27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

2 ਮੈਡੀਕਲ ਸਟੋਰਾਂ ਦੇ ਤਾਲੇ ਤੋੜ ਕੇ ਨਕਦੀ ਤੇ ਸਾਮਾਨ ਚੋਰੀ

ਧਾਰੀਵਾਲ, 26 ਸਤੰਬਰ (ਸਵਰਨ ਸਿੰਘ)-ਸ਼ਹਿਰ ਧਾਰੀਵਾਲ ਵਿਚ ਚੋਰੀ ਦੀਆਂ ਘਟਨਾਵਾਂ ਵਧ ਰਹੀਆਂ ਹਨ, ਜਿਸ ’ਤੇ ਚੋਰੀ ਦਾ ਤਾਜ਼ਾ ਮਾਮਲਾ ਮਿਸ਼ਨ ਹਸਪਤਾਲ ਦੇ ਨਜ਼ਦੀਕ ਰੇਲਵੇ ਫਾਟਕ ਕੋਲੋਂ ਸਾਹਮਣੇ ਆਇਆ ਹੈ, ਜਿੱਥੇ ਚੋਰਾਂ ਨੇ ਇਕੋ ਰਾਤ ਵਿਚ 2 ਮੈਡੀਕਲ ਸਟੋਰਾਂ ਨੂੰ ਆਪਣਾ ਨਿਸ਼ਾਨਾ ਬਣਾਇਆ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ‘ਅਸ਼ੋਕਾ ਮੈਡੀਕਲ ਸਟੋਰ’ ਦੇ ਮਾਲਕ ਤਨੁਜ ਕੁਮਾਰ ਉਬਰਾਏ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਦੀ ਤਬੀਅਤ ਖਰਾਬ ਹੋਣ ਕਾਰਨ ਉਹ ਹਸਪਤਾਲ ਦਾਖਲ ਸਨ, ਜਿਸ ਕਰਕੇ ਪਿਛਲੇ 8-10 ਦਿਨਾਂ ਤੋਂ ਦੁਕਾਨ ਬੰਦ ਸੀ।

Ad Position 21
No active advertisement
ਚੋਰੀ ਸੰਬੰਧੀ ਜਾਣਕਾਰੀ ਦਿੰਦੇ ਹੋਏ। ਤਸਵੀਰ : ਸਵਰਨ ਸਿੰਘ 27-09-2026
ਧਾਰੀਵਾਲ, 26 ਸਤੰਬਰ (ਸਵਰਨ ਸਿੰਘ)-ਸ਼ਹਿਰ ਧਾਰੀਵਾਲ ਵਿਚ ਚੋਰੀ ਦੀਆਂ ਘਟਨਾਵਾਂ ਵਧ ਰਹੀਆਂ ਹਨ, ਜਿਸ ’ਤੇ ਚੋਰੀ ਦਾ ਤਾਜ਼ਾ ਮਾਮਲਾ ਮਿਸ਼ਨ ਹਸਪਤਾਲ ਦੇ ਨਜ਼ਦੀਕ ਰੇਲਵੇ ਫਾਟਕ ਕੋਲੋਂ ਸਾਹਮਣੇ ਆਇਆ ਹੈ, ਜਿੱਥੇ ਚੋਰਾਂ ਨੇ ਇਕੋ ਰਾਤ ਵਿਚ 2 ਮੈਡੀਕਲ ਸਟੋਰਾਂ ਨੂੰ ਆਪਣਾ ਨਿਸ਼ਾਨਾ ਬਣਾਇਆ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ‘ਅਸ਼ੋਕਾ ਮੈਡੀਕਲ ਸਟੋਰ’ ਦੇ ਮਾਲਕ ਤਨੁਜ ਕੁਮਾਰ ਉਬਰਾਏ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਦੀ ਤਬੀਅਤ ਖਰਾਬ ਹੋਣ ਕਾਰਨ ਉਹ ਹਸਪਤਾਲ ਦਾਖਲ ਸਨ, ਜਿਸ ਕਰਕੇ ਪਿਛਲੇ 8-10 ਦਿਨਾਂ ਤੋਂ ਦੁਕਾਨ ਬੰਦ ਸੀ। ਬੀਤੀ ਰਾਤ ਅਣਪਛਾਤੇ ਚੋਰਾਂ ਨੇ ਸ਼ਟਰ ਦੇ ਤਾਲੇ ਤੋੜ ਕੇ ਦੁਕਾਨ ਅੰਦਰੋਂ ਕੁਝ ਮਹਿੰਗੀਆਂ ਦਵਾਈਆਂ ਅਤੇ ਨਗਦੀ ਚੋਰੀ ਕਰ ਲਈ। ਦੂਜੇ ਪਾਸੇ ‘ਆਦਰਸ਼ ਮੈਡੀਕਲ ਸਟੋਰ’ ਦੇ ਮਾਲਕ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਹ ਰੋਜ਼ਾਨਾ ਵਾਂਗ ਆਪਣੀ ਦੁਕਾਨ ਬੰਦ ਕਰਕੇ ਘਰ ਗਏ ਸਨ। ਸਵੇਰੇ ਕਿਸੇ ਰਾਹਗੀਰ ਨੇ ਫ਼ੋਨ ’ਤੇ ਸੂਚਨਾ ਦਿੱਤੀ ਕਿ ਦੁਕਾਨ ਦੇ ਤਾਲੇ ਅਤੇ ਸ਼ਟਰ ਟੁੱਟੇ ਹੋਏ ਹਨ, ਜਦੋਂ ਉਨ੍ਹਾਂ ਮੌਕੇ ’ਤੇ ਪਹੁੰਚ ਕੇ ਦੇਖਿਆ ਤਾਂ ਗੱਲੇ ਵਿਚ ਰੱਖੀ ਨਗਦੀ ਗਾਇਬ ਸੀ। ਚੋਰੀ ਦੀ ਇਸ ਵਾਰਦਾਤ ਨੂੰ ਅੰਜ਼ਾਮ ਦਿੰਦੇ ਹੋਏ ਚਾਲਾਕ ਚੋਰ ਪਛਾਣ ਛੁਪਾਉਣ ਦੇ ਮਕਸਦ ਨਾਲ ਦੋਵਾਂ ਦੁਕਾਨਾਂ ਦੇ ਸੀਸੀਟੀਵੀ ਕੈਮਰਿਆਂ ਦੇ ਡੀਵੀਆਰ ਵੀ ਆਪਣੇ ਨਾਲ ਖੋਲ੍ਹ ਕੇ ਲੈ ਗਏ। ਹਾਲਾਂਕਿ, ਆਸ-ਪਾਸ ਲੱਗੇ ਹੋਰ ਕੈਮਰਿਆਂ ਵਿਚ ਚੋਰਾਂ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਦੁਕਾਨਦਾਰਾਂ ਵਲੋਂ ਘਟਨਾ ਸਬੰਧੀ ਸਥਾਨਕ ਪੁਲਿਸ ਥਾਣੇ ਵਿਚ ਲਿਖਤੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ 12 ਗ੍ਰਾਮ ਹੈਰੋਇਨ ਤੇ 20 ਹਜ਼ਾਰ ਰੁਪਏ ਡਰੱਗ ਮਨੀ ਸਮੇਤ ਦੋ ਕਾਬੂ ਅਗਲੀ ਖ਼ਬਰ ਪਿੰਡ ਕੋਟਲੀ ਥਾਬਲਾ ਵਿਖੇ ਮੁਫਤ ਸੁਵਿਧਾ ਕੈਂਪ ਲਗਾਇਆ
Ad Position 24