ਜੇਲ੍ਹ ਦੇ ਪਿੱਛੇ ਸਥਿਤ ਪੁੱਡਾ ਐਵੀਨਿਊ ਕਾਲੋਨੀ ’ਚ ਬੁਨਿਆਦੀ ਸਹੂਲਤਾਂ ਦਾ ਮੰਦਾ ਹਾਲ
ਗੁਰਦਾਸਪੁਰ, 28 ਸਤੰਬਰ (ਅਸ਼ੋਕ ਸ਼ਰਮਾ)-ਕੇਂਦਰੀ ਜੇਲ੍ਹ ਦੇ ਪਿਛਲੇ ਪਾਸੇ ਸਥਿਤ ਪੁੱਡਾ ਐਵੀਨਿਊ ਕਾਲੋਨੀ ਵਿਚ ਬੁਨਿਆਦੀ ਸਹੂਲਤਾਂ ਦਾ ਬਹੁਤ ਮੰਦਾ ਹਾਲ ਹੈ ਅਤੇ ਪੁੱਡਾ ਨੂੰ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਮਸਲੇ ਦਾ ਹੱਲ ਨਹੀਂ ਹੋ ਰਿਹਾ। ਇਸ ਸਬੰਧੀ ਸੀਨੀਅਰ ਆਗੂ ਤੇ ਲੌਂਗੋਵਾਲ ਪਾਰਟੀ ਦੇ ਜਿਲ੍ਹਾ ਸਾਬਕਾ ਜਥੇਦਾਰ ਕੁਲਬੀਰ ਸਿੰਘ ਸੰਧੂ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਕਾਲੋਨੀ ਵਿਚ ਜੋ ਵਾਟਰ ਸਪਲਾਈ ਦਾ ਪਾਣੀ ਆ ਰਿਹਾ ਹੈ, ਉਸ ਦਾ ਬਹੁਤ ਮੰਦਾ ਹਾਲ ਹੈ ਜੋ ਪੀਣਯੋਗ ਨਹੀਂ ਹੈ ਅਤੇ ਸੜਕਾਂ ਦੀ ਹਾਲਤ ਵੀ ਖਸਤਾ ਬਣੀ ਹੋਈ ਹੈ।
ਸ
ਸਾਬਕਾ ਜਿਲ੍ਹਾ ਜਥੇਦਾਰ ਕੁਲਬੀਰ ਸਿੰਘ ਸੰਧੂ।
29-09-2026
ਗੁਰਦਾਸਪੁਰ, 28 ਸਤੰਬਰ (ਅਸ਼ੋਕ ਸ਼ਰਮਾ)-ਕੇਂਦਰੀ ਜੇਲ੍ਹ ਦੇ ਪਿਛਲੇ ਪਾਸੇ ਸਥਿਤ ਪੁੱਡਾ ਐਵੀਨਿਊ ਕਾਲੋਨੀ ਵਿਚ ਬੁਨਿਆਦੀ ਸਹੂਲਤਾਂ ਦਾ ਬਹੁਤ ਮੰਦਾ ਹਾਲ ਹੈ ਅਤੇ ਪੁੱਡਾ ਨੂੰ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਮਸਲੇ ਦਾ ਹੱਲ ਨਹੀਂ ਹੋ ਰਿਹਾ। ਇਸ ਸਬੰਧੀ ਸੀਨੀਅਰ ਆਗੂ ਤੇ ਲੌਂਗੋਵਾਲ ਪਾਰਟੀ ਦੇ ਜਿਲ੍ਹਾ ਸਾਬਕਾ ਜਥੇਦਾਰ ਕੁਲਬੀਰ ਸਿੰਘ ਸੰਧੂ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਕਾਲੋਨੀ ਵਿਚ ਜੋ ਵਾਟਰ ਸਪਲਾਈ ਦਾ ਪਾਣੀ ਆ ਰਿਹਾ ਹੈ, ਉਸ ਦਾ ਬਹੁਤ ਮੰਦਾ ਹਾਲ ਹੈ ਜੋ ਪੀਣਯੋਗ ਨਹੀਂ ਹੈ ਅਤੇ ਸੜਕਾਂ ਦੀ ਹਾਲਤ ਵੀ ਖਸਤਾ ਬਣੀ ਹੋਈ ਹੈ। ਜਦੋਂ ਕਿ ਸਟਰੀਟ ਲਾਈਟਾਂ ਬੰਦ ਪਈਆਂ ਹਨ। ਇਸ ਤੋਂ ਇਲਾਵਾ ਬਿਜਲੀ ਤਾਰਾਂ ਦੀ ਸਪਲਾਈ ਨੂੰ ਦਰਖਤਾਂ ਦੀਆਂ ਟਾਹਣੀਆਂ ਨੇ ਬੁਰੀ ਤਰ੍ਹਾਂ ਘੇਰਿਆ ਹੈ ਜੋ ਮਾਮੂਲੀ ਜਿਹੀ ਹਨੇਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਕਾਲੋਨੀ ਅੰਦਰ ਨਾਲੀਆਂ ਦੀ ਸਫਾਈ ਦਾ ਵੀ ਮੰਦਾ ਹਾਲ ਹੈ, ਜਿਥੇ ਕੀੜੇ ਮਕੌੜਿਆਂ ਦੀ ਭਰਮਾਰ ਹੋਣ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਸਲਿਆਂ ਨੂੰ ਲੈ ਕੇ ਜਿਲ੍ਹਾ ਪ੍ਰਸ਼ਾਸਨ ਅਤੇ ਸਬੰਧਿਤ ਵਿਭਾਗ ਨੂੰ ਲਿਖਤੀ ਸ਼ਿਕਾਇਤਾਂ ਵੀ ਕੀਤੀਆਂ ਹਨ। ਪਰ ਕੋਈ ਇਸ ਪਾਸੇ ਗੌਰ ਨਹੀਂ ਕਰ ਰਿਹਾ। ਜਿਸ ਕਾਰਨ ਕਾਲੋਨੀ ਵਾਸੀਆਂ ਦਾ ਜਿਲ੍ਹਾ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਹੈ। ਉਨ੍ਹਾਂ ਜਿਲ੍ਹਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਜੇਲ੍ਹ ਦੇ ਪਿਛੇ ਸਥਿਤ ਪੁੱਡਾ ਐਵੀਨਿਊ ਕਾਲੋਨੀ ’ਚ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਕਾਲੋਨੀ ਵਾਸੀਆਂ ਦੀਆਂ ਮੁਸ਼ਕਿਲਾਂ ਦਾ ਹੱਲ ਹੋ ਸਕੇ।