ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਅ ਕੇ ਗੁਰਬਾਣੀ ਅਤੇ ਬਾਣੇ ਨਾਲ ਜੋੜਨ ਦੀ ਮੁੱਖ ਲੋੜ-ਬਾਬਾ ਨਰਿੰਦਰ ਸਿੰਘ, ਦਿਲਬਾਗ ਸਿੰਘ ਬਸਰਾਵਾਂ
ਹਰਚੋਵਾਲ, 27 ਸਤੰਬਰ (ਢਿੱਲੋਂ, ਭਾਮ)-ਅੱਜ ਦੇ ਯੁੱਗ ’ਚ ਜਿੱਥੇ ਦਿਨੋ-ਦਿਨ ਨੌਜਵਾਨ ਗੁਰਬਾਣੀ ਤੋਂ ਦੂਰ ਹੋ ਕੇ ਨਸ਼ਿਆਂ ਦੇ ਦਲ ਦਲ ਵਿਚ ਫਸਦਾ ਜਾ ਰਿਹਾ ਹੈ, ਉਥੇ ਲੋੜ ਹੈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਕੇ ਗੁਰਬਾਣੀ ਤੇ ਬਾਣੇ ਨਾਲ ਜੋੜਨ ਦੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਥੇਦਾਰ ਬਾਬਾ ਨਰਿੰਦਰ ਸਿੰਘ ਪੁਲ ਭਾਮੜੀ ਨੇ ਕੀਤਾ।
ਜ
ਜਥੇਦਾਰ ਬਾਬਾ ਨਰਿੰਦਰ ਸਿੰਘ ਅਤੇ ਦਿਲਬਾਗ ਸਿੰਘ ਬਸਰਾਵਾਂ।
28-09-2026
ਹਰਚੋਵਾਲ, 27 ਸਤੰਬਰ (ਢਿੱਲੋਂ, ਭਾਮ)-ਅੱਜ ਦੇ ਯੁੱਗ ’ਚ ਜਿੱਥੇ ਦਿਨੋ-ਦਿਨ ਨੌਜਵਾਨ ਗੁਰਬਾਣੀ ਤੋਂ ਦੂਰ ਹੋ ਕੇ ਨਸ਼ਿਆਂ ਦੇ ਦਲ ਦਲ ਵਿਚ ਫਸਦਾ ਜਾ ਰਿਹਾ ਹੈ, ਉਥੇ ਲੋੜ ਹੈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਕੇ ਗੁਰਬਾਣੀ ਤੇ ਬਾਣੇ ਨਾਲ ਜੋੜਨ ਦੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਥੇਦਾਰ ਬਾਬਾ ਨਰਿੰਦਰ ਸਿੰਘ ਪੁਲ ਭਾਮੜੀ ਨੇ ਕੀਤਾ। ਉਨ੍ਹਾਂ ਕਿਹਾ ਕਿ ਬੇਸ਼ੱਕ ਸਰਕਾਰ ਵਲੋਂ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਨ ਲਈ ਮੁਹਿੰਮ ਚਲਾਈ ਹੋਈ ਹੈ। ਪਰ ਇਸ ਦਾ ਕੋਈ ਜਿਆਦਾ ਅਸਰ ਵੇਖਣ ਨੂੰ ਨਹੀਂ ਮਿਲ ਰਿਹਾ। ਨਸ਼ਾ ਦਿਨੋਂ ਦਿਨ ਵਧਿਆ ਹੈ ਘਟਿਆ ਨਹੀਂ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਚੰਗੇ ਤੇ ਸੂਝਵਾਨ ਲੋਕਾਂ ਦੀਆਂ ਕਮੇਟੀਆਂ ਬਣਾ ਕੇ ਨਸ਼ੇ ਵੇਚਣ ਅਤੇ ਕਰਨ ਵਾਲੇ ਨੌਜਵਾਨਾਂ ਨੂੰ ਪਿਆਰ ਨਾਲ ਮੋੜਿਆ ਜਾ ਸਕਦਾ। ਉਨ੍ਹਾਂ ਕਮੇਟੀਆਂ ਦਾ ਸਹਿਯੋਗ ਪੰਜਾਬ ਸਰਕਾਰ ਨੂੰ ਵੀ ਕਰਨਾ ਚਾਹੀਦਾ ਹੈ। ਦਿਲਬਾਗ ਸਿੰਘ ਬਸਰਾਵਾਂ ਮੁੱਖ ਪ੍ਰਬੰਧਕ ਨਿਸ਼ਕਾਮ ਸਮਾਜ ਭਲਾਈ ਸੰਸਥਾ ਨੇ ਕਿਹਾ ਕਿ ਪਿੰਡ -ਪਿੰਡ ਨਸ਼ਾ ਮੁਕਤ ਕੈਂਪ ਲਗਾਉਣੇ ਚਾਹੀਦੇ ਹਨ ਜਿਨਾਂ ਨਾਲ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾ ਸਕੇ। ਸਰਕਾਰ ਬੱਚਿਆਂ ਨੂੰ ਨੌਕਰੀਆਂ ਦੇਵੇ ਤਾਂ ਜੋ ਨੌਜਵਾਨ ਆਪਣੇ ਕੰਮਾਂ ਚ ਰੁੱਝ ਕੇ ਨਸ਼ਿਆਂ ਤੋਂ ਬਚ ਸਕਣ। ਇਸ ਮੌਕੇ ਹਰਜੀਤ ਸਿੰਘ ਬਸਰਾਵਾਂ, ਡਾਕਟਰ ਬਲਵਿੰਦਰ ਸਿੰਘ ਧਰਮਸੋਤ, ਆਦਿ ਹਾਜਰ ਸਨ।