27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਧਰਮ ਯੁੱਧ ਮੋਰਚੇ ਬਟਾਲਾ ਲਈ ਸ਼ਹੀਦ ਭਾਈ ਲਛਮਣ ਸਿੰਘ ਗੁਰਦੁਆਰਾ ਪਿੰਡ ਧਾਰੋਵਾਲੀ ਤੋਂ ਜਥਾ ਹੋਵੇਗਾ ਰਵਾਨਾ-ਗਿਆਨੀ ਰਘਬੀਰ ਸਿੰਘ

ਧਿਆਨਪੁਰ, 26 ਸਤੰਬਰ (ਕੁਲਦੀਪ ਸਿੰਘ ਸੋਨੂੰ)-ਇਤਿਹਾਸਿਕ ਗੁਰਦੁਆਰਾ ਸ਼ਹੀਦ ਭਾਈ ਲਛਮਣ ਸਿੰਘ ਧਾਰੋਵਾਲੀ ਦੇ ਸ਼ਹੀਦੀ ਅਸਥਾਨ ਤੋਂ ਸ੍ਰੀ ਅਖੰਡ ਦੇ ਭੋਗ ਤੋਂ ਉਪਰੰਤ ਦੂਜੇ ਪੜਾਅ ਤਹਿਤ ਜੈਕਾਰਿਆਂ ਦੀ ਗੂੰਜ ਨਾਲ ਜਥਾ ਰਵਾਨਾ ਹੋਵੇਗਾ ਜੋ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਸ਼ਹੀਦ ਬਾਬਾ ਸੁੱਖਾ ਸਿੰਘ-ਮਹਿਤਾਬ ਸਿੰਘ ਚੌਕ ਬਟਾਲਾ ’ਚ ਬਾਦਲ ਪਰਿਵਾਰ ਤੋਂ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਲਈ ਲੱਗ ਰਹੇ ਧਰਮ ਯੁੱਧ ਮੋਰਚੇ ਦੇ ਸ਼ਿਰਕਤ ਕਰੇਗਾ। ਸਾਬਕਾ ਅਕਾਲ ਤਖਤ ਦੇ ਜਥੇ.

Ad Position 21
No active advertisement
ਅਜੀਤ ਡੈਸਕ 27-09-2026
ਧਿਆਨਪੁਰ, 26 ਸਤੰਬਰ (ਕੁਲਦੀਪ ਸਿੰਘ ਸੋਨੂੰ)-ਇਤਿਹਾਸਿਕ ਗੁਰਦੁਆਰਾ ਸ਼ਹੀਦ ਭਾਈ ਲਛਮਣ ਸਿੰਘ ਧਾਰੋਵਾਲੀ ਦੇ ਸ਼ਹੀਦੀ ਅਸਥਾਨ ਤੋਂ ਸ੍ਰੀ ਅਖੰਡ ਦੇ ਭੋਗ ਤੋਂ ਉਪਰੰਤ ਦੂਜੇ ਪੜਾਅ ਤਹਿਤ ਜੈਕਾਰਿਆਂ ਦੀ ਗੂੰਜ ਨਾਲ ਜਥਾ ਰਵਾਨਾ ਹੋਵੇਗਾ ਜੋ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਸ਼ਹੀਦ ਬਾਬਾ ਸੁੱਖਾ ਸਿੰਘ-ਮਹਿਤਾਬ ਸਿੰਘ ਚੌਕ ਬਟਾਲਾ ’ਚ ਬਾਦਲ ਪਰਿਵਾਰ ਤੋਂ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਲਈ ਲੱਗ ਰਹੇ ਧਰਮ ਯੁੱਧ ਮੋਰਚੇ ਦੇ ਸ਼ਿਰਕਤ ਕਰੇਗਾ। ਸਾਬਕਾ ਅਕਾਲ ਤਖਤ ਦੇ ਜਥੇ. ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਦੱਸਿਆ ਕਿ ਪਿੰਡ ਧਾਰੋਵਾਲੀ ਤੋਂ ਧਰਮ ਯੁੱਧ ਮੋਰਚੇ ਲਾਉਣ ਲਈ ਕੋਆਰਡੀਨੇਟਰ ਭਾਈ ਗੁਰਪ੍ਰੀਤ ਸਿੰਘ ਬਟਾਲਾ ਦੀ ਅਗਵਾਈ ਵਿਚ ਅਰਦਾਸ ਤੋਂ ਉਪਰੰਤ ਚਾਲੇ ਪਾਏ ਜਾਣਗੇ। ਇਸ ਸਮੇਂ ਸਾਬਕਾ ਜਥੇ. ਗਿਆਨੀ ਰਘਬੀਰ ਸਿੰਘ ਨੇ ਸਮੁੱਚੇ ਪੰਥਕ ਦਰਦੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਲੱਗ ਰਹੇ ਧਰਮ ਯੁੱਧ ਮੋਰਚੇ ਦੇ ਵਿਚ ਵੱਡੀ ਗਿਣਤੀ ਵਿਚ ਸ਼ਾਮਿਲ ਹੋਣ। ਇਸ ਸਮੇਂ ਭਾਈ ਗੁਰਪ੍ਰੀਤ ਸਿੰਘ ਕੋਆਰਡੀਨੇਟਰ ਧਰਮ ਯੁੱਧ ਮੋਰਚਾ, ਭਾਈ ਗੁਰਦੀਪ ਸਿੰਘ ਭੁੱਲਰ, ਡਾ. ਕਮਲਜੀਤ ਸਿੰਘ, ਭਾਈ ਗੁਰਨਾਮ ਸਿੰਘ ਬਟਾਲਾ, ਪ੍ਰਧਾਨ ਸ਼ਮਸ਼ੇਰ ਸਿੰਘ ਸ਼ੇਰਾ ਚੈਨੇਵਾਲ, ਨੰਬਰਦਾਰ ਬੱਗਾ ਰੰਧਾਵਾ ਧਾਰੋਵਾਲੀ ਤੇ ਭਾਈ ਗੁਰਜੀਤ ਸਿੰਘ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਤਹਿਸੀਲ ਪ੍ਰਧਾਨ ਜਥੇ. ਹਰਭਜਨ ਸਿੰਘ ਪਕੀਵਾਂ ਵਲੋਂ ਨੰਬਰਦਾਰਾਂ ਨਾਲ ਮੀਟਿੰਗ ਅਗਲੀ ਖ਼ਬਰ ਬਲਾਕ ਸੰਮਤੀ ਮੈਂਬਰ ਕਰਨ ਬਾਠ ਵਲੋਂ ਜੋਬਨ ਰੰਧਾਵਾ ਦੇ ਹੱਕ ’ਚ ਮੀਟਿਗਾਂ
Ad Position 24