ਅਧਿਆਪਕ ਦਿਵਸ ਮੌਕੇ 6 ਅਧਿਆਪਕਾਂ ਦਾ ਸਨਮਾਨ
ਪਠਾਨਕੋਟ, 22 ਸਤੰਬਰ (ਸੰਧੂ)-ਐਸੋਸੀਏਸ਼ਨ ਆਫ ਅਲਾਇੰਸ ਕਲੱਬ ਇੰਟਰਨੈਸ਼ਨਲ ਡਿਸਟ੍ਰਿਕਟ 170-ਐਨ ਵਲੋਂ ਅਲਾਇੰਸ ਕਲੱਬ ਪਠਾਨਕੋਟ ਮੇਨ ਦੇ ਪ੍ਰਧਾਨ ਰਾਜੀਵ ਅਗਰਵਾਲ ਦੀ ਪ੍ਰਧਾਨਗੀ ਹੇਠ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਅਧਿਆਪਕ ਦਿਵਸ ਦੇ ਸਬੰਧ ’ਚ ਸਮਾਗਮ ਕਰਵਾਇਆ ਗਿਆ । ਸਮਾਗਮ ਦੇ ਪ੍ਰਧਾਨਗੀ ਪ੍ਰਿੰਸੀਪਲ ਮਧੂ ਸਲਾਰੀਆ ਨੇ ਕੀਤੀ ।
ਪਠਾਨਕੋਟ, 22 ਸਤੰਬਰ (ਸੰਧੂ)-ਐਸੋਸੀਏਸ਼ਨ ਆਫ ਅਲਾਇੰਸ ਕਲੱਬ ਇੰਟਰਨੈਸ਼ਨਲ ਡਿਸਟ੍ਰਿਕਟ 170-ਐਨ ਵਲੋਂ ਅਲਾਇੰਸ ਕਲੱਬ ਪਠਾਨਕੋਟ ਮੇਨ ਦੇ ਪ੍ਰਧਾਨ ਰਾਜੀਵ ਅਗਰਵਾਲ ਦੀ ਪ੍ਰਧਾਨਗੀ ਹੇਠ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਅਧਿਆਪਕ ਦਿਵਸ ਦੇ ਸਬੰਧ ’ਚ ਸਮਾਗਮ ਕਰਵਾਇਆ ਗਿਆ । ਸਮਾਗਮ ਦੇ ਪ੍ਰਧਾਨਗੀ ਪ੍ਰਿੰਸੀਪਲ ਮਧੂ ਸਲਾਰੀਆ ਨੇ ਕੀਤੀ । ਪ੍ਰੋਗਰਾਮ ’ਚ ਮੈਨੇਜਰ ਅਰੁਣ ਗਾਂਧੀ, ਰੀਜ਼ਨ ਚੇਅਰਮੈਨ ਆਰ.ਕੇ. ਖੰਨਾ, ਜ਼ੋਨ ਚੇਅਰਮੈਨ ਗਗਨ ਸ਼ਰਮਾ ਅਤੇ ਸਕੱਤਰ ਅਜੇ ਬੰਟਾ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ । ਇਸ ਮੌਕੇ ਪ੍ਰਿੰਸੀਪਲ ਰਾਜੀਵ ਸਲਾਰੀਆ, ਵਿਦੂਸ਼ੀ ਸ਼ਰਮਾ, ਸੁਮਿਤ ਧੀਮਾਨ, ਰਾਜੇਸ਼ ਪਠਾਨੀਆ, ਰੀਮਾ ਸ਼ਰਮਾ ਅਤੇ ਰਣਬੀਰ ਸਿੰਘ ਨੂੰ ਸਰਵੋਤਮ ਅਧਿਆਪਕ ਐਵਾਰਡ ਨਾਲ ਯਾਦਗਾਰੀ ਮੋਮੈਂਟੋ ਤੇ ਦੁਸ਼ਾਲੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ । ਸਟੇਜ ਸਕੱਤਰ ਦੀ ਭੂਮਿਕਾ ਐਸ.ਕੇ. ਚੋਪੜਾ ਨੇ ਨਿਭਾਈ । ਪ੍ਰਿੰਸੀਪਲ ਮਧੂ ਸਲਾਰੀਆ ਅਤੇ ਮੈਨੇਜਰ ਅਰੁਣ ਗਾਂਧੀ ਨੇ ਵੀ ਅਧਿਆਪਕਾਂ ਦੀ ਮਹੱਤਤਾ ’ਤੇ ਚਾਨਣਾ ਪਾਇਆ । ਇਸ ਮੌਕੇ ਵਿਨੇ ਸ਼ਰਮਾ, ਪ੍ਰਭਾਤ ਰਾਣਾ, ਗੁਰਚਰਨ ਸਿੰਘ ਪਲਾਇਆ, ਐਨ.ਪੀ. ਧਵਨ, ਰੂਪ ਲਾਲ ਪਠਾਨੀਆ, ਕੇ.ਵੀ. ਚੋਪੜਾ, ਐਸ.ਕੇ. ਚੋਪੜਾ, ਅਰੁਣ ਮਰਵਾਹਾ, ਜਗਦੀਸ਼ ਕੋਹਲੀ, ਅਨੂਪ ਮਹਾਜਨ ਅਤੇ ਆਨੰਦ ਸ਼ਰਮਾ ਵੀ ਹਾਜ਼ਰ ਸਨ ।