ਸਮਿਤੀ ਮਾਰਕੀਟ ਸਥਿਤ ਧਾਰਮਿਕ ਸਥਾਨ ’ਚ ਚੋਰੀ
ਪਠਾਨਕੋਟ, 8 ਸਤੰਬਰ (ਸੁਮਿਤ)-ਸਮਿਤੀ ਮਾਰਕੀਟ ’ਚ ਸਥਿਤ ਇਕ ਧਾਰਮਿਕ ਸਥਾਨ ਨੂੰ ਚੋਰਾਂ ਵਲੋਂ ਨਿਸ਼ਾਨਾ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ । ਚੋਰ ਧਾਰਮਿਕ ਸਥਾਨ ਦੇ ਦਾਨ ਪਾਤਰ ’ਚੋਂ ਨਕਦੀ ਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਫਰਾਰ ਹੋ ਗਏ ।
ਸਮਿਤੀ ਮਾਰਕਿਟ ਵਿਖੇ ਸਥਿਤ ਪੀਰ ਬਾਬਾ ਦੀ ਦਰਗਾਹ ’ਤੇ ਹੋਈ ਚੋਰੀ ਬਾਰੇ ਜਾਣਕਾਰੀ ਦਿੰਦਾ ਹੋਇਆ ਪਵਨ ਕੁਮਾਰ। ਤਸਵੀਰਾਂ : ਸੁਮਿਤ
09-09-2026