ਮੰਡੀ ਚੌਕ ਨੇੜਲੇ ਰੇਲਵੇ ਫਾਟਕ ’ਤੇ ਓਵਰਬ੍ਰਿਜ ਬਣਾੳਣ ਦੀ ਮੰਗ ਨੇ ਫੜਿਆ ਜ਼ੋਰ
ਗੁਰਦਾਸਪੁਰ, 24 ਸਤੰਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ ਮੰਡੀ ਚੌਂਕ ਨੇੜੇ ਪੈਂਦਾ ਰੇਲਵੇ ਫਾਟਕ ਅਕਸਰ ਬੰਦ ਹੋਣ ਕਾਰਨ ਲੋਕਾਂ ਨੂੰ ਅਨੇਕਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਾਣਕਾਰੀ ਦਿੰਦੇ ਹੋਏ ਸੁਰਿੰਦਰਪਾਲ, ਲਲਿਤ ਕੰਵਲ ਤੇ ਸਚਿਨ ਨੇ ਦੱਸਿਆ ਕਿ ਇਹ ਫਾਟਕ ਰੇਲਵੇ ਸਟੇਸ਼ਨ ਦੇ ਬਿਲਕੁਲ ਨਜ਼ਦੀਕ ਹੈ ਤੇ ਕਿਸੇ ਰੇਲ ਗੱਡੀ ਜਾਂ ਇੰਜਨ ਨੂੰ ਸ਼ਟਿੰਗ ਕਰਨਾ ਹੋਵੇ ਤਾਂ ਵੀ ਇਹ ਫਾਟਕ ਬੰਦ ਕਰ ਦਿੱਤਾ ਜਾਂਦਾ ਹੈ।
ਗੁਰਦਾਸਪੁਰ, 24 ਸਤੰਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ ਮੰਡੀ ਚੌਂਕ ਨੇੜੇ ਪੈਂਦਾ ਰੇਲਵੇ ਫਾਟਕ ਅਕਸਰ ਬੰਦ ਹੋਣ ਕਾਰਨ ਲੋਕਾਂ ਨੂੰ ਅਨੇਕਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਾਣਕਾਰੀ ਦਿੰਦੇ ਹੋਏ ਸੁਰਿੰਦਰਪਾਲ, ਲਲਿਤ ਕੰਵਲ ਤੇ ਸਚਿਨ ਨੇ ਦੱਸਿਆ ਕਿ ਇਹ ਫਾਟਕ ਰੇਲਵੇ ਸਟੇਸ਼ਨ ਦੇ ਬਿਲਕੁਲ ਨਜ਼ਦੀਕ ਹੈ ਤੇ ਕਿਸੇ ਰੇਲ ਗੱਡੀ ਜਾਂ ਇੰਜਨ ਨੂੰ ਸ਼ਟਿੰਗ ਕਰਨਾ ਹੋਵੇ ਤਾਂ ਵੀ ਇਹ ਫਾਟਕ ਬੰਦ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਫਾਟਕ ਤੋਂ ਪਾਰ ਇਕ ਸੜਕ ਇਤਿਹਾਸਿਕ ਸਥਾਨ ਤਾਲਿਬਪੁਰ ਪੰਡੋਰੀ ਤੇ ਦੂਸਰੀ ਸੜਕ ਪਠਾਨਕੋਟ ਵੱਲ ਨੂੰ ਜਾਂਦੀ ਹੈ। ਲੋਕਾਂ ਨੇ ਦੱਸਿਆ ਕਿ ਇਸ ਫਾਟਕ ਦੇ ਪਾਰਲੇ ਪਾਸੇ ਲੜਕੀਆਂ ਦਾ ਸਿਖਲਾਈ ਕਾਲਜ ਤੇ ਪਠਾਨਕੋਟ ਨੂੰ ਜਾਣ ਵਾਲੀ ਸੜਕ ’ਤੇ ਸਬਜ਼ੀ ਮੰਡੀ, ਦਾਣਾ ਮੰਡੀ, ਐਫ.