24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਬਲਾਕ ਕਾਦੀਆਂ ਦੀਆਂ ਜ਼ੋਨਲ ਪੱਧਰ ਦੀਆਂ ਅਥਲੈਟਿਕਸ ਖੇਡਾਂ ਸ਼ਾਨੋ-ਸ਼ੌਕਤ ਨਾਲ ਸਮਾਪਤ ਜਸ਼ਨਪ੍ਰੀਤ ਕੌਰ ਤੇ ਸਹਿਨੂਰ ਨੇ ਬਲਾਕ ’ਚ ਕੀਤਾ ਰਿਕਾਰਡ ਕਾਇਮ

ਹਰਚੋਵਾਲ, 23 ਸਤੰਬਰ (ਢਿੱਲੋਂ, ਭਾਮ)-ਖੇਡ ਸਟੇਡੀਅਮ ਖੁਜਾਲਾ ’ਚ ਕਾਦੀਆਂ ਬਲਾਕ ਦੀਆਂ ਜ਼ੋਨਲ ਪੱਧਰ ਦੀਆਂ ਅਥਲੈਟਿਕਸ ਲੜਕੀਆਂ ਦੀਆਂ ਖੇਡਾਂ ਅੱਜ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਈਆਂ। ਸਰਕਾਰੀ ਪੱਧਰ ਦੀਆਂ ਇਨ੍ਹਾਂ ਖੇਡਾਂ ’ਚ ਵੱਖ-ਵੱਖ ਲੜਕੀਆਂ 200 ਮੀਟਰ ਦੌੜ ’ਚ ਸਹਿਨੂਰ ਪਹਿਲਾ, ਸਰਗੁਨਪ੍ਰੀਤ ਕੌਰ ਦੂਜਾ ਤੇ ਪਲਕਦੀਪ ਕੌਰ ਤੀਜਾ, 100 ਮੀਟਰ ਦੌੜ ਵਿਚ ਸਹਿਯੋਗ ਪਹਿਲਾ, ਸਿਮਰਨਜੀਤ ਦੂਜਾ ਤੇ ਕੋਮਲਪ੍ਰੀਤ ਕੌਰ ਨੇ ਤੀਜਾ, 200 ਮੀਟਰ ਦੌੜ ’ਚ ਜਸ਼ਨਪ੍ਰੀਤ ਕੌਰ ਸ੍ਰੀ ਗੁਰੂ ਰਾਮਦਾਸ ਮਾਡਰਨ ਸਕੂਲ ਖੁਜਾਲਾ ਦੀ ਲੜਕੀ ਨੇ ਪਹਿਲਾ, ਮਨਜੋਤ ਕੌਰ ਦੂਜਾ ਤੇ ਕੋਮਲਪ੍ਰੀਤ ਕੌਰ ਤੀਜੇ, 1500 ਮੀਟਰ ਦੌੜ ਲਵਜੋਤ ਕੌਰ ਪਹਿਲਾ, ਹਰਮਨਪ੍ਰੀਤ ਕੌਰ ਦੂਜਾ, 400 ਮੀਟਰ ਦੌੜ ਵਿਚ ਸ਼ੁਭਪ੍ਰੀਤ ਪਹਿਲਾ, ਮਨਜੀਤਾ ਦੂਜੇ ਤੇ ਰਮਨਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

Ad Position 21
No active advertisement
ਅਜੀਤ ਡੈਸਕ 24-09-2026
ਹਰਚੋਵਾਲ, 23 ਸਤੰਬਰ (ਢਿੱਲੋਂ, ਭਾਮ)-ਖੇਡ ਸਟੇਡੀਅਮ ਖੁਜਾਲਾ ’ਚ ਕਾਦੀਆਂ ਬਲਾਕ ਦੀਆਂ ਜ਼ੋਨਲ ਪੱਧਰ ਦੀਆਂ ਅਥਲੈਟਿਕਸ ਲੜਕੀਆਂ ਦੀਆਂ ਖੇਡਾਂ ਅੱਜ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਈਆਂ। ਸਰਕਾਰੀ ਪੱਧਰ ਦੀਆਂ ਇਨ੍ਹਾਂ ਖੇਡਾਂ ’ਚ ਵੱਖ-ਵੱਖ ਲੜਕੀਆਂ 200 ਮੀਟਰ ਦੌੜ ’ਚ ਸਹਿਨੂਰ ਪਹਿਲਾ, ਸਰਗੁਨਪ੍ਰੀਤ ਕੌਰ ਦੂਜਾ ਤੇ ਪਲਕਦੀਪ ਕੌਰ ਤੀਜਾ, 100 ਮੀਟਰ ਦੌੜ ਵਿਚ ਸਹਿਯੋਗ ਪਹਿਲਾ, ਸਿਮਰਨਜੀਤ ਦੂਜਾ ਤੇ ਕੋਮਲਪ੍ਰੀਤ ਕੌਰ ਨੇ ਤੀਜਾ, 200 ਮੀਟਰ ਦੌੜ ’ਚ ਜਸ਼ਨਪ੍ਰੀਤ ਕੌਰ ਸ੍ਰੀ ਗੁਰੂ ਰਾਮਦਾਸ ਮਾਡਰਨ ਸਕੂਲ ਖੁਜਾਲਾ ਦੀ ਲੜਕੀ ਨੇ ਪਹਿਲਾ, ਮਨਜੋਤ ਕੌਰ ਦੂਜਾ ਤੇ ਕੋਮਲਪ੍ਰੀਤ ਕੌਰ ਤੀਜੇ, 1500 ਮੀਟਰ ਦੌੜ ਲਵਜੋਤ ਕੌਰ ਪਹਿਲਾ, ਹਰਮਨਪ੍ਰੀਤ ਕੌਰ ਦੂਜਾ, 400 ਮੀਟਰ ਦੌੜ ਵਿਚ ਸ਼ੁਭਪ੍ਰੀਤ ਪਹਿਲਾ, ਮਨਜੀਤਾ ਦੂਜੇ ਤੇ ਰਮਨਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-14 ’ਚ 400 ਮੀਟਰ ਦੌੜ ’ਚ ਪੂਜਾ ਪਹਿਲਾ, ਪਵਨਦੀਪ ਕੌਰ ਦੂਜਾ ਤੇ ਹਰਸਿਮਰਤ ਕੌਰ ਤੀਜਾ 600 ਮੀਟਰ ਦੌੜ ’ਚ ਪੂਜਾ ਪਹਿਲਾ, ਕੋਮਲਪ੍ਰੀਤ ਦੂਜਾ ਤੇ ਪਵਨਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜਸ਼ਨਪ੍ਰੀਤ ਕੌਰ ਅਤੇ ਸਹਿਨੂਰ ਖਿਡਾਰਨ ਨੇ ਦੌੜਾਂ ਵਿਚ ਰਿਕਾਰਡ ਕਾਇਮ ਕਰਕੇ ਸ੍ਰੀ ਗੁਰੂ ਰਾਮਦਾਸ ਮਾਡਰਨ ਸਕੂਲ ਖੁਜਾਲਾ ਦਾ ਨਾਂਅ ਰੋਸ਼ਨ ਕੀਤਾ। ਇਸੇ ਤਰ੍ਹਾਂ ਲੰਬੀ ਛਾਲ ’ਚ ਬੱਚਿਆਂ ਨੇ ਵੀ ਬਹੁਤ ਵਧੀਆ ਪੁਜੀਸ਼ਨ ਹਾਸਲ ਕੀਤੀਆਂ। ਜੇਤੂ ਰਹੀਆਂ ਬੱਚੀਆਂ ਨੂੰ ਲੈਕਚਰਾਰ ਗੁਰਵਿੰਦਰ ਕੌਰ, ਹਰਮਨਜੋਤ ਸਿੰਘ ਬੱਲ, ਆਕਾਸ਼ਦੀਪ ਸਿੰਘ, ਮਹਿਤਾਬ ਸਿੰਘ, ਬਲਵੰਤ ਸਿੰਘ ਵਲੋਂ ਸੋਨ ਅਤੇ ਚਾਂਦੀ ਤਮਗੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਪ੍ਰੀਤ ਸਿੰਘ, ਹਰਜੀਤ ਸਿੰਘ, ਗੁਰਮੇਜ ਸਿੰਘ, ਸਰਬਜੀਤ ਸਿੰਘ, ਗੁਲਸ਼ਨ ਰਠੌਰ, ਰੁਪਿੰਦਰ ਕੌਰ, ਜੋਗਾ ਸਿੰਘ, ਰਾਜਕੁਮਾਰ ਕੋਚ, ਪਰਮਜੀਤ ਕੌਰ, ਅਵਤਾਰ ਸਿੰਘ, ਹਰਪਾਲ ਸਿੰਘ, ਗੁਰਵੀਨ ਕੌਰ, ਕੋਚ ਪਰਮਜੀਤ ਕੌਰ, ਪ੍ਰਿੰਸੀਪਲ ਪਵਨਬੀਰ ਕੌਰ, ਲਵਪ੍ਰੀਤ ਕੌਰ ਕੋਚ, ਹਰਵਿੰਦਰ ਸਿੰਘ ਕੋਚ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜੀ.ਐਸ. ਇੰਟਰਨੈਸ਼ਨਲ ਸਕੂਲ ਭਗਵਾਨਪੁਰ ’ਚ ਵਿਸ਼ਵ ਪੰਜਾਬੀ ਦਿਵਸ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਬਲਵਿੰਦਰ ਸਿੰਘ ਲਾਡੀ ਨੇ ਵੱਖ-ਵੱਖ ਪਿੰਡਾਂ ’ਚ ਵਿਕਾਸ ਕਾਰਜਾਂ ਲਈ ਲੱਖਾਂ ਰੁਪਏ ਦੇ ਚੈੱਕ ਵੰਡੇ ਕਿਹਾ, ਹਲਕੇ ਦੇ ਸਰਬਪੱਖ...
Ad Position 24