਨੇ ਆਲ ਟੀਮ ਰਨਰਅੱਪ ਰਹਿੰਦਿਆਂ ਦੂਜਾ ਸਥਾਨ ਹਾਸਲ ਕੀਤਾ।ਚੈਂਪੀਅਨਸ਼ਿਪ ਵਿਚ ਸੋਨ ਤਮਗੇ ਜਿੱਤਣ ਵਾਲੇ ਪਠਾਨਕੋਟ ਦੇ ਸਾਰੇ 20 ਖਿਡਾਰੀ ਹੁਣ ਆਸਟ੍ਰੇਲੀਆ ਦੇ ਮੈਲਬਰਨ ਵਿਚ ਹੋਣ ਵਾਲੀ 16ਵੀਂ ਇੰਟਰਨੈਸ਼ਨਲ ਓਪਨ ਫ੍ਰੈਂਡਸ਼ਿਪ ਤਾਈਕਵਾਂਡੋ ਚੈਂਪੀਅਨਸ਼ਿਪ ਵਿਚ ਭਾਰਤ ਦੀ ਨੁਮਾਇੰਦਗੀ ਕਰਨਗੇ। ਇਹ ਅੰਤਰਰਾਸ਼ਟਰੀ ਮੁਕਾਬਲਾ ਇਸੇ ਸਾਲ 28 ਅਤੇ 29 ਨਵੰਬਰ ਨੂੰ ਮੈਲਬਰਨ ਵਿਚ ਕਰਵਾਇਆ ਜਾਵੇਗਾ।ਸੋਨੇ ਦੇ ਤਮਗੇ ਜਿੱਤਣ ਵਾਲੇ ਖਿਡਾਰੀਆਂ ਵਿਚ ਮਹਿਕ, ਨੈਂਸੀ ਕਾਨਾ, ਰਿੰਪੀ, ਅਰੂਹੀ ਸ਼ਰਮਾ, ਪਾਵਨੀ, ਅਰਨਵ, ਸਾਨਵੀ, ਸਿਰੇਤ, ਲਕਸ਼, ਜ਼ੀਨੀਆ, ਮ੍ਰਿਦੁਲ, ਪਲਕ, ਜਤਿਨ, ਅਕਾਲਕੀਰਤ, ਵਿਸ਼ਾਲੀ, ਅਨੁਜ, ਨਵਿਆ, ਕਾਮਿਆ, ਆਰਾਧਿਆ ਅਤੇ ਤਾਨਿਸ਼ ਸ਼ਾਮਿਲ ਹਨ।ਪਠਾਨਕੋਟ ਤਾਈਕਵਾਂਡੋ ਐਸੋਸੀਏਸ਼ਨ ਦੇ ਜਿਲ੍ਹਾ ਚੀਫ ਕੋਚ ਅਤੇ ਜਨਰਲ ਸਕੱਤਰ ਕਮਲ ਕੌਸ਼ਲ (ਸਾਊਥ ਕੋਰੀਆ ਸਾਈ, ਚੋਥੀ ਡੈਨ ਬਲੈਕ ਬੈਲਟ) ਨੇ ਦੱਸਿਆ ਕਿ ਖਿਡਾਰੀਆਂ ਨੇ ਇਸ ਨੈਸ਼ਨਲ ਸਿਲੈਕਸ਼ਨ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ। ਟੀਮ ਦੀ ਇਸ ਵੱਡੀ ਉਪਲਬਧੀ ’ਤੇ ਐਸੋਸੀਏਸ਼ਨ ਦੇ ਪ੍ਰਧਾਨ ਡਾ: ਸੰਜੀਵ ਸਲਾਰੀਆ ਨੇ ਪੂਰੀ ਟੀਮ ਦਾ ਸਵਾਗਤ ਕਰਦਿਆਂ ਖਿਡਾਰੀਆਂ ਨੂੰ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਖਿਡਾਰੀਆਂ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਵਿਚ ਕੋਚ ਜ਼ੀਨੀਆ, ਰਾਵਿਕਾ, ਬਾਲੀ ਅਤੇ ਮਹਿਕ ਨੇ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਦੀ ਮਿਹਨਤ ਅਤੇ ਸਮਰਪਣ ਸਦਕਾ ਟੀਮ ਨੇ ਇਹ ਇਤਿਹਾਸਿਕ ਪ੍ਰਾਪਤੀ ਹਾਸਲ ਕੀਤੀ। ਐਸੋਸੀਏਸ਼ਨ ਨੇ ਦੱਸਿਆ ਕਿ ਕੋਚ ਨੈਂਸ਼ੀ ਖੰਨਾ, ਕੋਚ ਜ਼ੀਨੀਆ, ਮੀਨਾ ਦੇਵੀ, ਬਾਲੀ, ਰਾਵਿਕਾ ਅਤੇ ਮਹਿਕ ਦਾ ਵੀ ਇਸ ਜਿੱਤ ਵਿਚ ਮਹੱਤਵਪੂਰਨ ਯੋਗਦਾਨ ਰਿਹਾ।
Ad Position 22
No active advertisement
ਪਿਛਲੀ ਖ਼ਬਰ ਰੇਤਾ-ਬੱਜਰੀ ਨਾਲ ਭਰੇ 200 ਦੇ ਕਰੀਬ ਟਰੱਕ ਰੋਕ ਕੇ ਲੋਕਾਂ ਕੀਤਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਗੌਰੀ ਸ਼ੰਕਰ ਸੇਵਾ ਸਮਿਤੀ ਦੇ 7ਵੇਂ ਸਮੂਹਿਕ ਕੰਨਿਆਦਾਨ ਸਮਾਗਮ ’ਚ ਨਵ-ਵਿਆਹੇ ਜੋੜਿਆਂ ਨੂੰ ਮਿਲਿਆ ਆਸ਼ੀਰਵਾਦ
Ad Position 24