ਸੀ.ਆਈ ਵੇਅਰ ਹਾਊਸ, ਮਿਲਕ ਪਲਾਂਟ ਵੇਰਕਾ, ਬੇਅੰਤ ਕਾਲਜ ਤੋਂ ਇਲਾਵਾ ਹੋਰ ਅਨੇਕਾਂ ਸੰਸਥਾਨ ਤੇ ਕਾਰੋਬਾਰੀ ਅਦਾਰੇ ਹਨ ਜਿਨ੍ਹਾਂ ਨੂੰ ਜਾਣ ਵਾਸਤੇ ਅਕਸਰ ਫਾਟਕ ਬੰਦ ਹੋਣ ਕਾਰਨ ਲੋਕਾਂ ਨੂੰ ਕਾਫੀ ਦੇਰ ਫਾਟਕ ’ਤੇ ਰੁਕਣਾ ਪੈਂਦਾ ਹੈ, ਜਿਸ ਨਾਲ ਸਕੂਲ, ਕਾਲਜ, ਦਫਤਰਾਂ ਨੂੰ ਜਾਣ ਵਾਲੇ ਕਰਮਚਾਰੀ ਲੇਟ ਹੋ ਜਾਂਦੇ ਹਨ ਤੇ ਕਈ ਵਾਰ ਇਥੇ ਜਾਮ ਲੱਗ ਜਾਣ ਨਾਲ ਟਰੈਫਿਕ ਜਾਮ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਫਾਟਕ ਬੰਦ ਹੋਣ ’ਤੇ ਲੋਕ ਆਪਣੇ ਵਾਹਨ ਬੇਤਰਤੀਬੇ ਢੰਗ ਨਾਲ ਖੜੇ ਕਰ ਦਿੰਦੇ ਹਨ, ਜਿਸ ਨਾਲ ਜਾਮ ਵਰਗੀ ਸਥਿਤੀ ਬਣ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਨੂੰ ਕੰਟਰੋਲ ਕਰਨ ਲਈ ਇਥੇ ਪੁਲਿਸ ਦਾ ਕੋਈ ਵੀ ਪੱਕਾ ਕਰਮਚਾਰੀ ਤਾਇਨਾਤ ਨਹੀਂ ਹੁੰਦਾ। ਲੋਕਾਂ ਨੇ ਪੰਜਾਬ ਤੇ ਕੇਂਦਰ ਸਰਕਾਰ ਪਾਸੋਂ ਮੰਗ ਕੀਤੀ ਕਿ ਇਸ ਰੇਲਵੇ ਫਾਟਕ ’ਤੇ ਓਵਰਬ੍ਰਿਜ ਬਣਾਇਆ ਜਾਵੇ, ਜਿਸ ਨਾਲ ਲੋਕਾਂ ਦਾ ਸਮਾਂ ਬਰਬਾਦ ਹੋਣ ਤੋਂ ਬਚਾਅ ਸਕੇ ਤੇ ਕੋਈ ਹਾਦਸਾ ਹੋਣ ਤੋਂ ਬਚਾਅ ਹੋ ਸਕੇ। ਲੋਕਾਂ ਦੀ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਐਮ.ਪੀ ਸੁਖਜਿੰਦਰ ਸਿੰਘ ਰੰਧਾਵਾ ਪਾਸੋਂ ਮੰਗ ਹੈ ਕਿ ਉਹ ਕੇਂਦਰੀ ਰੇਲਵੇ ਮੰਤਰੀ ’ਤੇ ਜ਼ੋਰ ਦੇ ਕੇ ਇਲਾਕਾ ਵਾਸੀਆਂ ਦੀ 80 ਸਾਲਾ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਕੇ ਇਸ ਫਾਟਕ ’ਤੇ ਓਵਰਬ੍ਰਿਜ ਬਣਾਇਆ ਜਾਵੇ ਜਿਸ ਨਾਲ ਇਸ ਪ੍ਰੇਸ਼ਾਨੀ ਤੋਂ ਛੁਟਕਾਰਾ ਮਿਲ ਸਕੇ।