ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਸ਼ਹਿਜ਼ਾਦਾ ਵਲੋਂ ਆਸ਼ਰਮ ਵਿਖੇ ਸਤਿਸੰਗ ਭੰਡਾਰਾ ਕਰਵਾਇਆ
ਡੇਰਾ ਬਾਬਾ ਨਾਨਕ, 28 ਸਤੰਬਰ (ਹੀਰਾ ਸਿੰਘ ਮਾਂਗਟ)-ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਸ਼ਹਿਜ਼ਾਦਾ ਵਲੋਂ ਆਪਣੇ ਆਸ਼ਰਮ ਵਿਖੇ ਸਤਸੰਗ ਭੰਡਾਰੇ ਕਰਵਾਇਆ ਗਿਆ, ਜਿਸ ਵਿਚ ਦਿਵਯ ਗੁਰੂ ਆਸ਼ੂਤੋਸ਼ ਮਹਾਰਾਜ ਦੇ ਸ਼ਿਸ਼ ਸਵਾਮੀ ਸੁਰਿੰਦਰ ਨੇ ਮਨੁੱਖੀ ਜੀਵਨ ਵਿਚ ਪ੍ਰੇਮ ਦੀ ਅਸਲ ਮਹੱਤਤਾ ਬਾਰੇ ਦੱਸਦੇ ਹੋਏ ਕਿਹਾ ਕਿ ਪ੍ਰੇਮ ਸਭ ਤੋਂ ਸੁੰਦਰ ਅਤੇ ਬ੍ਰਹਮ ਅਨੁਭਵ ਹੈ। ਪ੍ਰੇਮ ਸਿਰਫ਼ ਇਕ ਭਾਵਨਾਤਮਕ ਖਿੱਚ ਨਹੀਂ ਹੈ, ਇਹ ਇਕ ਅਜਿਹੀ ਅਵਸਥਾ ਹੈ ਜਿੱਥੇ ਸਵਾਰਥ ਅਲੋਪ ਹੋ ਜਾਂਦਾ ਹੈ, ਸਮਰਪਣ, ਦਇਆ ਅਤੇ ਨੇੜਤਾ ਨੂੰ ਰਾਹ ਦਿੰਦਾ ਹੈ।
ਡੇਰਾ ਬਾਬਾ ਨਾਨਕ, 28 ਸਤੰਬਰ (ਹੀਰਾ ਸਿੰਘ ਮਾਂਗਟ)-ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਸ਼ਹਿਜ਼ਾਦਾ ਵਲੋਂ ਆਪਣੇ ਆਸ਼ਰਮ ਵਿਖੇ ਸਤਸੰਗ ਭੰਡਾਰੇ ਕਰਵਾਇਆ ਗਿਆ, ਜਿਸ ਵਿਚ ਦਿਵਯ ਗੁਰੂ ਆਸ਼ੂਤੋਸ਼ ਮਹਾਰਾਜ ਦੇ ਸ਼ਿਸ਼ ਸਵਾਮੀ ਸੁਰਿੰਦਰ ਨੇ ਮਨੁੱਖੀ ਜੀਵਨ ਵਿਚ ਪ੍ਰੇਮ ਦੀ ਅਸਲ ਮਹੱਤਤਾ ਬਾਰੇ ਦੱਸਦੇ ਹੋਏ ਕਿਹਾ ਕਿ ਪ੍ਰੇਮ ਸਭ ਤੋਂ ਸੁੰਦਰ ਅਤੇ ਬ੍ਰਹਮ ਅਨੁਭਵ ਹੈ। ਪ੍ਰੇਮ ਸਿਰਫ਼ ਇਕ ਭਾਵਨਾਤਮਕ ਖਿੱਚ ਨਹੀਂ ਹੈ, ਇਹ ਇਕ ਅਜਿਹੀ ਅਵਸਥਾ ਹੈ ਜਿੱਥੇ ਸਵਾਰਥ ਅਲੋਪ ਹੋ ਜਾਂਦਾ ਹੈ, ਸਮਰਪਣ, ਦਇਆ ਅਤੇ ਨੇੜਤਾ ਨੂੰ ਰਾਹ ਦਿੰਦਾ ਹੈ। ਉਨ੍ਹਾਂ ਕਿਹਾ ਕਿ ਸੰਸਾਰਿਕ ਪਿਆਰ ਅਕਸਰ ਹਾਲਾਤਾਂ, ਉਮੀਦਾਂ ਅਤੇ ਰਿਸ਼ਤਿਆਂ ’ਤੇ ਅਧਾਰਤ ਹੁੰਦਾ ਹੈ, ਅਤੇ ਇਸ ਲਈ, ਇਹ ਸਮੇਂ ਅਤੇ ਹਾਲਾਤਾਂ ਦੇ ਨਾਲ ਬਦਲ ਸਕਦਾ ਹੈ। ਸਵਾਮੀ ਸੁਰਿੰਦਰ ਨੇ ਕਿਹਾ ਕਿ ਇਕ ਗੁਰੂ ਦਾ ਪ੍ਰੇਮ ਸ਼ਿਸ਼ ਦੀ ਭਲਾਈ ਅਤੇ ਅਧਿਆਤਮਿਕ ਉੱਨਤੀ ’ਤੇ ਆਧਾਰਿਤ ਹੁੰਦਾ ਹੈ। ਸਵਾਮੀ ਨੇ ਗੁਰੂ-ਸ਼ਿਸ਼ ਦੇ ਰਿਸ਼ਤੇ ਦੀ ਮਹੱਤਤਾ ਬਾਰੇ ਦੱਸਦੇ ਹੋਏ ਕਿਹਾ ਕਿ ਗੁਰੂ ਦਾ ਪਿਆਰ ਸ਼ਿਸ਼ ਨੂੰ ਉਸ ਦੇ ਅਸਲ ਸੁਭਾਅ ਦਾ ਅਹਿਸਾਸ ਕਰਾਉਂਦਾ ਹੈ। ਪ੍ਰੋਗਰਾਮ ਦੇ ਅੰਤ ਵਿਚ, ਸਤਿਸੰਗ ਵਿਸ਼ਵ ਸ਼ਾਂਤੀ ਅਤੇ ਮਨੁੱਖੀ ਭਲਾਈ ਲਈ ਪ੍ਰਾਰਥਨਾ ਅਤੇ ਸਾਮੂਹਿਕ ਧਿਆਨ ਸਾਧਨਾ ਨਾਲ ਸਮਾਪਤ ਹੋਇਆ ।