20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਪਠਾਨਕੋਟ ਤੋਂ ਅੰਮ੍ਰਿਤਸਰ ਡਬਲ ਟਰੈਕ ਬਣਾਉਣ ਤੇ ਲੰਬੇ ਰੂਟ ਦੀਆਂ ਗੱਡੀਆਂ ਚਲਾਉਣ ਦੀ ਮੰਗ

ਗੁਰਦਾਸਪੁਰ, 19 ਸਤੰਬਰ (ਅਸ਼ੋਕ ਸ਼ਰਮਾ)-ਆਜ਼ਾਦੀ ਦੇ 80 ਸਾਲ ਬਾਅਦ ਵੀ ਪਠਾਨਕੋਟ, ਅੰਮ੍ਰਿਤਸਰ ਰੇਲ ਲਾਈਨ ਜਿਉਂ ਦੀ ਤਿਉਂ ਸਿੰਗਲ ਟਰੈਕ ਵਾਲੀ ਹੈ। ਇਸ ਪਠਾਨਕੋਟ-ਅੰਮ੍ਰਿਤਸਰ ਰੂਟ ਦੀ ਲੰਬਾਈ ਲਗੁਗ 120 ਕਿਲੋਮੀਟਰ ਹੈ ਅਤੇ ਇਸ ਲਾਈਨ ’ਤੇ ਮਸ਼ਹੂਰ ਰੇਲਵੇ ਸਟੇਸ਼ਨ ਦੀਨਾਨਗਰ, ਗੁਰਦਾਸਪੁਰ, ਧਾਰੀਵਾਲ, ਬਟਾਲਾ ਅਤੇ ਅੰਮ੍ਰਿਤਸਰ ਆਉਂਦੇ ਹਨ।

Ad Position 21
No active advertisement
ਅਜੀਤ ਡੈਸਕ 20-09-2026
ਗੁਰਦਾਸਪੁਰ, 19 ਸਤੰਬਰ (ਅਸ਼ੋਕ ਸ਼ਰਮਾ)-ਆਜ਼ਾਦੀ ਦੇ 80 ਸਾਲ ਬਾਅਦ ਵੀ ਪਠਾਨਕੋਟ, ਅੰਮ੍ਰਿਤਸਰ ਰੇਲ ਲਾਈਨ ਜਿਉਂ ਦੀ ਤਿਉਂ ਸਿੰਗਲ ਟਰੈਕ ਵਾਲੀ ਹੈ। ਇਸ ਪਠਾਨਕੋਟ-ਅੰਮ੍ਰਿਤਸਰ ਰੂਟ ਦੀ ਲੰਬਾਈ ਲਗੁਗ 120 ਕਿਲੋਮੀਟਰ ਹੈ ਅਤੇ ਇਸ ਲਾਈਨ ’ਤੇ ਮਸ਼ਹੂਰ ਰੇਲਵੇ ਸਟੇਸ਼ਨ ਦੀਨਾਨਗਰ, ਗੁਰਦਾਸਪੁਰ, ਧਾਰੀਵਾਲ, ਬਟਾਲਾ ਅਤੇ ਅੰਮ੍ਰਿਤਸਰ ਆਉਂਦੇ ਹਨ। ਇਸ ਰੂਟ ’ਤੇ ਸਿੰਗਲ ਰੇਲਵੇ ਟਰੈਕ ਹੋਣ ਕਾਰਨ ਟਰੇਨਾਂ ਦੀ ਗਿਣਤੀ ਵੀ ਸੀਮਤ ਹੈ ਜੋ ਕਿ ਸਿੰਗਲ ਲਾਈਨ ਹੋਣ ਕਾਰਨ ਰੇਲਗੱਡੀਆਂ ਨਹੀਂ ਚੱਲ ਰਹੀਆਂ। ਪਹਿਲਾਂ ਇਨ੍ਹਾਂ ਰੂਟਾਂ ’ਤੇ ਕੋਲੇ ਫਿਰ ਡੀਜ਼ਲ ਤੇ ਹੁਣ ਬਿਜਲੀ ਨਾਲ ਰੇਲ ਇੰਜਣ ਚੱਲਦੇ ਹਨ। ਇੰਨਾ ਕੁਝ ਬਦਲਣ ਦੇ ਬਾਵਜੂਦ ਵੀ ਰੇਲਵੇ ਟਰੈਕ ਸਿੰਗਲ ਹੈ, ਜਿਸ ਨਾਲ ਰੇਲ ਗੱਡੀਆਂ ਦੀ ਗਿਣਤੀ ਨਹੀਂ ਵੱਧ ਸਕੀ। ਲੋਕਾਂ ਦੀ ਕੇਂਦਰ ਸਰਕਾਰ ਪਾਸੋਂ ਮੰਗ ਹੈ ਕਿ ਇਸ ਬਾਰਡਰ ਏਰੀਏ ਦੀ ਲੋੜ ਨੂੰ ਵੇਖਦੇ ਹੋਏ ਪਠਾਨਕੋਟ ਅੰਮ੍ਰਿਤਸਰ ਤੱਕ ਡਬਲ ਰੇਲਵੇ ਲਾਈਨ ਬਣਾਈ ਜਾਵੇ, ਜਿਸ ਨਾਲ ਰੇਲ ਗੱਡੀਆਂ ਦੀ ਗਿਣਤੀ ਵੱਧ ਸਕੇ। ਮੌਜੂਦਾ ਸਮੇਂ ਵਿਚ ਸਿੰਗਲ ਹੋਣ ਕਰਕੇ ਰੇਲ ਗੱਡੀਆਂ ਨੂੰ ਆਹਮਣੇ-ਸਾਹਮਣੇ ਤੋਂ ਆਉਣ ਕਾਰਨ ਕਈ ਸਟੇਸ਼ਨਾਂ ’ਤੇ ਰੇਲ ਗੱਡੀਆਂ ਕਰਾਸ ਕਰਵਾਉਣ ਲਈ ਰੋਕਣਾ ਪੈਂਦਾ ਹੈ, ਜਿਸ ਨਾਲ ਸਮੇਂ ਦੀ ਬਰਬਾਦੀ ਹੁੰਦੀ ਹੈ। ਲੋਕਾਂ ਨੇ ਦੱਸਿਆ ਕਿ ਮੌਜੂਦਾ ਸਮੇਂ ਵਿਚ ਪਠਾਨਕੋਟ ਤੋਂ ਅੰਮ੍ਰਿਤਸਰ 120 ਕਿਲੋਮੀਟਰ ਦਾ ਸਫਰ ਤੈਅ ਕਰਨ ਵਾਸਤੇ ਲਗਪਗ 3 ਘੰਟੇ ਲੱਗ ਜਾਂਦੇ ਹਨ। ਜਦਕਿ ਬਿਜਲੀ ਨਾਲ ਰੇਲ ਇੰਜਨ ਚੱਲਣ ਕਾਰਨ ਹੁਣ ਇਸ ਦੀ ਸਪੀਡ ਵੀ ਵੱਧ ਗਈ ਹੈ। ਪਰ ਸਮਾਂ ਜਿਆਦਾ ਹੀ ਲੱਗ ਰਿਹਾ ਹੈ। ਲੋਕਾਂ ਦੀ ਰੇਲ ਮੰਤਰੀ ਪਾਸੋਂ ਮੰਗ ਹੈ ਕਿ ਇਸ ਬਾਰਡਰ ਏਰੀਏ ਦੀ ਚਿਰਕਾਲ ਤੋਂ ਲਟਕਦੀ ਮੰਗ ਨੂੰ ਦੇਖਦੇ ਹੋਏ ਇਸ ਟਰੈਕ ਨੂੰ ਡਬਲ ਬਣਾਇਆ ਜਾਵੇ, ਜਿਸ ਨਾਲ ਰੇਲ ਗੱਡੀਆਂ ਦੀ ਗਿਣਤੀ ਵੱਧ ਸਕੇ ਤੇ ਲਕਾਂ ਨੂੰ ਦੂਰ ਦੁਰਾਡੇ ਬੰਬੇ, ਅਹਿਮਦਾਬਾਦ, ਕੋਲਕਾਤਾ, ਚੇਨਈ ਆਦਿ ਵੱਡੇ ਸ਼ਹਿਰਾਂ ਨੂੰ ਜਾਣ ਵਾਸਤੇ ਸੁਵਿਧਾ ਮਿਲ ਸਕੇ। ਇਹ ਸਿੰਗਲ ਟਰੈਕ ਹੋਣ ਕਾਰਨ ਲੰਬੀ ਦੂਰੀ ਦੀਆਂ ਗੱਡੀਆਂ ਨਹੀਂ ਚੱਲ ਰਹੀਆਂ। ਜਿਸ ਕਾਰਨ ਵੱਡੇ ਸ਼ਹਿਰਾਂ ਨੂੰ ਜਾਣ ਵਾਸਤੇ ਅੰਮ੍ਰਿਤਸਰ ਜਾਂ ਪਠਾਨਕੋਟ ਰੇਲਵੇ ਸਟੇਸ਼ਨ ਤੋਂ ਗੱਡੀਆਂ ਵਿਚ ਸਵਾਰ ਹੋਣਾ ਪੈਂਦਾ ਹੈ।
Ad Position 22
No active advertisement
ਪਿਛਲੀ ਖ਼ਬਰ ਬੀ.ਐਮ.ਐਸ ਐਮ ਗਰੁੱਪ ਪੁਰਾਣਾ ਸ਼ਾਲਾ ਦਾ ਬੀ.ਐਸੀ ਨਰਸਿੰਗ ਦਾ ਨਤੀਜਾ ਸ਼ਾਨਦਾਰ ਅਗਲੀ ਖ਼ਬਰ ਸੜਕ ਕਿਨਾਰੇ ਸੁੱਟੇ ਜਾ ਰਹੇ ਸ਼ਹਿਰ ਦੇ ਕੂੜੇ ਦੀ ਬਦਬੂ ਨੇ ਲੋਕਾਂ ਦੇ ਨੱਕ ’ਚ ਕੀਤਾ ਦਮ
Ad Position 24