ਵਿੱਕੀ ਜਨਮ ਤੋਂ ਗੂੰਗਾ ਬਹਿਰਾ ਹੋਣ ਦੇ ਬਾਵਜੂਦ ਵੀ ਇਕ ਆਮ ਵਿਅਕਤੀ ਦੀ ਤਰ੍ਹਾਂ ਜੀ ਰਿਹਾ ਆਪਣੀ ਜ਼ਿੰਦਗੀ
ਆਪਣੇ ਬਜ਼ੁਰਗ ਮਾਤਾ - ਪਿਤਾ ਦੀ ਕਰ ਰਿਹਾ ਪੂਰੀ ਸੇਵਾ
ਤਾਰਾਗੜ੍ਹ, 22 ਸਤੰਬਰ (ਸੋਹਨ ਲਾਲ)-ਵਿਧਾਨ ਸਭਾ ਹਲਕਾ ਭੋਆ ਦੇ ਕਸਬਾ ਤਾਰਾਗੜ੍ਹ ਵਿਚ ਇਕ ਵਿਅਕਤੀ ਜਨਮ ਤੋਂ ਹੀ ਗੂੰਗਾ ਅਤੇ ਬਹਿਰਾ ਹੋਣ ਦੇ ਬਾਵਜੂਦ ਆਪਣੇ ਸਾਰੇ ਕੰਮ ਬੜੀ ਆਸਾਨੀ ਨਾਲ ਆਮ ਵਿਅਕਤੀ ਦੀ ਤਰ੍ਹਾਂ ਨਿਭਾਅ ਰਿਹਾ ਹੈ l ਇੱਥੇ ਇਹ ਵੀ ਦੱਸ ਦੇਈਏ ਕਿ ਵਿੱਕੀ ਕੁਮਾਰ ਪੁੱਤਰ ਉਂਕਾਰ ਸਿੰਘ ਵਾਸੀ ਤਾਰਾਗੜ੍ਹ ਤਹਿਸੀਲ ਤੇ ਜ਼ਿਲ੍ਹਾ ਪਠਾਨਕੋਟ ਦਾ ਰਹਿਣ ਵਾਲਾ ਹੈ ਅਤੇ ਆਪਣੀ ਸਾਰੀ ਗੱਲਬਾਤ ਲਿਖ ਕੇ ਦੱਸਦਾ ਹੈ ਤੇ ਹਿਸਾਬ ਕਿਤਾਬ ਪੂਰਾ ਜਾਣਦਾ ਹੈ । ਗੱਲਬਾਤ ਦੌਰਾਨ ਵਿੱਕੀ ਕੁਮਾਰ ਦੇ ਮਾਤਾ-ਪਿਤਾ ਨੇ ਦੱਸਿਆ ਕਿ ਵਿੱਕੀ ਦੀ ਉਮਰ 28 ਸਾਲ ਦੀ ਹੈ ਤੇ ਉਹ ਇਲੈਕਟ੍ਰੀਸ਼ਨ ਦਾ ਕੰਮ ਕਰਦਾ ਹੈ ਅਤੇ ਪਿੰਡ ਵਿਚ ਹਰੇਕ ਘਰ ਵਿਚ ਬਿਜਲੀ ਦਾ ਕੰਮ ਅਤੇ ਬਿਜਲੀ ਦੇ ਫਾਲਟ ਠੀਕ ਕਰਨ ਦਾ ਕੰਮ ਕਰਦਾ ਹੈ ਤੇ ਬਹੁਤ ਘੱਟ ਮਜ਼ਦੂਰੀ ਲੈਂਦਾ ਹੈ।
ਤਾਰਾਗੜ੍ਹ, 22 ਸਤੰਬਰ (ਸੋਹਨ ਲਾਲ)-ਵਿਧਾਨ ਸਭਾ ਹਲਕਾ ਭੋਆ ਦੇ ਕਸਬਾ ਤਾਰਾਗੜ੍ਹ ਵਿਚ ਇਕ ਵਿਅਕਤੀ ਜਨਮ ਤੋਂ ਹੀ ਗੂੰਗਾ ਅਤੇ ਬਹਿਰਾ ਹੋਣ ਦੇ ਬਾਵਜੂਦ ਆਪਣੇ ਸਾਰੇ ਕੰਮ ਬੜੀ ਆਸਾਨੀ ਨਾਲ ਆਮ ਵਿਅਕਤੀ ਦੀ ਤਰ੍ਹਾਂ ਨਿਭਾਅ ਰਿਹਾ ਹੈ l ਇੱਥੇ ਇਹ ਵੀ ਦੱਸ ਦੇਈਏ ਕਿ ਵਿੱਕੀ ਕੁਮਾਰ ਪੁੱਤਰ ਉਂਕਾਰ ਸਿੰਘ ਵਾਸੀ ਤਾਰਾਗੜ੍ਹ ਤਹਿਸੀਲ ਤੇ ਜ਼ਿਲ੍ਹਾ ਪਠਾਨਕੋਟ ਦਾ ਰਹਿਣ ਵਾਲਾ ਹੈ ਅਤੇ ਆਪਣੀ ਸਾਰੀ ਗੱਲਬਾਤ ਲਿਖ ਕੇ ਦੱਸਦਾ ਹੈ ਤੇ ਹਿਸਾਬ ਕਿਤਾਬ ਪੂਰਾ ਜਾਣਦਾ ਹੈ । ਗੱਲਬਾਤ ਦੌਰਾਨ ਵਿੱਕੀ ਕੁਮਾਰ ਦੇ ਮਾਤਾ-ਪਿਤਾ ਨੇ ਦੱਸਿਆ ਕਿ ਵਿੱਕੀ ਦੀ ਉਮਰ 28 ਸਾਲ ਦੀ ਹੈ ਤੇ ਉਹ ਇਲੈਕਟ੍ਰੀਸ਼ਨ ਦਾ ਕੰਮ ਕਰਦਾ ਹੈ ਅਤੇ ਪਿੰਡ ਵਿਚ ਹਰੇਕ ਘਰ ਵਿਚ ਬਿਜਲੀ ਦਾ ਕੰਮ ਅਤੇ ਬਿਜਲੀ ਦੇ ਫਾਲਟ ਠੀਕ ਕਰਨ ਦਾ ਕੰਮ ਕਰਦਾ ਹੈ ਤੇ ਬਹੁਤ ਘੱਟ ਮਜ਼ਦੂਰੀ ਲੈਂਦਾ ਹੈ। ਵਿੱਕੀ ਦੇ ਦੋਸਤ ਸਰਬਜੀਤ ਸਿੰਘ, ਜੋਗਿੰਦਰ ਸਿੰਘ ਅਤੇ ਫੌਜੀ ਜਤਿੰਦਰ ਕੁਮਾਰ ਨੇ ਦੱਸਿਆ ਕਿ ਇਹ ਇੰਨ੍ਹਾ ਸਾਹੂ ਤੇ ਸ਼ਰਮੀਲਾ ਹੈ ਤੇ ਹਰ ਸਮੇਂ ਖੁਸ਼ ਰਹਿੰਦਾ ਹੈ । ਇਸ ਲਈ ਉਸ ਨੂੰ ਮਿਲਣ ਦਾ ਹਰ ਸਮੇਂ ਦਿਲ ਕਰਦਾ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਨਿੱਜੀ ਕੰਮ ਜਿਵੇਂ ਮੋਟਰਸਾਈਕਲ ਸਕੂਟਰੀ ਚਲਾਉਣਾ, ਕਾਰ, ਟਰੈਕਟਰ ਅਤੇ ਟਰੱਕ ਬੜੇ ਆਸਾਨੀ ਨਾਲ ਸਹੀ ਢੰਗ ਨਾਲ ਚਲਾਉਂਦਾ ਹੈ । ਗੱਲਬਾਤ ਦੌਰਾਨ ਜਦ ਉਸ ਨੂੰ ਮਿਲਣ ਦਾ ਮੌਕਾ ਮਿਲਿਆ ਤਾਂ ਉਹ ਹਰ ਸਵਾਲ ਦਾ ਜਵਾਬ ਬੜੇ ਸਹੀ ਢੰਗ ਨਾਲ ਆਪਣੇ ਇਸ਼ਾਰਿਆਂ ਵਿਚ ਸਮਝ ਗਿਆ। ਉਸ ਦਾ ਦਿਮਾਗ ਇੰਨ੍ਹਾ ਤੇਜ਼ ਹੈ ਕਿ ਹਰ ਗੱਲ ਬਹੁਤ ਜਲਦੀ ਸਮਝ ਜਾਂਦਾ ਹੈ । ਸਰਪੰਚ ਰਾਜੇਸ਼ ਕੁਮਾਰ ਕੁੱਦਾ ਨੇ ਦੱਸਿਆ ਕਿ ਇਸ ਨੂੰ ਦੇਖ ਕੇ ਕੋਈ ਵੀ ਵਿਅਕਤੀ ਇਹ ਜੱਜਮੈਂਟ ਨਹੀਂ ਕਰ ਸਕਦਾ ਕਿ ਇਹ ਵਿਅਕਤੀ ਜਨਮ ਤੋਂ ਗੂੰਗਾ ਤੇ ਬਹਿਰਾ ਹੈ। ਸਰਪੰਚ ਨੇ ਦੱਸਿਆ ਕਿ ਵਿੱਕੀ ਇੰਨ੍ਹਾ ਜ਼ਿਆਦਾ ਇਮਾਨਦਾਰ ਹੈ ਕਿ ਇਸ ’ਤੇ ਹਰ ਤਰ੍ਹਾਂ ਦਾ ਵਿਸ਼ਵਾਸ ਕੀਤਾ ਜਾ ਸਕਦਾ ਹੈ। ਸਰਪੰਚ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਐਸੇ ਨੌਜਵਾਨਾਂ ਨੂੰ ਪੰਜਾਬ ਸਰਕਾਰ ਦੇ ਕਿਸੇ ਮਹਿਕਮੇ ਵਿਚ ਨੌਕਰੀ ਦਿੱਤੀ ਜਾਵੇ ਤਾਂ ਜੋ ਇਸ ਤਰ੍ਹਾਂ ਦੇ ਨੌਜਵਾਨ ਆਪਣਾ ਜੀਵਨ ਸਹੀ ਢੰਗ ਨਾਲ ਬਤੀਤ ਕਰ ਸਕਣ ਅਤੇ ਆਪਣੇ ਪਰਿਵਾਰ ਦਾ ਪਾਲਨ ਪੋਸ਼ਣ ਕਰ ਸਕਣ l 22 ਪੀਟੀਕੇ12 ਵਿੱਕੀ ਕੁਮਾਰ