ਫਾਇਰਮੈਨ ਚਮਨ ਲਾਲ ਨਮਿਤ ਸ਼ਰਧਾਂਜਲੀ ਸਮਾਗਮ ਅੱਜ
ਗੁਰਦਾਸਪੁਰ, 12 ਸਤੰਬਰ (ਅਸ਼ੋਕ ਸ਼ਰਮਾ)-ਭਾਰਤੀ ਰੇਲਵੇ ਦੇ ਫਾਇਰਮੈਨ ਚਮਨ ਲਾਲ ਨੇ 1965 ਦੀ ਭਾਰਤ-ਪਾਕਿ ਜੰਗ ਵਿਚ ਗੁਰਦਾਸਪੁਰ ਨੂੰ ਤਬਾਹ ਹੋਣ ਤੋਂ ਬਚਾ ਕੇ ਅਤੇ ਆਪਣਾ ਬਲੀਦਾਨ ਦੇ ਕੇ ਸੁਨਹਿਰੀ ਅੱਖਰਾਂ ਵਿਚ ਆਪਣਾ ਨਾਂਅ ਦਰਜ ਕਰਵਾ ਲਿਆ। ਫਾਇਰਮੈਨ ਚਮਨ ਲਾਲ ਦਾ ਜਨਮ 1 ਅਕਤੂਬਰ 1938 ਨੂੰ ਹੈਬਤ ਪਿੰਡੀ ਵਿਖੇ ਪਿਤਾ ਗੁਰਦਾਸ ਮੱਲ ਤੇ ਮਾਤਾ ਅਮਰ ਦੇਈ ਦੇ ਘਰ ਹੋਇਆ।
ਗੁਰਦਾਸਪੁਰ, 12 ਸਤੰਬਰ (ਅਸ਼ੋਕ ਸ਼ਰਮਾ)-ਭਾਰਤੀ ਰੇਲਵੇ ਦੇ ਫਾਇਰਮੈਨ ਚਮਨ ਲਾਲ ਨੇ 1965 ਦੀ ਭਾਰਤ-ਪਾਕਿ ਜੰਗ ਵਿਚ ਗੁਰਦਾਸਪੁਰ ਨੂੰ ਤਬਾਹ ਹੋਣ ਤੋਂ ਬਚਾ ਕੇ ਅਤੇ ਆਪਣਾ ਬਲੀਦਾਨ ਦੇ ਕੇ ਸੁਨਹਿਰੀ ਅੱਖਰਾਂ ਵਿਚ ਆਪਣਾ ਨਾਂਅ ਦਰਜ ਕਰਵਾ ਲਿਆ। ਫਾਇਰਮੈਨ ਚਮਨ ਲਾਲ ਦਾ ਜਨਮ 1 ਅਕਤੂਬਰ 1938 ਨੂੰ ਹੈਬਤ ਪਿੰਡੀ ਵਿਖੇ ਪਿਤਾ ਗੁਰਦਾਸ ਮੱਲ ਤੇ ਮਾਤਾ ਅਮਰ ਦੇਈ ਦੇ ਘਰ ਹੋਇਆ। ਦਸਵੀਂ ਕਰਨ ਤੋਂ ਬਾਅਦ 17 ਮਾਰਚ 1958 ਨੂੰ ਉਹ ਰੇਲਵੇ ਵਿਚ ਭਰਤੀ ਹੋ ਗਏ, 1965 ਦੀ ਜੰਗ ਸਮੇਂ 13 ਸਤੰਬਰ ਜਦੋਂ ਫਾਇਰਮੈਨ ਚਮਨ ਲਾਲ ਗੁਰਦਾਸਪੁਰ ਸਟੇਸ਼ਨ ਤਾਇਨਾਤ ਸਨ, ਉਦੋਂ ਪੈਟਰੋਲ ਨਾਲ ਭਰੀ ਮਾਲ ਗੱਡੀ ਸਟੇਸ਼ਨ ’ਤੇ ਰੁਕੀ। ਉਸੇ ਸਮੇਂ ਪਾਕਿਸਤਾਨ ਦੇ ਜਹਾਜ਼ਾਂ ਨੇ ਰੇਲਵੇ ਸਟੇਸ਼ਨ ’ਤੇ ਬੰਬਾਰੀ ਸ਼ੁਰੂ ਕਰ ਦਿੱਤੀ ਅਤੇ ਇਕ ਬੰਬ ਪੈਟਰੋਲ ਨਾਲ ਭਰੀ ਬੋਗੀ ’ਤੇ ਡਿੱਗਿਆ, ਜਿਸ ਨਾਲ ਬੋਗੀ ਨੂੰ ਅੱਗ ਲੱਗ ਗਈ। ਫਾਇਰਮੈਨ ਚਮਨ ਲਾਲ ਨੇ ਆਪਣੇ ਪ੍ਰਾਣਾਂ ਦੀ ਪ੍ਰਵਾਹ ਕੀਤੇ ਬਿਨਾਂ ਬਲਦੀ ਬੋਗੀ ਨੂੰ ਵੱਖ ਕਰਕੇ ਮਾਲਗੱਡੀ ਨੂੰ ਸੁਰੱਖਿਅਤ ਥਾਂ ’ਤੇ ਪਹੁੰਚਾਇਆ। ਉਦੋਂ ਹੀ ਬਲਦੀ ਬੋਗੀ ਵਿਚ ਭਾਰੀ ਧਮਾਕਾ ਹੋ ਗਿਆ ਅਤੇ ਉਸ ਵਿਚ ਝੁਲਸ ਕੇ ਫਾਇਰਮੈਨ ਚਮਨ ਲਾਲ ਸ਼ਹੀਦੀ ਪ੍ਰਾਪਤ ਕਰ ਗਏ। ਉਨ੍ਹਾਂ ਦੀ ਬਹਾਦਰੀ ਨੂੰ ਦੇਖਦਿਆਂ ਦੇਸ਼ ਦੇ ਤਤਕਾਲੀ ਰਾਸ਼ਟਰਪਤੀ ਡਾ: ਸਰਵਪੱਲੀ ਰਾਧਾ ਕ੍ਰਿਸ਼ਨਨ ਨੇ ਮਰਨ ਉਪਰੰਤ ਅਸ਼ੋਕ ਚੱਕਰ ਫਰਸਟ ਕਲਾਸ ਨਾਲ ਸਨਮਾਨਿਤ ਕੀਤਾ। ਇਸ ਯੋਧੇ ਨੂੰ ਪ੍ਰਣਾਮ ਕਰਨ ਲਈ 13 ਸਤੰਬਰ ਨੂੰ ਸਵੇਰੇ 10 ਵਜੇ ਰੇਲਵੇ ਸਟੇਸ਼ਨ ਵਿਖੇ ਤੇ ਦੁਪਹਿਰ 12 ਵਜੇ ਪਿੰਡ ਹੈਬਤ ਪਿੰਡੀ ਵਿਖੇ ਬਣੇ ਸਰਕਾਰੀ ਹਾਈ ਸਕੂਲ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ ਜਾ ਰਿਹਾ ਹੈ। 12 ਜੀਆਰਪੀ15