24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਥਾਣਾ ਘੁਮਾਣ ਅਧੀਨ ਆਉਂਦੇ ਪਿੰਡ ਪੇਰੋਸ਼ਾਹ ਵਿਖੇ ਗੋਲੀਆਂ ਚਲਾਉਣ ਵਾਲਾ ਸਾਬਕਾ ਫੌਜੀ ਗ੍ਰਿਫ਼ਤਾਰ ਵਾਰਦਾਤ ਵਿਚ ਵਰਤਿਆ ਰਿਵਾਲਵਰ ਤੇ ਗੱਡੀ ਵੀ ਬਰਾਮਦ

ਘੁਮਾਣ, 23 ਸਤੰਬਰ (ਬੰਮਰਾਹ)-ਬੀਤੀ ਰਾਤ ਥਾਣਾ ਘੁਮਾਣ ਅਧੀਨ ਆਉਂਦੇ ਪਿੰਡ ਪੇਰੋਸ਼ਾਹ ਵਿਖੇ ਇਕ ਵਿਅਕਤੀ ਵਲੋਂ ਘਰ ਵਿਚ ਵੜ ਕੇ ਗੋਲੀਆਂ ਚਲਾਈਆਂ ਸਨ। ਇਸ ਵਾਰਦਾਤ ਸਬੰਧੀ ਥਾਣਾ ਘੁਮਾਣ ਦੇ ਮੁਖੀ ਐਸਐਚਓ ਰਜਵੰਤ ਕੌਰ ਨੇ ਦੱਸਿਆ ਕਿ ਰਮਨਦੀਪ ਕੌਰ ਪਤਨੀ ਪਰਮਜੀਤ ਸਿੰਘ ਵਾਸੀ ਪੇਰੋਸ਼ਾਹ ਨੇ ਆਪਣੇ ਬਿਆਨ ਕਲਮਬੰਦ ਕਰਵਾਏ ਸਨ ਕਿ ਪਿੰਡ ਚੋਣੇ ਦਾ ਸਾਬਕਾ ਫੌਜੀ ਗੁਰਮੀਤ ਸਿੰਘ ਪੁੱਤਰ ਅਜੈਬ ਸਿੰਘ ਆਪਣੀ ਚਿੱਟੇ ਰੰਗ ਦੀ ਕਰੇਟਾ ਗੱਡੀ ’ਤੇ ਸਾਡੇ ਘਰ ਦੇ ਸਾਹਮਣੇ ਆਇਆ ਤੇ ਸਾਡੇ ਘਰ ਅੰਦਰ ਦਾਖਲ ਹੋ ਕੇ ਗੋਲੀਆਂ ਚਲਾ ਦਿੱਤੀਆਂ।

Ad Position 21
No active advertisement
ਅਜੀਤ ਡੈਸਕ 24-09-2026
ਘੁਮਾਣ, 23 ਸਤੰਬਰ (ਬੰਮਰਾਹ)-ਬੀਤੀ ਰਾਤ ਥਾਣਾ ਘੁਮਾਣ ਅਧੀਨ ਆਉਂਦੇ ਪਿੰਡ ਪੇਰੋਸ਼ਾਹ ਵਿਖੇ ਇਕ ਵਿਅਕਤੀ ਵਲੋਂ ਘਰ ਵਿਚ ਵੜ ਕੇ ਗੋਲੀਆਂ ਚਲਾਈਆਂ ਸਨ। ਇਸ ਵਾਰਦਾਤ ਸਬੰਧੀ ਥਾਣਾ ਘੁਮਾਣ ਦੇ ਮੁਖੀ ਐਸਐਚਓ ਰਜਵੰਤ ਕੌਰ ਨੇ ਦੱਸਿਆ ਕਿ ਰਮਨਦੀਪ ਕੌਰ ਪਤਨੀ ਪਰਮਜੀਤ ਸਿੰਘ ਵਾਸੀ ਪੇਰੋਸ਼ਾਹ ਨੇ ਆਪਣੇ ਬਿਆਨ ਕਲਮਬੰਦ ਕਰਵਾਏ ਸਨ ਕਿ ਪਿੰਡ ਚੋਣੇ ਦਾ ਸਾਬਕਾ ਫੌਜੀ ਗੁਰਮੀਤ ਸਿੰਘ ਪੁੱਤਰ ਅਜੈਬ ਸਿੰਘ ਆਪਣੀ ਚਿੱਟੇ ਰੰਗ ਦੀ ਕਰੇਟਾ ਗੱਡੀ ’ਤੇ ਸਾਡੇ ਘਰ ਦੇ ਸਾਹਮਣੇ ਆਇਆ ਤੇ ਸਾਡੇ ਘਰ ਅੰਦਰ ਦਾਖਲ ਹੋ ਕੇ ਗੋਲੀਆਂ ਚਲਾ ਦਿੱਤੀਆਂ। ਇਸ ਦੇ ਨਾਲ ਘਰ ਦੇ ਦਰਵਾਜ਼ਿਆਂ ਤੇ ਖਿੜਕੀਆਂ ਦੀ ਭੰਨਤੋੜ ਵੀ ਕੀਤੀ। ਉਨ੍ਹਾਂ ਦੱਸਿਆ ਕਿ ਇਹ ਗੋਲੀਆਂ ਦੋਸ਼ੀ ਨੇ ਉਸ ਨੂੰ ਮਾਰਨ ਦੀ ਨੀਅਤ ਨਾਲ ਚਲਾਈਆਂ ਹਨ। ਰਮਨਦੀਪ ਕੌਰ ਦੇ ਬਿਆਨ ਦਰਜ ਕਰਕੇ ਮੁਕੱਦਮਾ ਨੰਬਰ 187/26, ਧਾਰਾ 109 74, 324 (4) ਅਤੇ ਬੀਐਨਐਸ 25/27 ਅਸਲਾ ਐਕਟ ਤਹਿਤ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸ ਵਿਚ ਵਰਤੀ ਗਈ ਕਰੇਟਾ ਗੱਡੀ ਅਤੇ ਰਵਾਲਵਰ ਸਮੇਤ ਦੋ ਜਿੰਦਾ ਰਾਦ ਤੇ ਦੋ ਖਾਲੀ ਰੋਂਦ ਬਰਾਮਦ ਕੀਤੇ ਹਨ। ਉਨ੍ਹਾਂ ਕਿਹਾ ਕਿ ਦੋਸ਼ੀ ਗੁਰਮੀਤ ਸਿੰਘ ਦਾ ਇਕ ਦਿਨਾਂ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਸ ਦੌਰਾਨ ਉਸ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਅਤੇ ਇਸ ਘਟਨਾ ਦੀ ਤਹਿ ਤੱਕ ਜਾਇਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਹਸਪਤਾਲ ਦੇ ਬਾਹਰੋਂ ਮੋਟਰਸਾਈਕਲ ਚੋਰੀ ਅਗਲੀ ਖ਼ਬਰ ਚੀਫ ਖ਼ਾਲਸਾ ਦੀਵਾਨ ਵਲੋੋਂ ਅਧਿਆਪਕਾ ਰੰਧਾਵਾ ਨੂੰ ਬੈਸਟ ਟੀਚਰ ਦਾ ਸਨਮਾਨ
Ad Position 24