24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਐੱਸ.ਐੱਲ. ਬਾਵਾ ਕਾਲਜ ਵਿਖੇ ਭਾਸ਼ਨ ਤੇ ਲੇਖ ਮੁਕਾਬਲੇ ਕਰਵਾਏ

ਬਟਾਲਾ, 23 ਸਤੰਬਰ (ਸਤਿੰਦਰ ਸਿੰਘ)-ਸਥਾਨਕ ਐੱਸ. ਐੱਲ.

Ad Position 21
No active advertisement
ਅਜੀਤ ਡੈਸਕ 24-09-2026
ਬਟਾਲਾ, 23 ਸਤੰਬਰ (ਸਤਿੰਦਰ ਸਿੰਘ)-ਸਥਾਨਕ ਐੱਸ.ਐੱਲ. ਬਾਵਾ ਡੀ.ਏ.ਵੀ. ਕਾਲਜ, ਬਟਾਲਾ ਵਿਖੇ ਕਾਲਜ ਦੇ ਪ੍ਰਿੰਸੀਪਲ ਡਾ. ਵਰਿੰਦਰ ਭਾਟੀਆ ਤੇ ਬੋਟਨੀ ਵਿਭਾਗ ਮੁਖੀ ਡਾ. ਵਨੀਤ ਕੁਮਾਰ ਦੀ ਦੇਖ-ਰੇਖ ਹੇਠ ਠੋਸ ਰਹਿੰਦ ਖੁਹੰਦ ਪ੍ਰਬੰਧਨ ਰੂਲਜ਼, 2026 ਨੂੰ ਲਾਗੂ ਕਰਨ ਦੇ ਉਦੇਸ਼ ਨਾਲ ਜਾਗਰੂਕਤਾ ਸੰਬੰਧੀ ਭਾਸ਼ਣ ਤੇ ਲੇਖ ਮੁਕਾਬਲੇ ਕਰਵਾਏ। ਇਸ ਭਾਸ਼ਣ ਬੁਲਾਰੇ ਵਜੋਂ ਡਾ. ਰੂਪਕਿਰਨਪ੍ਰੀਤ ਕੌਰ ਸਹਾਇਕ ਪ੍ਰੋਫੈਸਰ ਫਿਜ਼ਿਕਸ ਵਿਭਾਗ ਸਨ। ਉਕਤ ਵਿਸ਼ੇ ਸੰਬੰਧੀ ਲੇਖ ਲਿਖਣ ਮੁਕਾਬਲਾ ਵੀ ਕਰਵਾਇਆ ਗਿਆ। ਪ੍ਰਿੰਸੀਪਲ ਡਾ. ਵਰਿੰਦਰ ਭਾਟੀਆ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਵਿਦਿਆਰਥੀਆਂ ਨੂੰ ਅਜਿਹੇ ਪ੍ਰੋਗਰਾਮਾਂ ਤੋਂ ਪ੍ਰਾਪਤ ਜਾਣਕਾਰੀ ਨੂੰ ਆਪਣੇ ਘਰਾਂ ਅਤੇ ਸਮਾਜ ਵਿੱਚ ਵਿਹਾਰਕ ਤੌਰ ’ਤੇ ਲਾਗੂ ਕਰਨ ਲਈ ਪ੍ਰੇਰਿਤ ਕੀਤਾ। ਮੁੱਖ ਬੁਲਾਰੇ ਡਾ. ਰੂਪਕਿਰਨਪ੍ਰੀਤ ਕੌਰ ਨੇ ਵਿਸ਼ੇ ਸੰਬੰਧੀ ਭਾਸ਼ਣ ਦਿੱਤਾ ਤੇ ਕੁੁੜ ਦੀ ਰੀਸਾਈਕਲਿੰਗ, ਜ਼ਿੰਮੇਵਾਰੀ ਨਾਲ ਨਿਪਟਾਰਾ ਕਰਨ ਤੇ ਕਮਿਊਨਿਟੀ ਦੀ ਭਾਗੀਦਾਰੀ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਇਸ ਪ੍ਰੋਗਰਾਮ ’ਚ ਪ੍ਰੋ. ਰਾਜੀਵ ਮੇਹਤਾ, ਪ੍ਰੋ. ਮੁਸਕਾਨ, ਜੇ.ਐਲ.ਏ. ਸ਼੍ਰੀ ਸੁਖਵਿੰਦਰ ਸਿੰਘ ਅਤੇ ਵਿਦਿਆਰਥੀਆਂ ਨੇ ਸਰਗਰਮ ਭਾਗੀਦਾਰੀ ਕੀਤੀ।
Ad Position 22
No active advertisement
ਪਿਛਲੀ ਖ਼ਬਰ ਸੇਂਟ ਕਬੀਰ ਸਕੂਲ ਵਿਚ ਵਿਸ਼ਵ ਪੰਜਾਬੀ ਦਿਵਸ ਮਨਾਇਆ ਅਗਲੀ ਖ਼ਬਰ ਐੱਨ.ਆਰ.ਆਈ. ਮਿਲਣੀ ਦੌਰਾਨ ਮਾਝੇ ਦੇ ਚਾਰ ਜ਼ਿਲ੍ਹਿਆਂ ਨਾਲ ਸੰਬੰਧਿਤ ਪ੍ਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਸੁਣੀਆਂ
Ad Position 24