26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਤਹਿਸੀਲ ਪ੍ਰਧਾਨ ਜਥੇ. ਹਰਭਜਨ ਸਿੰਘ ਪਕੀਵਾਂ ਵਲੋਂ ਨੰਬਰਦਾਰਾਂ ਨਾਲ ਮੀਟਿੰਗ

ਕਲਾਨੌਰ, 26 ਸਤੰਬਰ (ਪੁਰੇਵਾਲ)- ਸਥਾਨਕ ਕਸਬੇ ’ਚ ਸਥਿਤ ਤਹਿਸੀਲ ਅਧੀਨ ਵੱਖ-ਵੱਖ ਪਿੰਡਾਂ ਦੇ ਨੰਬਰਦਾਰਾਂ ਵਲੋਂ ਸਥਾਨਕ ਤਹਿਸੀਲ ਕੰਪਲੈਕਸ ’ਚ ਤਹਿਸੀਲ ਪ੍ਰਧਾਨ ਜਥੇ. ਹਰਭਜਨ ਸਿੰਘ ਪਕੀਵਾਂ ਦੀ ਅਗਵਾਈ ’ਚ ਮੀਟਿੰਗ ਕੀਤੀ।

Ad Position 21
No active advertisement
ਅਜੀਤ ਡੈਸਕ 27-09-2026
ਕਲਾਨੌਰ, 26 ਸਤੰਬਰ (ਪੁਰੇਵਾਲ)- ਸਥਾਨਕ ਕਸਬੇ ’ਚ ਸਥਿਤ ਤਹਿਸੀਲ ਅਧੀਨ ਵੱਖ-ਵੱਖ ਪਿੰਡਾਂ ਦੇ ਨੰਬਰਦਾਰਾਂ ਵਲੋਂ ਸਥਾਨਕ ਤਹਿਸੀਲ ਕੰਪਲੈਕਸ ’ਚ ਤਹਿਸੀਲ ਪ੍ਰਧਾਨ ਜਥੇ. ਹਰਭਜਨ ਸਿੰਘ ਪਕੀਵਾਂ ਦੀ ਅਗਵਾਈ ’ਚ ਮੀਟਿੰਗ ਕੀਤੀ। ਮੀਟਿੰਗ ’ਚ ਨੰਬਰਦਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਥੇ. ਬਲਰਾਜ ਸਿੰਘ ਗੁਰਾਇਆ ਵਿਸ਼ੇਸ ਤੌਰ ’ਤੇ ਸ਼ਾਮਿਲ ਹੋਏ। ਤਹਿਸੀਲ ਪ੍ਰਧਾਨ ਪਕੀਵਾਂ ਨੇ ਕਿਹਾ ਕਿ ਜਿਸ ਸਮੇਂ ਤੋਂ ਇਥੇ ਤਾਇਨਾਤ ਤਹਿਸੀਲਦਾਰ ਪਦਉੱਨਤ ਹੋ ਕੇ ਗਏ ਹਨ ਉਸ ਤੋਂ ਬਾਅਦ ਪਿਛਲੇ ਸਮੇਂ ਤੋਂ ਨਵੇਂ ਤਹਿਸੀਲਦਾਰ ਨਾਲ ਸੰਬੰਧਤ ਕੰਮ ਕਰਾਊਣ ਲਈ ਉਨ੍ਹਾਂ ਦੇ ਦੂਸਰੇ ਦਫਤਰ ਜਾਣਾ ਪੈ ਰਿਹਾ ਹੈ, ਜਿਸ ਕਾਰਨ ਇਥੇ ਮਾਲ ਵਿਭਾਗ ਨਾਲ ਸੰਬੰਧਤ ਕੰਮ ਕਰਾਉਣ ਲਈ ਆਊਣ ਵਾਲਿਆਂ ਨੂੰ ਮੁਸ਼ਕਿਲਾਂ ਦਾ ਸਾਹਮਣਾਂ ਕਰਨਾ ਪੈ ਰਿਹਾ ਹੈ। ਜਥੇ. ਬਲਰਾਜ ਸਿੰਘ ਗੁਰਾਇਆ ਜ਼ਿਲ੍ਹਾ ਪ੍ਰਧਾਨ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਕਲਾਨੌਰ ਤਹਿਸੀਲ ’ਚ ਤਹਿਸੀਲਦਾਰ ਦੀ ਹਾਜ਼ਰੀ ਯਕੀਨੀ ਕੀਤੀ ਜਾਵੇ। ਇਸ ਮੌਕੇ ਨੰਬਰਦਾਰ ਅਸ਼ਵਨੀ ਮਾਹਲਾ ਜਨਰਲ ਸਕੱਤਰ, ਮੀਤ ਪ੍ਰਧਾਨ ਕੁਲਦੀਪ ਸਿੰਘ ਮੁਸਤਫਾਪੁਰ, ਗੁਰਵਿੰਦਰ ਸਿੰਘ ਅਮਰਗੜ੍ਹ, ਸੇਵਾ ਸਿੰਘ ਮੀਰਕਚਾਨਾਂ, ਗੁਰਮੇਜ ਸਿੰਘ, ਅਮਰੀਕ ਸਿੰਘ ਕਲਾਨੌਰ, ਅਜੀਤ ਸਿੰਘ, ਜਸਵਿੰਦਰ ਸਿੰਘ, ਸੁਖਵਿੰਦਰ ਸਿੰਘ, ਅਮਰੀਕ ਸਿੰਘ ਅਗਵਾਨ, ਸਤਨਾਮ ਸਿੰਘ, ਨਿਰਮਲ ਸਿੰਘ, ਬਲਵਿੰਦਰ ਸਿੰਘ, ਚੰਨਣ ਸਿੰਘ, ਕੁਲਬੀਰ ਸਿੰਘ, ਜੋਗਿੰਦਰ ਸਿੰਘ, ਦਲਬੀਰ ਸਿੰਘ, ਅਮਰ ਸਿੰਘ, ਹਜੂਰ ਸਿੰਘ, ਪਲਵਿੰਦਰ ਸਿੰਘ, ਕੁਲਵੰਤ ਰਾਜ, ਜਗੀਰ ਸਿੰਘ ਰੋਸੇ, ਜਗਬੀਰ ਸਿੰਘ ਸਮੇਤ ਹੋਰ ਨੰਬਰਦਾਰ ਵੀ ਹਾਜ਼ਰ ਰਹੇ।
Ad Position 22
No active advertisement
ਪਿਛਲੀ ਖ਼ਬਰ 21 ਵਾਂ ਬਾਬਾ ਬਰਫਾਨੀ ਜੀ ਕਬੱਡੀ ਕੱਪ 2026 ਹਾਰਨੀਆਂ ਵਿਖੇ ਸਮਾਪਤ ਅਗਲੀ ਖ਼ਬਰ ਧਰਮ ਯੁੱਧ ਮੋਰਚੇ ਬਟਾਲਾ ਲਈ ਸ਼ਹੀਦ ਭਾਈ ਲਛਮਣ ਸਿੰਘ ਗੁਰਦੁਆਰਾ ਪਿੰਡ ਧਾਰੋਵਾਲੀ ਤੋਂ ਜਥਾ ਹੋਵੇਗਾ ਰਵਾਨਾ-ਗਿਆਨੀ ਰਘਬੀਰ ਸ...
Ad Position 24