’ ਵਰਸਿਟੀ ਕਾਲਜ ਦੇ ਬੱਚਿਆਂ ਦਾ ਬੀ.ਐਸ.ਸੀ. ਫੈਸ਼ਨ ਡਿਜ਼ਾਇਨਿੰਗ ਸਮੈਸਟਰ ਚੌਥੇ ਦਾ ਨਤੀਜਾ ਸ਼ਾਨਦਾਰ
ਕਲਾਨੌਰ, 23 ਸਤੰਬਰ (ਪੁਰੇਵਾਲ)-ਸ਼ਹੀਦ ਲਛਮਣ ਸਿੰਘ ਧਾਰੋਵਾਲੀ ਯੂਨੀਵਰਸਿਟੀ ਕਾਲਜ ਦੇ ਪ੍ਰਿੰਸੀਪਲ ਡਾ. ਕਮਲ ਕਿਸ਼ੋਰ ਅੱਤਰੀ ਦੀ ਅਗਵਾਈ ਹੇਠ ਬੱਚੇ ਵਿੱਦਿਆ ਦੇ ਖੇਤਰ ’ਚ ਨਿਰੰਤਰ ਮੱਲ੍ਹਾਂ ਮਾਰ ਰਹੇ ਹਨ।
ਕਲਾਨੌਰ, 23 ਸਤੰਬਰ (ਪੁਰੇਵਾਲ)-ਸ਼ਹੀਦ ਲਛਮਣ ਸਿੰਘ ਧਾਰੋਵਾਲੀ ਯੂਨੀਵਰਸਿਟੀ ਕਾਲਜ ਦੇ ਪ੍ਰਿੰਸੀਪਲ ਡਾ. ਕਮਲ ਕਿਸ਼ੋਰ ਅੱਤਰੀ ਦੀ ਅਗਵਾਈ ਹੇਠ ਬੱਚੇ ਵਿੱਦਿਆ ਦੇ ਖੇਤਰ ’ਚ ਨਿਰੰਤਰ ਮੱਲ੍ਹਾਂ ਮਾਰ ਰਹੇ ਹਨ। ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਲੋਂ ਐਲਾਨੇ ਗਏ ਨਤੀਜਿਆਂ ’ਚ ਬੱਚੇ ਮੈਰਿਟ ਪੁਜੀਸ਼ਨਾਂ ਹਾਸਲ ਕਰਕੇ ਕਾਲਜ, ਇਲਾਕੇ ਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕਰ ਰਹੇ ਹਨ। ਪ੍ਰਿੰ. ਅੱਤਰੀ ਨੇ ਦੱਸਿਆ ਕਿ ਬੀ.ਐਸ.ਸੀ. ਫੈਸ਼ਨ ਡਿਜ਼ਾਇਨਿੰਗ ਸਮੈਸਟਰ ਚੌਥਾ ਦੀ ਵਿਦਿਆਰਥਣ ਕੋਮਲਪ੍ਰੀਤ ਕੌਰ ਤੇ ਖੁਸ਼ਮਨਪ੍ਰੀਤ ਨੇ 9.04 ਐਸ.ਜੀ.ਪੀ.ਏ. ਨਾਲ ਕਾਲਜ ’ਚੋਂ ਸਾਂਝੇ ਰੂਪ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਹੀ ਤਨੂ ਨੇ 7.87 ਨਾਲ ਦੂਸਰਾ ਤੇ ਰਾਜਨਦੀਪ ਕੌਰ ਨੇ 7.43 ਐਸ.ਜੀ.ਪੀ.ਏ. ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਡਾ. ਕਮਲ ਕਿਸ਼ੋਰ ਅੱਤਰੀ ਨੇ ਸੰਬੰਧਤ ਵਿਭਾਗ ਦੇ ਪ੍ਰੋ. ਨਵਦੀਪ ਕੌਰ, ਪ੍ਰੋ. ਵਰਿੰਦਰ ਕੌਰ ਤੇ ਅੱਵਲ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਉਨ੍ਹਾਂ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕਰਦਿਆਂ ਆਸ ਪ੍ਰਗਟਾਈ ਕਿ ਸਟਾਫ਼ ਦੀ ਮਿਹਨਤ ਸਦਕਾ ਕਾਲਜ ਦੇ ਵਿਦਿਆਰਥੀ ਭਵਿੱਖ ’ਚ ਵੀ ਮੈਰਿਟ ਸਥਾਨ ਹਾਸਲ ਕਰਕੇ ਕਾਲਜ ਦਾ ਨਾਂਅ ਰੌਸ਼ਨ ਕਰਦੇ ਰਹਿਣਗੇ। ਉਨ੍ਹਾਂ ਕਾਲਜ ਦੇ ਹੋਰਨਾਂ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਪੜ੍ਹਾਈ ਕਰਨ ਤੇ ਜ਼ਿੰਦਗੀ ’ਚ ਮਿਹਨਤ ਕਰਨ ਲਈ ਪ੍ਰੇਰਿਆ। ਇਸ ਮੌਕੇ ਪ੍ਰੋ. ਪੂਜਾ ਦੇਵੀ ਵੀ ਮੌਜੂਦ ਸਨ।