23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਇਕ ਸਾਲ ਤੋਂ ਬੀ.ਪੀ.ਈ.ਓ. ਦਾ ਅਹੁਦਾ ਖਾਲੀ, ਕਰੀਬ 55 ਸਕੂਲਾਂ ਦੀ ਵਿਵਸਥਾ ਪ੍ਰਭਾਵਿਤ, ਲੋਕ ਪ੍ਰੇਸ਼ਾਨ * ਸਿੱਖਿਆ ਮੰਤਰੀ, ਹਲਕਾ ਕੈਬਨਿਟ ਮੰਤਰੀ ਤੇ ਉੱਚ ਅਧਿਕਾਰੀਆਂ ਤੋਂ ਸਥਾਈ ਬੀ.ਪੀ.ਈ.ਓ. ਨਿਯੁਕਤ ਕਰਨ ਦੀ ਮੰਗ

ਘਰੋਟਾ, 23 ਸਤੰਬਰ (ਸੰਜੀਵ ਗੁਪਤਾ)-ਘਰੋਟਾ ਬਲਾਕ ਦੇ ਸਿੱਖਿਆ ਵਿਭਾਗ ਨਾਲ ਸਬੰਧਤ ਬੀਪੀਈਓ ਦਫ਼ਤਰ ਵਿੱਚ ਕਰੀਬ ਇੱਕ ਸਾਲ ਤੋਂ ਸਥਾਈ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ (ਬੀ. ਪੀ.

Ad Position 21
No active advertisement
ਬਲਾਕ ਸਿੱਖਿਆ ਦਫਤਰ ਘਰੋਟਾ ਜੋ ਸਥਾਈ ਬੀ.ਪੀ.ਈ.ਓ. ਦੀ ਨਿਯੁਕਤੀ ਦੇ ਇੰਤਜ਼ਾਰ ’ਚ ਅਤੇ ਮਾਸਟਰ ਗਿਆਨ ਸਿੰਘ ਜਾਣਕਾਰੀ ਦਿੰਦੇ ਹੋਏ । ਤਸਵੀਰਾਂ : ਸੰਜੀਵ ਗੁਪਤਾ 24-09-2026
ਘਰੋਟਾ, 23 ਸਤੰਬਰ (ਸੰਜੀਵ ਗੁਪਤਾ)-ਘਰੋਟਾ ਬਲਾਕ ਦੇ ਸਿੱਖਿਆ ਵਿਭਾਗ ਨਾਲ ਸਬੰਧਤ ਬੀਪੀਈਓ ਦਫ਼ਤਰ ਵਿੱਚ ਕਰੀਬ ਇੱਕ ਸਾਲ ਤੋਂ ਸਥਾਈ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ (ਬੀ.ਪੀ.ਈ.ਓ.) ਦਾ ਅਹੁਦਾ ਖਾਲੀ ਹੋਣ ਕਾਰਨ ਸਿੱਖਿਆ ਪ੍ਰਬੰਧ ਪ੍ਰਭਾਵਿਤ ਹੋ ਰਿਹਾ ਹੈ। ਸਥਾਨਕ ਲੋਕਾਂ ਅਨੁਸਾਰ ਬੀਪੀਈਓ ਦਾ ਤਬਾਦਲਾ ਹੋਏ ਲਗਭਗ ਇੱਕ ਸਾਲ ਬੀਤ ਚੁੱਕਾ ਹੈ, ਪਰ ਸਿੱਖਿਆ ਵਿਭਾਗ ਵਲੋਂ ਅਜੇ ਤੱਕ ਇਸ ਅਹੁਦੇ ’ਤੇ ਸਥਾਈ ਨਿਯੁਕਤੀ ਨਹੀਂ ਕੀਤੀ ਗਈ । ਜਾਣਕਾਰੀ ਅਨੁਸਾਰ ਘਰੋਟਾ ਬਲਾਕ ਅਧੀਨ ਕਰੀਬ 55 ਸਕੂਲ ਆਉਂਦੇ ਹਨ। ਇਨ੍ਹਾਂ ਸਕੂਲਾਂ ’ਚ ਵਿਭਾਗੀ ਮਾਨੀਟਰਿੰਗ, ਨਿਰੀਖਣ, ਸਕੂਲ ਚੈਕਿੰਗ, ਅਧਿਆਪਕਾਂ ਨਾਲ ਸਬੰਧਤ ਪ੍ਰਸ਼ਾਸਨਿਕ ਕੰਮਾਂ ਤੇ ਹੋਰ ਵਿਭਾਗੀ ਗਤੀਵਿਧੀਆਂ ਲਈ ਬੀਪੀਈਓ ਦਫ਼ਤਰ ਅਹਿਮ ਭੂਮਿਕਾ ਨਿਭਾਉਂਦਾ ਹੈ। ਸਥਾਈ ਅਧਿਕਾਰੀ ਨਾ ਹੋਣ ਕਾਰਨ ਇਨ੍ਹਾਂ ਕੰਮਾਂ ਦੇ ਸੰਚਾਲਨ ਨੂੰ ਲੈ ਕੇ ਸਕੂਲ ਪ੍ਰਬੰਧਕਾਂ, ਅਧਿਆਪਕਾਂ ਅਤੇ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਬਲਾਕ ਵਿਚ ਵੱਡੀ ਗਿਣਤੀ ਵਿਚ ਸਰਕਾਰੀ ਸਕੂਲ ਹੋਣ ਦੇ ਬਾਵਜੂਦ ਸਥਾਈ ਬੀ.