27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਬਲਾਕ ਸੰਮਤੀ ਮੈਂਬਰ ਕਰਨ ਬਾਠ ਵਲੋਂ ਜੋਬਨ ਰੰਧਾਵਾ ਦੇ ਹੱਕ ’ਚ ਮੀਟਿਗਾਂ

ਧਿਆਨਪੁਰ, 26 ਸਤੰਬਰ (ਕੁਲਦੀਪ ਸਿੰਘ ਸੋਨੂੰ)-ਬਲਾਕ ਸੰਮਤੀ ਮੈਂਬਰ ਕਰਨਜੀਤ ਸਿੰਘ ਸਰਪੰਚ ਪੱਤੀ ਬਾਠ ਵਲੋਂ ਹਲਕਾ ਫਤਿਹਗੜ੍ਹ ਚੂੜੀਆਂ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਸ਼੍ਰ. ਜੋਬਨ ਸਿੰਘ ਰੰਧਾਵਾ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਅੱਗੇ ਨਾਲੋ ਮਜਬੂਤ ਹੋ ਕੇ ਸਮਰਥਨ ਕਰਨ ਦੀ ਗੱਲ ਆਖੀ।

Ad Position 21
No active advertisement
ਅਜੀਤ ਡੈਸਕ 27-09-2026
ਧਿਆਨਪੁਰ, 26 ਸਤੰਬਰ (ਕੁਲਦੀਪ ਸਿੰਘ ਸੋਨੂੰ)-ਬਲਾਕ ਸੰਮਤੀ ਮੈਂਬਰ ਕਰਨਜੀਤ ਸਿੰਘ ਸਰਪੰਚ ਪੱਤੀ ਬਾਠ ਵਲੋਂ ਹਲਕਾ ਫਤਿਹਗੜ੍ਹ ਚੂੜੀਆਂ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਸ਼੍ਰ.ਜੋਬਨ ਸਿੰਘ ਰੰਧਾਵਾ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਅੱਗੇ ਨਾਲੋ ਮਜਬੂਤ ਹੋ ਕੇ ਸਮਰਥਨ ਕਰਨ ਦੀ ਗੱਲ ਆਖੀ। ਉਨ੍ਹਾਂ ਵਲੋਂ ਵੱਖ- ਵੱਖ ਥਾਵਾਂ ’ਤੇ ਜਿੱਥੇ ਜੋਬਨ ਰੰਧਾਵਾ ਦੇ ਨਾਲ ਜਾ ਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ,ਉੱਥੇ ਆਪਣੇ ਪੱਧਰ ’ਤੇ ਵੀ ਆਮ ਆਦਮੀ ਪਾਰਟੀ ਵਲੋਂ ਕੀਤੇ ਹੋਏ ਲੋਕ ਭਲਾਈ ਦੇ ਕੰਮ ਨੂੰ ਲੋਕਾਂ ਦੀ ਕਚਹਿਰੀ ਤੱਕ ਪਹੁੰਚਾਇਆ ਜਾ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਸੰਮਤੀ ਮੈਂਬਰ ਕਰਨਜੀਤ ਸਿੰਘ ਸਰਪੰਚ ਪੱਤੀ ਬਾਠ ਨੇ ਦੱਸਿਆ ਕਿ ਉਨ੍ਹਾਂ ਵਲੋਂ ਦਾਲਮ, ਨੰਗਲ, ਉਗਰੇਵਾਲ, ਉਮਰਵਾਲ, ਮਿਰਜਾਜਾਨ, ਅਕਰਪੁਰਾ, ਡਾਲੇਚੱਕ, ਉਮਰਵਾਲ, ਚੰਦੂਮਾਝਾਂ, ਸੰਘੇੜਾ, ਚੰਦੂ ਸੂਜਾ, ਪੱਤੀ ਬਾਠ, ਮਲਕਵਾਲ, ਖਜਾਨੇ ਕੋਟ ਸਮੇਤ ਹਲਕਾ ਫਤਿਹਗੜ ਚੂੜੀਆਂ ਦੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਮੀਟਿੰਗਾਂ ਕਰਕੇ ਲੋਕਾਂ ਨੂੰ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਾਇਆ ਜਾਂ ਰਿਹਾ ਹੈ। ਉਨ੍ਹਾਂ ਕਿਹਾ 2027 ਵਿਚ ਜੋਬਨਜੀਤ ਸਿੰਘ ਰੰਧਾਵਾ ਹਲਕਾ ਫਤਿਹਗੜ ਚੂੜੀਆਂ ਤੋ ਵੱਡੀ ਲੀਡ ਨਾਲ ਜਿੱਤ ਕੇ ਹਲਕੇ ਦੀ ਨੁਹਾਰ ਬਦਲਣਗੇ। ਇਸ ਸਮੇ ਉਨ੍ਹਾਂ ਨਾਲ ਪਾਰਟੀ ਦੇ ਸਮਰਥਕ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਧਰਮ ਯੁੱਧ ਮੋਰਚੇ ਬਟਾਲਾ ਲਈ ਸ਼ਹੀਦ ਭਾਈ ਲਛਮਣ ਸਿੰਘ ਗੁਰਦੁਆਰਾ ਪਿੰਡ ਧਾਰੋਵਾਲੀ ਤੋਂ ਜਥਾ ਹੋਵੇਗਾ ਰਵਾਨਾ-ਗਿਆਨੀ ਰਘਬੀਰ ਸ... ਅਗਲੀ ਖ਼ਬਰ ਜੀ.ਜੀ.ਬੀ ਰਾਇਲ ਇੰਟਰਨੈਸ਼ਨਲ ਸਕੂਲ ਢਿਲਵਾਂ ਵਿਚ ਵਿਸ਼ਵ ਪੰਜਾਬੀ ਦਿਵਸ ਨੂੰ ਸਮਰਪਿਤ ਸਮਾਗਮ
Ad Position 24