ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਪਿੰਡ ਆਵਾਂ ਤੋਂ ਬੱਸ ਰਵਾਨਾ
ਸ਼ਾਹਪੁਰ ਕੰਢੀ, 22 ਸਤੰਬਰ (ਰਣਜੀਤ ਸਿੰਘ)-ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਪਿੰਡ ਆਵਾਂ ਤੋਂ ਤੀਰਥ ਯਾਤਰਾ ਲਈ ਬੱਸ ਰਵਾਨਾ ਹੋਈ । ਜਿਸ ਨੂੰ ਹਲਕਾ ਇੰਚਾਰਜ ਸਵਰਨ ਸਲਾਰੀਆ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ।
ਸ਼ਾਹਪੁਰ ਕੰਢੀ, 22 ਸਤੰਬਰ (ਰਣਜੀਤ ਸਿੰਘ)-ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਪਿੰਡ ਆਵਾਂ ਤੋਂ ਤੀਰਥ ਯਾਤਰਾ ਲਈ ਬੱਸ ਰਵਾਨਾ ਹੋਈ । ਜਿਸ ਨੂੰ ਹਲਕਾ ਇੰਚਾਰਜ ਸਵਰਨ ਸਲਾਰੀਆ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ । ਧਾਰ ਬਲਾਕ ਦੇ ਪ੍ਰਭਾਰੀ ਬਲਵਿੰਦਰ ਸਿੰਘ ਬਿੱਲੂ ਨੇ ਕਿਹਾ ਕਿ ਇਸ ਸਕੀਮ ਤਹਿਤ ਘਰ ਬੈਠੀਆਂ ਮਾਵਾਂ ਭੈਣਾਂ ਨੂੰ ਤੀਰਥ ਯਾਤਰਾ ਕਰਨ ਦਾ ਲਾਭ ਮਿਲ ਰਿਹਾ ਹੈ । ਸਰਕਾਰ ਵਲੋਂ ਦਿੱਤੀ ਮੁਫਤ ਬਿਜਲੀ ਦੀ ਸਹੂਲਤ ਨਾਲ 90 ਫੀਸਦੀ ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ । 18 ਸਾਲ ਦੀ ਉਮਰ ਤੋਂ 1500 ਰੁਪਏ ਖਾਤੇ ਵਿਚ ਆ ਰਹੇ ਹਨ । ਪਿੰਡਾਂ ਨੂੰ 24 ਘੰਟੇ ਬਿਜਲੀ ਮਿਲ ਰਹੀ ਹੈ । ਇਸ ਮੌਕੇ ਸਨਾਤਨ ਵਿੰਗ ਹਲਕਾ ਚੇਅਰਮੈਨ ਵਿਕਰਮ ਸ਼ਰਮਾ, ਬੱਸਾਂ ਦੇ ਇੰਚਾਰਜ ਪ੍ਰੇਮ ਕੁਮਾਰ ਸੋਹਲ, ਐਸ.ਈ. ਵਿੰਗ ਦੇ ਮਿਲਖੀ ਰਾਮ, ਸਰਪੰਚ ਦੇਵੀ ਦਿਆਲ ਅਤੇ ਸਰਪੰਚ ਕਰਤਾਰ ਸਿੰਘ ਆਦਿ ਆਗੂ ਹਾਜ਼ਰ ਸਨ ।