05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਰੇਤਾ-ਬੱਜਰੀ ਨਾਲ ਭਰੇ 200 ਦੇ ਕਰੀਬ ਟਰੱਕ ਰੋਕ ਕੇ ਲੋਕਾਂ ਕੀਤਾ ਰੋਸ ਪ੍ਰਦਰਸ਼ਨ

ਬਮਿਆਲ, 5 ਸਤੰਬਰ (ਰਾਕੇਸ਼ ਸ਼ਰਮਾ)-ਜੰਮੂ-ਕਸ਼ਮੀਰ ਤੋਂ ਰੇਤਾ-ਬੱਜਰੀ ਨਾਲ ਭਰੇ ਭਾਰੀ ਵਾਹਨਾਂ ਦੇ ਬਮਿਆਲ ਖੇਤਰ ਦੇ ਛੋਟੇ ਰਸਤਿਆਂ ਰਾਹੀਂ ਪੰਜਾਬ ਵਿਚ ਦਾਖ਼ਲ ਹੋਣ ਨੂੰ ਲੈ ਕੇ ਇਲਾਕਾ ਵਾਸੀਆਂ ਦਾ ਗੁੱਸਾ ਭੜਕ ਉੱਠਿਆ ਹੈ। ਲੋਕਾਂ ਵਲੋਂ ਬੀਤੀ ਰਾਤ ਰੇਤਾ-ਬੱਜਰੀ ਨਾਲ ਭਰੇ ਸੈਂਕੜੇ ਟਰੱਕਾਂ ਨੂੰ ਰੋਕ ਦਿੱਤਾ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਬਮਿਆਲ, 5 ਸਤੰਬਰ (ਰਾਕੇਸ਼ ਸ਼ਰਮਾ)-ਜੰਮੂ-ਕਸ਼ਮੀਰ ਤੋਂ ਰੇਤਾ-ਬੱਜਰੀ ਨਾਲ ਭਰੇ ਭਾਰੀ ਵਾਹਨਾਂ ਦੇ ਬਮਿਆਲ ਖੇਤਰ ਦੇ ਛੋਟੇ ਰਸਤਿਆਂ ਰਾਹੀਂ ਪੰਜਾਬ ਵਿਚ ਦਾਖ਼ਲ ਹੋਣ ਨੂੰ ਲੈ ਕੇ ਇਲਾਕਾ ਵਾਸੀਆਂ ਦਾ ਗੁੱਸਾ ਭੜਕ ਉੱਠਿਆ ਹੈ। ਲੋਕਾਂ ਵਲੋਂ ਬੀਤੀ ਰਾਤ ਰੇਤਾ-ਬੱਜਰੀ ਨਾਲ ਭਰੇ ਸੈਂਕੜੇ ਟਰੱਕਾਂ ਨੂੰ ਰੋਕ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਮਗਵਾਲ ਮੋੜ ਤੋਂ ਲੈ ਕੇ ਰਮਕਾਲਮਾ ਪਿੰਡ ਤੱਕ ਕਰੀਬ 200 ਟਰੱਕ ਖੜ੍ਹੇ ਰਹੇ। ਪ੍ਰਦਰਸ਼ਨਕਾਰੀ ਲੋਕਾਂ ਨੇ ਪੰਜਾਬ ਸਰਕਾਰ, ਪੁਲਿਸ ਪ੍ਰਸ਼ਾਸਨ ਅਤੇ ਕਥਿਤ ਮਾਈਨਿੰਗ ਮਾਫੀਆ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਜੰਮੂ-ਕਸ਼ਮੀਰ ਤੋਂ ਆਉਣ ਵਾਲੇ ਇਹ ਟਰੱਕ ਕਾਨੂੰਨੀ ਹਨ ਤੇ ਇਨ੍ਹਾਂ ਕੋਲ ਮਾਈਨਿੰਗ ਨਾਲ ਸਬੰਧਿਤ ਸਾਰੇ ਲੋੜੀਂਦੇ ਦਸਤਾਵੇਜ਼ ਮੌਜੂਦ ਹਨ ਤਾਂ ਇਨ੍ਹਾਂ ਨੂੰ ਨੈਸ਼ਨਲ ਹਾਈਵੇ ਰਾਹੀਂ ਲਖਨਪੁਰ ਵਾਲੇ ਰਸਤੇ ਤੋਂ ਪੰਜਾਬ ਵਿਚ ਦਾਖ਼ਲ ਹੋਣਾ ਚਾਹੀਦਾ ਹੈ। ਲੋਕਾਂ ਨੇ ਸਵਾਲ ਉਠਾਇਆ ਕਿ ਇਹ ਵਾਹਨ ਰਾਤ ਸਮੇਂ ਬਮਿਆਲ ਦੇ ਛੋਟੇ ਅਤੇ ਪਿੰਡਾਂ ਨੂੰ ਜੋੜਨ ਵਾਲੇ ਰਸਤਿਆਂ ਰਾਹੀਂ ਕਿਉਂ ਲੰਘ ਰਹੇ ਹਨ। ਇਲਾਕਾ ਵਾਸੀਆਂ ਮੁਤਾਬਿਕ ਭਾਰੀ ਵਾਹਨਾਂ ਦੀ ਲਗਾਤਾਰ ਆਵਾਜਾਈ ਕਾਰਨ ਮਗਵਾਲ ਮੋੜ ਤੋਂ ਰਮਕਾਲਮਾ ਅਤੇ ਫਤਿਹਪੁਰ ਨੂੰ ਜਾਣ ਵਾਲਾ ਰਸਤਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਸੜਕ ਦੀ ਹਾਲਤ ਖ਼ਰਾਬ ਹੋਣ ਕਾਰਨ ਆਮ ਲੋਕਾਂ ਲਈ ਹਾਦਸਿਆਂ ਦਾ ਖ਼ਤਰਾ ਬਣਿਆ ਹੈ। ਲੋਕਾਂ ਨੇ ਦਾਅਵਾ ਕੀਤਾ ਕਿ ਬੀਤੇ ਦਿਨ ਰਮਕਾਲਮਾ ਨੇੜੇ ਲਗਾਤਾਰ ਦੋ-ਤਿੰਨ ਹਾਦਸੇ ਵੀ ਵਾਪਰੇ, ਜਿਸ ਤੋਂ ਬਾਅਦ ਲੋਕਾਂ ਦਾ ਰੋਸ ਹੋਰ ਵਧ ਗਿਆ। ਇਸ ਮੌਕੇ ਬਲਾਕ ਸੰਮਤੀ ਦੇ ਸਾਬਕਾ ਚੇਅਰਮੈਨ ਤਰਸੇਮ ਲਾਲ ਨੇ ਕਿਹਾ ਕਿ ਜੇਕਰ ਇਹ ਵਾਹਨ ਕਾਨੂੰਨੀ ਆ-ਜਾ ਰਹੇ ਹਨ ਤਾਂ ਫਿਰ ਇਨ੍ਹਾਂ ਨੂੰ ਗੁਪਤ ਰਸਤਿਆਂ ਤੇ ਰਾਤ ਸਮੇਂ ਲੰਘਾਉਣ ਦੀ ਕੀ ਲੋੜ ਹੈ। ਉਨ੍ਹਾਂ ਕਿਹਾ ਕਿ ਭਾਰੀ ਵਾਹਨਾਂ ਨੇ ਇਲਾਕੇ ਦੇ ਬੁਨਿਆਦੀ ਢਾਂਚੇ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜਿਹੜੀਆਂ ਪਿੰਡਾਂ ਦੀਆਂ ਸੜਕਾਂ ਕਰੀਬ 12 ਤੋਂ 20 ਫੁੱਟ ਚੌੜੀਆਂ ਹਨ ਤੇ ਜਿਨ੍ਹਾਂ ਦੀ ਸਮਰੱਥਾ ਸੀਮਤ ਭਾਰ ਲਈ ਹੈ, ਉਨ੍ਹਾਂ ’ਤੇ 18-18 ਟਾਇਰਾਂ ਵਾਲੇ ਭਾਰੀ ਟਰੱਕ ਅਤੇ ਟਰਾਲੇ ਲਗਾਤਾਰ ਦੌੜ ਰਹੇ ਹਨ। ਇਸ ਕਾਰਨ ਸੜਕਾਂ ਦੇ ਨੁਕਸਾਨ ਦੇ ਨਾਲ-ਨਾਲ ਹਾਦਸਿਆਂ ਦਾ ਖ਼ਤਰਾ ਵਧ ਗਿਆ ਹੈ।ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਪਹੁੰਚ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰਦੇ, ਉਦੋਂ ਤੱਕ ਭਾਰੀ ਵਾਹਨਾਂ ਦੀ ਆਵਾਜਾਈ ਨਹੀਂ ਖੋਲ੍ਹੀ ਜਾਵੇਗੀ। ਪ੍ਰਦਰਸ਼ਨਕਾਰੀਆਂ ਵਲੋਂ ਪੰਜਾਬ ਸਰਕਾਰ ਮੁਰਦਾਬਾਦ ਅਤੇ ਮਾਈਨਿੰਗ ਮਾਫੀਆ ਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਵੀ ਨਾਅਰੇਬਾਜ਼ੀ ਕੀਤੀ ਗਈ। ਜਿਸ ’ਤੇ ਪੰਜਾਬ ਪੁਲਿਸ ਮੌਕੇ ֹ’ ਤੇ ਪਹੁੰਚੀ ਅਤੇ ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਟਰੱਕਾਂ ਨੂੰ ਜਾਣ ਦਿੱਤਾ ਜਾਵੇ। ਪਰ ਲੋਕਾਂ ਵਲੋਂ ਸਾਫ ਮਨਾ ਕਰ ਦਿੱਤਾ ਗਿਆ ਕਿ ਜਦੋਂ ਤੱਕ ਪ੍ਰਸ਼ਾਸਨਿਕ ਅਧਿਕਾਰੀ ਐਸ.ਡੀ.ਐਮ ਜਾਂ ਡੀ.ਸੀ ਪਠਾਣਕੋਟ ਪਹੁੰਚ ਕੇ ਭਰੋਸਾ ਨਹੀਂ ਦਿੰਦੇ ਕਿ ਦੁਬਾਰਾ ਇਸ ਰਸਤੇ ਤੋਂ ਟਰੱਕ ਨਹੀਂ ਲੰਘਣਗੇ, ਉਦੋਂ ਤੱਕ ਇਹ ਟਰੱਕ ਨਹੀਂ ਖੋਲੇ ਜਾਣਗੇ। ਖਬਰ ਲਿਖੇ ਜਾਣ ਤੱਕ ਲੋਕਾਂ ਵਲੋਂ ਇਹ ਟਰੱਕ ਰੋਕੇ ਗਏ ਸਨ। ਇਸ ਮੌਕੇ ਏ.ਐਸ.ਆਈ ਬਲਕਾਰ ਸਿੰਘ ਨੇ ਦੱਸਿਆ ਕਿ ਪਿੰਡ ਰਤੜਵਾਂ ਦੇ ਲੋਕਾਂ ਵਲੋਂ ਰਾਤ ਦੇ ਹੀ ਇਹ ਟਰੱਕ ਰੋਕੇ ਗਏ ਹਨ ਅਤੇ ਕੋਸ਼ਿਸ਼ ਕਰ ਰਹੇ ਹਾਂ ਕਿ ਪ੍ਰਸ਼ਾਸਨ ਅਧਿਕਾਰੀਆਂ ਦੁਆਰਾ ਇਸ ਮਾਮਲੇ ਨੂੰ ਜਲਦੀ ਸਮਝਾ ਲਿਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਪਿੰਡ ਮਿਰਜ਼ਾਪੁਰ ਵਿਖੇ ਜਨਮ ਅਸ਼ਟਮੀ ਮੌਕੇ ਕਰਵਾਇਆ ਸ਼ਾਨਦਾਰ ਪ੍ਰੋਗਰਾਮ ਅਗਲੀ ਖ਼ਬਰ ਤਾਈਕਵਾਂਡੋ ਚੈਂਪੀਅਨਸ਼ਿਪ ’ਚ ਪਠਾਨਕੋਟ ਦੇ ਖਿਡਾਰੀਆਂ ਦਾ ਚੰਡੀਗੜ੍ਹ ਵਿਚ ਦਬਦਬਾ
Ad Position 24