ਪੱਤਰਕਾਰ ਸੁਖਵਿੰਦਰ ਸਿੰਘ ਗੁਰਾਇਆ ਦਾ ਦਿਹਾਂਤ
ਅੱਚਲ ਸਾਹਿਬ, 25 ਸਤੰਬਰ (ਗੁਰਚਰਨ ਸਿੰਘ)-ਲੰਬੇ ਸਮੇਂ ਤੋਂ ਵੱਖ-ਵੱਖ ਅਖ਼ਬਾਰਾਂ ’ਚ ਬਤੌਰ ਪੱਤਰਕਾਰ ਸੇਵਾ ਨਿਭਾਉਣ ਵਾਲੇ ਪੱਤਰਕਾਰ ਸੁਖਵਿੰਦਰ ਸਿੰਘ ਗੁਰਾਇਆ ਦਾ ਦਿਹਾਂਤ ਹੋ ਗਿਆ, ਜਿਸ ਨਾਲ ਪੱਤਰਕਾਰ ਭਾਈਚਾਰੇ ’ਚ ਸੋਗ ਦੀ ਲਹਿਰ ਪਾਈ ਗਈ। ਸੁਖਵਿੰਦਰ ਸਿੰਘ ਗੁਰਾਇਆ ਦਾ ਅੰਤਿਮ ਸੰਸਕਾਰ ਜਲੰਧਰ ਬਟਾਲਾ ਰੋਡ ਸਥਿਤ ਕਾਦੀਆਂ ਚੁੰਗੀ ਵਿਖੇ ਕੀਤਾ ਗਿਆ।
ਅੱਚਲ ਸਾਹਿਬ, 25 ਸਤੰਬਰ (ਗੁਰਚਰਨ ਸਿੰਘ)-ਲੰਬੇ ਸਮੇਂ ਤੋਂ ਵੱਖ-ਵੱਖ ਅਖ਼ਬਾਰਾਂ ’ਚ ਬਤੌਰ ਪੱਤਰਕਾਰ ਸੇਵਾ ਨਿਭਾਉਣ ਵਾਲੇ ਪੱਤਰਕਾਰ ਸੁਖਵਿੰਦਰ ਸਿੰਘ ਗੁਰਾਇਆ ਦਾ ਦਿਹਾਂਤ ਹੋ ਗਿਆ, ਜਿਸ ਨਾਲ ਪੱਤਰਕਾਰ ਭਾਈਚਾਰੇ ’ਚ ਸੋਗ ਦੀ ਲਹਿਰ ਪਾਈ ਗਈ। ਸੁਖਵਿੰਦਰ ਸਿੰਘ ਗੁਰਾਇਆ ਦਾ ਅੰਤਿਮ ਸੰਸਕਾਰ ਜਲੰਧਰ ਬਟਾਲਾ ਰੋਡ ਸਥਿਤ ਕਾਦੀਆਂ ਚੁੰਗੀ ਵਿਖੇ ਕੀਤਾ ਗਿਆ। ਚਿਖਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਜਗਮੋਹਨ ਸਿੰਘ ਗੁਰਾਇਆ ਨੇ ਦਿਖਾਈ। ਇਸ ਮੌਕੇ ਸਵ: ਗੁਰਾਇਆ ਦੇ ਪਰਿਵਾਰਕ ਮੈਂਬਰਾਂ ਭਰਾ ਜਸਵਿੰਦਰ ਸਿੰਘ, ਰਾਣਾ ਰਣਬੀਰ ਸਿੰਘ ਰੰਧਾਵਾ ਇੰਜੀਨੀਅਰ, ਸੁਖਦੀਪ ਸਿੰਘ ਜੌਲੀ, ਪੁੱਤਰ ਜਗਮੋਹਨ ਸਿੰਘ ਗੁਰਾਇਆ, ਬੇਟੀ ਮੈਡੀਕਲ ਅਫ਼ਸਰ ਡਾ. ਮਨਦੀਪ ਕੌਰ ਅਤੇ ਡਾਕਟਰ ਜਗਦੀਪ ਸਿੰਘ ਨਾਲ ਵੱਡੀ ਗਿਣਤੀ ’ਚ ਸ਼ਖ਼ਸੀਅਤਾਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ।