25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਟਰੇਨ ’ਚ ਚੜਨ ਸਮੇਂ ਡਿੱਗ ਕੇ ਇਕ ਵਿਅਕਤੀ ਹੋਇਆ ਗੰਭੀਰ ਜ਼ਖ਼ਮੀ

ਗੁਰਦਾਸਪੁਰ, 24 ਸਤੰਬਰ (ਚੱਕਰਾਜਾ)-ਅੱਜ ਰੇਲਵੇ ਸਟੇਸ਼ਨ ਗੁਰਦਾਸਪੁਰ ਵਿਖੇ ਵਾਪਰੇ ਇਕ ਹਾਦਸੇ ’ਚ ਉਸ ਸਮੇਂ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ, ਜਦੋਂ ਉਹ ਟਰੇਨ ਵਿਚ ਚੜਨ ਸਮੇਂ ਡਿੱਗ ਕੇ ਪਲੇਟਫਾਰਮ ’ਚ ਡਿੱਗ ਗਿਆ। ਜਾਣਕਾਰੀ ਅਨੁਸਾਰ ਦੇਵ ਪੁੱਤਰ ਸਵਰਨ ਵਾਸੀ ਢਾਕੀ ਪਠਾਨਕੋਟ ਆਪਣੇ ਪਰਿਵਾਰ ਸਮੇਤ ਅੰਮ੍ਰਿਤਸਰ ਨੂੰ ਟਰੇਨ ਰਾਹੀਂ ਜਾ ਰਹੇ ਸੀ ਕਿ ਗੁਰਦਾਸਪੁਰ ਸਟੇਸ਼ਨ ’ਤੇ ਟਰੇਨ ਰੁਕਣ ’ਤੇ ਉਹ ਟਰੇਨ ਵਿਚੋਂ ਪਾਣੀ ਲੈਣ ਲਈ ਹੇਠਾਂ ਉਤਰਿਆ ਤਾਂ ਇੰਨੇ ਨੂੰ ਟਰੇਨ ਚੱਲ ਪਈ ਅਤੇ ਜਦੋਂ ਉਹ ਦੌੜ ਕੇ ਟਰੇਨ ’ਤੇ ਚੜਨ ਲੱਗਾ ਤਾਂ ਅਚਾਨਕ ਉਹ ਥੱਲੇ ਡਿੱਗ ਗਿਆ ।

Ad Position 21
No active advertisement
ਅਜੀਤ ਡੈਸਕ 25-09-2026
ਗੁਰਦਾਸਪੁਰ, 24 ਸਤੰਬਰ (ਚੱਕਰਾਜਾ)-ਅੱਜ ਰੇਲਵੇ ਸਟੇਸ਼ਨ ਗੁਰਦਾਸਪੁਰ ਵਿਖੇ ਵਾਪਰੇ ਇਕ ਹਾਦਸੇ ’ਚ ਉਸ ਸਮੇਂ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ, ਜਦੋਂ ਉਹ ਟਰੇਨ ਵਿਚ ਚੜਨ ਸਮੇਂ ਡਿੱਗ ਕੇ ਪਲੇਟਫਾਰਮ ’ਚ ਡਿੱਗ ਗਿਆ। ਜਾਣਕਾਰੀ ਅਨੁਸਾਰ ਦੇਵ ਪੁੱਤਰ ਸਵਰਨ ਵਾਸੀ ਢਾਕੀ ਪਠਾਨਕੋਟ ਆਪਣੇ ਪਰਿਵਾਰ ਸਮੇਤ ਅੰਮ੍ਰਿਤਸਰ ਨੂੰ ਟਰੇਨ ਰਾਹੀਂ ਜਾ ਰਹੇ ਸੀ ਕਿ ਗੁਰਦਾਸਪੁਰ ਸਟੇਸ਼ਨ ’ਤੇ ਟਰੇਨ ਰੁਕਣ ’ਤੇ ਉਹ ਟਰੇਨ ਵਿਚੋਂ ਪਾਣੀ ਲੈਣ ਲਈ ਹੇਠਾਂ ਉਤਰਿਆ ਤਾਂ ਇੰਨੇ ਨੂੰ ਟਰੇਨ ਚੱਲ ਪਈ ਅਤੇ ਜਦੋਂ ਉਹ ਦੌੜ ਕੇ ਟਰੇਨ ’ਤੇ ਚੜਨ ਲੱਗਾ ਤਾਂ ਅਚਾਨਕ ਉਹ ਥੱਲੇ ਡਿੱਗ ਗਿਆ । ਜਿਸ ਕਾਰਨ ਉਸ ਦੇ ਗੰਭੀਰ ਸੱਟਾਂ ਲੱਗੀਆਂ। ਮੌਕੇ ’ਤੇ ਖੜ੍ਹੇ ਕੁੱਝ ਲੋਕਾਂ ਤੇ ਪਰਿਵਾਰਿਕ ਮੈਂਬਰਾਂ ਵਲੋਂ ਉਸ ਨੂੰ ਈ-ਰਿਕਸ਼ੇ ਰਾਹੀਂ ਪੁਰਾਣੇ ਸਿਵਲ ਹਸਪਤਾਲ ਪਹੁੰਚਾਇਆ। ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਬੱਬਰੀ ਰੈਫਰ ਕਰ ਦਿੱਤਾ ਗਿਆ। ਪਰ ਮੌਕੇ ’ਤੇ ਕੋਈ ਵੀ ਐਂਬੂਲੈਂਸ ਮੌਜੂਦ ਨਾ ਹੋਣ ਕਾਰਨ ਇਕ ਟੈਕਸੀ ਡਰਾਈਵਰ ਵਲੋਂ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਮੰਡੀ ਚੌਕ ਨੇੜਲੇ ਰੇਲਵੇ ਫਾਟਕ ’ਤੇ ਓਵਰਬ੍ਰਿਜ ਬਣਾੳਣ ਦੀ ਮੰਗ ਨੇ ਫੜਿਆ ਜ਼ੋਰ ਅਗਲੀ ਖ਼ਬਰ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਪਰਾਲੀ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾ ਕੇ ਸਾੜਨ ’ਤੇ ਮੁਕੰਮਲ ਪਾਬੰਦੀ ਦੇ ਹੁਕਮ
Ad Position 24