24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਹਸਪਤਾਲ ਦੇ ਬਾਹਰੋਂ ਮੋਟਰਸਾਈਕਲ ਚੋਰੀ

ਗੁਰਦਾਸਪੁਰ, 23 ਸਤੰਬਰ (ਅਸ਼ੋਕ ਸ਼ਰਮਾ)-ਸਾਹੋਵਾਲ ਨੇੜੇ ਪੈਂਦੇ ਪਿੰਡ ਕੋਠੇ ਭਗਵਾਨਪੁਰ ਦੇ ਇਕ ਨੌਜਵਾਨ ਦਾ ਦੀਨਾਨਗਰ ਦੇ ਨਿੱਜੀ ਹਸਪਤਾਲ ਅੱਗੇ ਖੜ੍ਹਾ ਕੀਤਾ ਮੋਟਰਸਾਈਕਲ ਚੋਰੀ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਇਸ ਸਬੰਧੀ ਪੀੜਤ ਨੌਜਵਾਨ ਹਿਮਾਂਸ਼ੂ ਪੁੱਤਰ ਜਸਵਿੰਦਰ ਕੁਮਾਰ ਨੇ ਦੱਸਿਆ ਕਿ ਉਹ ਸੀ.

Ad Position 21
No active advertisement
ਚੋਰੀ ਹੋਏ ਮੋਟਰਸਾਈਕਲ ਸੰਬੰਧੀ ਜਾਣਕਾਰੀ ਦਿੰਦਾ ਹੋਇਆ ਹਿਮਾਂਸ਼ੂ ਤੇ ਸੀ.ਸੀ.ਟੀ.ਵੀ ’ਚ ਮੋਟਰਸਾਈਕਲ ’ਤੇ ਜਾਂਦਾ ਕੈਦ ਹੋਇਆ ਚੋਰ। ਤਸਵੀਰ: ਅਸ਼ੋਕ ਸ਼ਰਮਾ 24-09-2026
ਗੁਰਦਾਸਪੁਰ, 23 ਸਤੰਬਰ (ਅਸ਼ੋਕ ਸ਼ਰਮਾ)-ਸਾਹੋਵਾਲ ਨੇੜੇ ਪੈਂਦੇ ਪਿੰਡ ਕੋਠੇ ਭਗਵਾਨਪੁਰ ਦੇ ਇਕ ਨੌਜਵਾਨ ਦਾ ਦੀਨਾਨਗਰ ਦੇ ਨਿੱਜੀ ਹਸਪਤਾਲ ਅੱਗੇ ਖੜ੍ਹਾ ਕੀਤਾ ਮੋਟਰਸਾਈਕਲ ਚੋਰੀ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਇਸ ਸਬੰਧੀ ਪੀੜਤ ਨੌਜਵਾਨ ਹਿਮਾਂਸ਼ੂ ਪੁੱਤਰ ਜਸਵਿੰਦਰ ਕੁਮਾਰ ਨੇ ਦੱਸਿਆ ਕਿ ਉਹ ਸੀ.ਟੀ. ਡੀਲੈਕਸ ਮੋਟਰਸਾਈਕਲ ਨੰਬਰ ਪੀ.ਬੀ.06.ਐਸ.2381 ’ਤੇ ਦੀਨਾਨਗਰ ਗੈਸ ਏਜੰਸੀ ਵਿਖੇ ਗੈਸ ਲੈਣ ਲਈ ਗਿਆ ਸੀ ਕਿ ਉਹ ਇਸ ਦੌਰਾਨ ਥਾਣਾ ਦੀਨਾਨਗਰ ਨੇੜੇ ਕਿਰਨ ਹਸਪਤਾਲ ਵਿਖੇ ਕਿਸੇ ਮਰੀਜ ਦਾ ਪਤਾ ਲੈਣ ਚਲਾ ਗਿਆ ਤੇ ਥੋੜੇ ਸਮੇਂ ਬਾਅਦ ਜਦੋਂ ਵਾਪਸ ਆਇਆ ਤਾਂ ਉਸ ਦਾ ਮੋਟਰਸਾਈਕਲ ਗਾਇਬ ਸੀ। ਉਸ ਨੇ ਦੱਸਿਆ ਕਿ ਨਿਤ ਚੋਰੀ ਦੀਆਂ ਘਟਨਾਵਾਂ ਵਾਪਰਨ ਨਾਲ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਜਿਸ ਨਾਲ ਲੋਕ ਕਾਫੀ ਚਿੰਤਤ ਹਨ। ਉਸ ਨੇ ਚੋਰੀ ਦੀ ਘਟਨਾ ਥਾਣਾ ਦੀਨਾਨਗਰ ਵਿਖੇ ਦਰਜ ਕਰਵਾ ਦਿੱਤੀ ਹੈ ਤੇ ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਇਕ ਸੀ.ਸੀ.ਟੀ.ਵੀ ਸਾਹਮਣੇ ਆਈ ਹੈ, ਉਸ ਦੇ ਆਧਾਰ ’ਤੇ ਜ ਲਦ ਚੋਰ ਨੂੰ ਕਾਬੂ ਕਰ ਲਿਆ ਜਾਵੇਗਾ। ਉਸ ਨੇ ਜ਼ਿਲ੍ਹਾ ਪੁਲਿਸ ਮੁਖੀ ਪਾਸੋਂ ਮੰਗ ਕੀਤੀ ਕਿ ਦੀਨਾਨਗਰ ਪੁਲਿਸ ਨੂੰ ਹਦਾਇਤਾਂ ਕਰਕੇ ਉਸ ਦਾ ਚੋਰੀ ਹੋਇਆ ਮੋਟਰਸਾਈਕਲ ਦਿਵਾਇਆ ਜਾਵੇ।
Ad Position 22
No active advertisement
ਪਿਛਲੀ ਖ਼ਬਰ 100 ਫੀਸਦੀ ਪਲੇਸਮੈਂਟ ਗਾਰੰਟੀ ਦਾ ਵਾਅਦਾ ਪੂਰਾ ਨਾ ਕਰਨ ’ਤੇ ਸਿੱਖਿਆ ਸੰਸਥਾ ਨੂੰ 84,960 ਰੁਪਏ ਦੀ ਰਕਮ ਵਾਪਸ ਕਰਨ ਦੇ ਹ... ਅਗਲੀ ਖ਼ਬਰ ਥਾਣਾ ਘੁਮਾਣ ਅਧੀਨ ਆਉਂਦੇ ਪਿੰਡ ਪੇਰੋਸ਼ਾਹ ਵਿਖੇ ਗੋਲੀਆਂ ਚਲਾਉਣ ਵਾਲਾ ਸਾਬਕਾ ਫੌਜੀ ਗ੍ਰਿਫ਼ਤਾਰ ਵਾਰਦਾਤ ਵਿਚ ਵਰਤਿਆ ਰਿਵ...
Ad Position 24