ਪੀ.ਈ.ਓ. ਦੀ ਨਿਯੁਕਤੀ ਨਾ ਹੋਣਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ । ਸਕੂਲਾਂ ਦੀ ਨਿਯਮਿਤ ਮਾਨੀਟਰਿੰਗ ਅਤੇ ਚੈਕਿੰਗ ਸਿੱਖਿਆ ਪ੍ਰਬੰਧ ਦਾ ਮਹੱਤਵਪੂਰਨ ਹਿੱਸਾ ਹੈ । ਇਸ ਤੋਂ ਇਲਾਵਾ ਵਿਭਾਗੀ ਮੀਟਿੰਗਾਂ, ਰਿਪੋਰਟਾਂ, ਪ੍ਰਸ਼ਾਸਨਿਕ ਮਾਮਲਿਆਂ ਅਤੇ ਸਕੂਲਾਂ ਨਾਲ ਸਬੰਧਿਤ ਸਮੱਸਿਆਵਾਂ ਦੇ ਹੱਲ ਲਈ ਵੀ ਬੀ.ਪੀ.ਈ.ਓ. ਦਫ਼ਤਰ ਨਾਲ ਸੰਪਰਕ ਕਰਨਾ ਪੈਂਦਾ ਹੈ । ਲੋਕਾਂ ਨੇ ਕਿਹਾ ਕਿ ਜੇਕਰ ਦਫ਼ਤਰ ਵਿਚ ਸਥਾਈ ਅਧਿਕਾਰੀ ਮੌਜੂਦ ਹੋਵੇ ਤਾਂ ਸਕੂਲਾਂ ਨਾਲ ਸਬੰਧਿਤ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਕੀਤਾ ਜਾ ਸਕਦਾ ਹੈ ਅਤੇ ਵਿਭਾਗੀ ਕੰਮਾਂ ਵਿਚ ਵੀ ਤੇਜ਼ੀ ਆ ਸਕਦੀ ਹੈ । ਸਥਾਨਕ ਵਾਸੀਆਂ ਜਸਵੰਤ ਸਿੰਘ, ਰਾਕੇਸ਼ ਸਿੰਘ, ਨਰਿੰਦਰ ਕੁਮਾਰ, ਕੁਲਦੀਪ ਸਿੰਘ, ਅਜੇ ਕੁਮਾਰ, ਦੇਸ ਰਾਜ, ਜਗੀਰ ਸਿੰਘ, ਦੀਪਕ ਸ਼ਰਮਾ, ਸੰਜੂ, ਮਾਸਟਰ ਗਿਆਨ ਸਿੰਘ ਅਤੇ ਸਿੱਖਿਆ ਨ ਾਲ ਜੁੜੇ ਲੋਕਾਂ ਨੇ ਪੰਜਾਬ ਦੇ ਸਿੱਖਿਆ ਮੰਤਰੀ, ਹਲਕਾ ਕੈਬਨਿਟ ਮੰਤਰੀ ਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਘਰੋਟਾ ਬੀ.ਪੀ.ਈ.ਓ. ਦਫ਼ਤਰ ਵਿਚ ਜਲਦ ਤੋਂ ਜਲਦ ਸਥਾਈ ਅਧਿਕਾਰੀ ਦੀ ਨਿਯੁਕਤੀ ਕੀਤੀ ਜਾਵੇ ।
Ad Position 22
No active advertisement
ਪਿਛਲੀ ਖ਼ਬਰ ਆਰੀਆ ਮਹਿਲਾ ਕਾਲਜ ਵਿਖੇ ਵਿਕਸਿਤ ਭਾਰਤ ਕੁਇਜ਼ ਡਰਾਈਵ ਦਾ ਆਯੋਜਨ * ਵਿਦਿਆਰਥਣਾਂ ਨੂੰ ਵਧ-ਚੜ੍ਹ ਕੇ ਭਾਗ ਲੈਣ ਦਾ ਸੱਦਾ ਅਗਲੀ ਖ਼ਬਰ ਸੈਣੀ ਮਹਾਂਸਭਾ ਵਲੋਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਮੰਗ ਪੱਤਰ * ਸੈਣੀ ਭਵਨ ਨੂੰ ਨਾ ਤੋੜਨ ਅਤੇ ਕਾਰਵਾਈ ਰੋਕਣ...
Ad Position 24