ਐਚ.ਕੇ.ਐਮ.ਵੀ. ਕਾਲਜ ਧਾਰੀਵਾਲ ਵਿਖੇ ਆਯੁਰਵੇਦ ਦਿਵਸ ਮਨਾਇਆ
ਧਾਰੀਵਾਲ, 23 ਸਤੰਬਰ (ਸਵਰਨ ਸਿੰਘ)-ਸਥਾਨਕ ਹਿੰਦੂ ਕੰਨਿਆ ਮਹਾਂ ਵਿਦਿਆਲਿਆਂ ਧਾਰੀਵਾਲ ਵਿਖੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਨ. ਡੀ ਆਨੰਦ, ਸਕੱਤਰ ਰਮੇਸ਼ ਕੋਹਲੀ, ਪਿ੍ੰਸੀਪਲ ਡਾ.
ਧਾਰੀਵਾਲ, 23 ਸਤੰਬਰ (ਸਵਰਨ ਸਿੰਘ)-ਸਥਾਨਕ ਹਿੰਦੂ ਕੰਨਿਆ ਮਹਾਂ ਵਿਦਿਆਲਿਆਂ ਧਾਰੀਵਾਲ ਵਿਖੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਨ.ਡੀ ਆਨੰਦ, ਸਕੱਤਰ ਰਮੇਸ਼ ਕੋਹਲੀ, ਪਿ੍ੰਸੀਪਲ ਡਾ.ਰਜਵਿੰਦਰ ਕੌਰ ਦੀ ਅਗਵਾਈ ਹੇਠ ਅਤੇ ਐਨ.ਐਸ.ਐਸ ਵਿਭਾਗ ਵਲੋਂ ਕਾਲਜ ਵਿਖੇ ਆਯੁਰਵੇਦ ਦਿਵਸ ਮਨਾਇਆ ਗਿਆ। ਇਸ ਮੌਕੇ ਐਨ.ਐਸ.ਐਸ ਵਿਭਾਗ ਵਲੋਂ ਭਾਸ਼ਣ ਮੁਕਾਬਲੇ ਕਰਵਾਏ ਗਏ। ਪਿ੍ੰਸੀਪਲ ਮੈਡਮ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲਿਆਂ ਨੂੰ ਇਨਾਮ ਦਿੱਤੇ। ਪਿ੍ੰਸੀਪਲ ਡਾ.ਰਜਵਿੰਦਰ ਕੌਰ ਵਲੋਂ ਵੀ ਇਸ ਦਿਵਸ ਨਾਲ ਸੰਬੰਧਿਤ ਵਿਚਾਰ ਸਾਂਝੇ ਕੀਤੇ ਗਏ। ਉਨ੍ਹਾਂ ਦੱਸਿਆ ਕਿ ਸਾਨੂੰ ਮੁੜ ਆਪਣੇ ਵਿਰਸੇ ਅਤੇ ਆਯੁਰਵੇਦ ਵੱਲ ਮੁੜਨ ਦੀ ਲੋੜ ਹੈੇ। ਇਸ ਦੌਰਾਨ ਕਾਲਜ ਦਾ ਸਮੂਹ ਸਟਾਫ ਹਾਜਰ ਸੀ।