20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਬੀ.ਐਮ.ਐਸ ਐਮ ਗਰੁੱਪ ਪੁਰਾਣਾ ਸ਼ਾਲਾ ਦਾ ਬੀ.ਐਸੀ ਨਰਸਿੰਗ ਦਾ ਨਤੀਜਾ ਸ਼ਾਨਦਾਰ

ਗੁਰਦਾਸਪੁਰ, 19 ਸਤੰਬਰ (ਅਸ਼ੋਕ ਸ਼ਰਮਾ)-ਬੀ. ਐਮ.

Ad Position 21
No active advertisement
ਅਜੀਤ ਡੈਸਕ 20-09-2026
ਗੁਰਦਾਸਪੁਰ, 19 ਸਤੰਬਰ (ਅਸ਼ੋਕ ਸ਼ਰਮਾ)-ਬੀ.ਐਮ.ਐਸ.ਐਮ ਗਰੁੱਪ ਆਫ ਇੰਸਟੀਟਿਊਟ ਪੁਰਾਣਾ ਸ਼ਾਲਾ ਦੇ ਬਾਬਾ ਫਰੀਦ ਯੂਨੀਵਰਸਿਟੀ ਵਲੋਂ ਐਲਾਨੇ ਬੀ.ਐਸੀ ਨਰਸਿੰਗ ਸਮੈਸਟਰ ਸਤਵੇਂ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਸੰਸਥਾ ਦੇ ਚੇਅਰਮੈਨ ਇੰਜੀਨੀਅਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਰਵਨੀਤ ਕੌਰ ਨੇ 7.54 ਸੀ.ਜੀ.ਪੀ.ਏ ਨਾਲ ਕਾਲਜ ਵਿਚੋਂ ਪਹਿਲਾ, ਪਲਵਿੰਦਰ ਕੌਰ ਨੇ 7.38 ਸੀ.ਜੀ.ਪੀ.ਏ ਨਾਲ ਦੂਜਾ ਅਤੇ ਜਤਿਨ ਨੇ 7.31 ਸੀ.ਜੀ.ਪੀ.ਏ ਨਾਲ ਤੀਸਰਾ ਸਥਾਨ ਹਾਸਿਲ ਕੀਤਾ। ਇਸ ਨਤੀਜੇ ਲਈ ਚੇਅਰਮੈਨ ਇੰਜੀ: ਕੁਲਵਿੰਦਰ ਸਿੰਘ ਨੇ ਮਿਹਨਤੀ ਸਟਾਫ਼ ਅਤੇ ਵਿਦਿਆਰਥੀਆਂ ਦੀ ਚੰਗੀ ਕਾਰਗੁਜਾਰੀ ਦੀ ਸ਼ਲਾਂਘਾ ਕੀਤੀ ਤੇ ਸਾਰਿਆਂ ਨੂੰ ਵਧਾਈ ਦਿੱਤੀ I ਉਨਾਂ ਦੱਸਿਆ ਕਿ ਸੰਸਥਾਂ ਵਿਚ ਸੈਸ਼ਨ 2026-27 ਲਈ ਬੀ.ਏ, ਬੀ.ਸੀ.ਏ, ਬੀ.ਐੱਡ, ਈ.ਟੀ.ਟੀ ਦੇ ਨਾਲ ਜੀ.ਐੱਨ.ਐੱਮ, ਏ.ਐੱਨ.ਐੱਮ, ਬੀ.ਐਸੀ. ਨਰਸਿੰਗ, ਓਟੀ, ਐਮਰਜੰਸੀ ਕਮ ਐਂਬੂਲੈਂਸ ਅਟੈਂਡੈਂਟ, ਨੈਨੀ ਕੇਅਰ, ਹੋਮ ਬੇਸਡ ਕੇਅਰ ਹੈਲਪਰ ਦੇ ਕੋਰਸ ਵੀ ਉਪਲੱਬਧ ਹਨ l ਇਛੁੱਕ ਵਿਦਿਆਰਥੀ ਕਾਲਜ ਵਿਚ ਸਥਾਪਿਤ ਹੈਲਪ ਡੈਸਕ ਤੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਪਬਲਿਕ ਸਕੂਲ ਰਾਮਨਗਰ ਵਲੋਂ ਡਾ: ਸਾਗਰ ਕਾਠਾ ਦਾ ਸਨਮਾਨ ਅਗਲੀ ਖ਼ਬਰ ਪਠਾਨਕੋਟ ਤੋਂ ਅੰਮ੍ਰਿਤਸਰ ਡਬਲ ਟਰੈਕ ਬਣਾਉਣ ਤੇ ਲੰਬੇ ਰੂਟ ਦੀਆਂ ਗੱਡੀਆਂ ਚਲਾਉਣ ਦੀ ਮੰਗ
Ad Position 24