ਆਰੀਆ ਮਹਿਲਾ ਕਾਲਜ ਵਿਖੇ ਵਿਕਸਿਤ ਭਾਰਤ ਕੁਇਜ਼ ਡਰਾਈਵ ਦਾ ਆਯੋਜਨ * ਵਿਦਿਆਰਥਣਾਂ ਨੂੰ ਵਧ-ਚੜ੍ਹ ਕੇ ਭਾਗ ਲੈਣ ਦਾ ਸੱਦਾ
ਪਠਾਨਕੋਟ, 23 ਸਤੰਬਰ (ਸੰਧੂ)-ਆਰਿਆ ਮਹਿਲਾ ਮਹਾਂਵਿਦਿਆਲਿਆ ਪਠਾਨਕੋਟ ਦੇ ਐਨ. ਐਸ.
ਪਠਾਨਕੋਟ, 23 ਸਤੰਬਰ (ਸੰਧੂ)-ਆਰਿਆ ਮਹਿਲਾ ਮਹਾਂਵਿਦਿਆਲਿਆ ਪਠਾਨਕੋਟ ਦੇ ਐਨ.ਐਸ.ਐਸ. ਵਿਭਾਗ ਵਲੋਂ ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੀ ਖੇਤਰੀ ਇਕਾਈ ਐਨ.ਐਸ.ਐਸ. ਚੰਡੀਗੜ੍ਹ ਦੀ ਅਗਵਾਈ ਹੇਠ ਵਿਕਸਿਤ ਭਾਰਤ ਕੁਇਜ਼ ਮੈਗਾ ਭਾਗੀਦਾਰੀ ਮੁਹਿੰਮ ਕਰਵਾਈ ਗਈ । ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਯੁਵਾ ਪ੍ਰੋਫੈਸ਼ਨਲ ਅੰਕੁਸ਼ ਨਿਝਾਵਨ ਨੇ ਵਿਦਿਆਰਥਣਾਂ ਨੂੰ ਵਿਕਸਿਤ ਭਾਰਤ ਕੁਇਜ਼ ਅਤੇ ਵਾਈ.ਐਲ.ਡੀ. 2027 ਦੀ ਪੂਰੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ । ਅੰਕੁਸ਼ ਨਿਝਾਵਨ ਨੇ ਦੱਸਿਆ ਕਿ ਕੁਇਜ਼ 30 ਸਤੰਬਰ 2026 ਤੱਕ ਮਾਈ ਭਾਰਤ ਪੋਰਟਲ ’ਤੇ ਕਰਵਾਇਆ ਜਾ ਰਿਹਾ ਹੈ, ਜਿਸ ਵਿਚ 15 ਤੋਂ 29 ਸਾਲ ਦੀ ਉਮਰ ਦੇ ਨੌਜਵਾਨ ਭਾਗ ਲੈ ਸਕਦੇ ਹਨ। ਉਨ੍ਹਾਂ ਵਿਦਿਆਰਥਣਾਂ ਨੂੰ ਵੱਧ-ਚੜ੍ਹ ਕੇ ਰਜਿਸਟ੍ਰੇਸ਼ਨ ਕਰਵਾ ਕੇ ਇਸ ਮੌਕੇ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ । ਇਸ ਮੌਕੇ ਪੰਜਾਬੀ ਵਿਭਾਗ ਦੀ ਮੁਖੀ ਡਾ: ਰੁਪਿੰਦਰਜੀਤ ਕੌਰ ਗਿੱਲ ਨੇ ਕਿਹਾ ਕਿ ਅੱਜ ਦੇ ਨੌਜਵਾਨ ਦੇਸ਼ ਦੀ ਵਿਕਾਸ ਯਾਤਰਾ ਦੇ ਮਹੱਤਵਪੂਰਨ ਭਾਗੀਦਾਰ ਹਨ ਅਤੇ ਉਨ੍ਹਾਂ ਨੂੰ ਅਜਿਹੇ ਮੰਚਾਂ ਰਾਹੀਂ ਆਪਣੇ ਵਿਚਾਰ ਤੇ ਪ੍ਰਤਿਭਾ ਪੇਸ਼ ਕਰਨੀ ਚਾਹੀਦੀ ਹੈ। ਐਨ.ਐਸ.ਐਸ. ਪ੍ਰੋਗਰਾਮ ਅਫਸਰ ਪ੍ਰੋ: ਸ਼ਿਲਪਾ ਭਗਤ ਨੇ ਕਿਹਾ ਕਿ ਰਾਸ਼ਟਰੀ ਸੇਵਾ ਯੋਜਨਾ ਦਾ ਉਦੇਸ਼ ਨੌਜਵਾਨਾਂ ਨੂੰ ਸਮਾਜ ਅਤੇ ਰਾਸ਼ਟਰ ਪ੍ਰਤੀ ਜ਼ਿੰਮੇਵਾਰ ਬਣਾਉਣਾ ਹੈ । ਇਸ ਮੌਕੇ ਡਾ: ਆਰਤੀ ਪਲਟਾ, ਡਾ: ਪੰਕਜ ਮਾਲਾ, ਪ੍ਰੋ: ਲਿਵਾਂਸੀ ਸੋਨੀਆ, ਪ੍ਰੋ: ਰਾਧਿਕਾ ਅਤੇ ਪ੍ਰੋ: ਪੂਜਾ ਵੀ ਹਾਜ਼ਰ ਸਨ ।