ਆਮ ਆਦਮੀ ਪਾਰਟੀ ਛੱਡ ਕੇ ਦਰਜਨਾਂ ਪਰਿਵਾਰ ਬਸਪਾ ਵਿਚ ਹੋਏ ਸ਼ਾਮਿਲ
ਧਾਰੀਵਾਲ, 28 ਸਤੰਬਰ (ਸਵਰਨ ਸਿੰਘ)-ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਕਾਦੀਆਂ ਦੀ ਮੀਟਿੰਗ ਇੰਜੀ. ਕਸਤੂਰੀ ਲਾਲ ਦੀ ਪ੍ਰਧਾਨਗੀ ਹੇਠ ਸਤਪਾਲ ਸੋਹਲ ਦੇ ਗ੍ਰਹਿ ਵਿਖੇ ਹੋਈ, ਜਿਸ ਵਿਚ ਜੇ.
ਧਾਰੀਵਾਲ, 28 ਸਤੰਬਰ (ਸਵਰਨ ਸਿੰਘ)-ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਕਾਦੀਆਂ ਦੀ ਮੀਟਿੰਗ ਇੰਜੀ. ਕਸਤੂਰੀ ਲਾਲ ਦੀ ਪ੍ਰਧਾਨਗੀ ਹੇਠ ਸਤਪਾਲ ਸੋਹਲ ਦੇ ਗ੍ਰਹਿ ਵਿਖੇ ਹੋਈ, ਜਿਸ ਵਿਚ ਜੇ.ਪੀ. ਭਗਤ ਜ਼ੋਨ ਇੰਚਾਰਜ ਅਤੇ ਐਡਵੋਕੇਟ ਸੁਰਿੰਦਰ ਚੌਧਰੀ ਜ਼ਿਲ੍ਹਾ ਪ੍ਰਧਾਨ ਵਿਸ਼ੇਸ਼ ਤੌਰ ’ਤੇ ਪਹੁੰਚੇ। ਬਹੁਜਨ ਸਮਾਜ ਪਾਰਟੀ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਦਰਜਨਾਂ ਪਰਿਵਾਰ ਆਮ ਆਦਮੀ ਪਾਰਟੀ ਛੱਡ ਕੇ ਬਹੁਜਨ ਸਮਾਜ ਪਾਰਟੀ ਵਿਚ ਸ਼ਾਮਲ ਹੋਏ। ਇੰਜੀ. ਕਸਤੂਰੀ ਲਾਲ ਪ੍ਰਧਾਨ ਹਲਕਾ ਕਾਦੀਆਂ ਨੇ ਕਿਹਾ ਕਿ ਪਾਰਟੀ ਨੂੰ ਬੂਥ ਪੱਧਰ ’ਤੇ ਮਜ਼ਬੂਤ ਕਰਨ ਦੀ ਮੁਹਿੰਮ ਜਾਰੀ ਹੈ, ਜਿਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜ਼ੋਨ ਇੰਚਾਰਜ ਜੇ.ਪੀ. ਭਗਤ ਅਤੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਸੁਰਿੰਦਰ ਚੌਧਰੀ ਨੇ ਦੱਸਿਆ ਕਿ ਬਸਪਾ ਸੰਸਥਾਪਕ ਸਾਹਿਬ ਸ਼੍ਰੀ ਕਾਂਸ਼ੀ ਰਾਮ ਦਾ ਜਨਮ ਦਿਨ ਜ਼ੋਨ ਪੱਧਰ ’ਤੇ 9 ਅਕਤੂਬਰ ਨੂੰ ਗੁਰਦਾਸਪੁਰ ਮਨਾਇਆ ਜਾ ਰਿਹਾ। ਇਸ ਮੌਕੇ ਸਤਪਾਲ ਸੋਹਲ, ਰਮੇਸ਼ ਕੁਮਾਰ ਪ੍ਰਿੰਸੀਪਲ, ਰਾਜਪਾਲ ਜਨਰਲ ਸਕੱਤਰ, ਰਵੀ ਕੁਮਾਰ ਇੰਚਾਰਜ, ਰਤਨ ਚੰਦ ਲੇਹਲ, ਤਜਿੰਦਰ ਕੁਮਾਰ ਸਕੱਤਰ, ਰਣਜੀਤ ਸਿੰਘ, ਚਮਨ ਲਾਲ, ਕੁਲਦੀਪ ਕੁਮਾਰ, ਪੂਰਨ ਚੰਦ, ਬਲਬੀਰ ਸਿੰਘ, ਗੁਰਮੇਜ ਸਿੰਘ, ਪਵਨ ਕੁਮਾਰ, ਯੋਗ ਰਾਜ, ਵਿਜੇ ਕੁਮਾਰ, ਪਾਲ, ਤੁਲਸੀ ਰਾਮ, ਰਾਕੀ, ਰੋਸ਼ਨ ਆਦਿ ਹਾਜ਼ਰ ਹੋਏ।