29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਅਲੋਪ ਹੁੰਦੇ ਜਾ ਰਹੇ ਹਨ ਸੱਭਿਆਚਾਰਕ, ਵਿਰਾਸਤੀ ਤੇ ਪੇਂਡੂ ਖੇਡ ਮੇਲੇ

ਗੁਰਦਾਸਪੁਰ, 28 ਸਤੰਬਰ (ਗੁਰਪ੍ਰਤਾਪ ਸਿੰਘ)-ਪੰਜਾਬ ਦੀ ਅਮੀਰ ਸਭਿਆਚਾਰਕ ਵਿਰਾਸਤ ਅਤੇ ਪੇਂਡੂ ਭਾਈਚਾਰਕ ਸਾਂਝ ਦੇ ਪ੍ਰਤੀਕ ਮੰਨੇ ਜਾਂਦੇ ਖੇਡ ਮੇਲੇ ਹੁਣ ਸਮੇਂ ਦੇ ਗੇੜ ਨਾਲ ਹੌਲੀ-ਹੌਲੀ ਅਲੋਪ ਹੋਣ ਦੀ ਕਗਾਰ ’ਤੇ ਪਹੁੰਚ ਰਹੇ ਹਨ। ਕਿਸੇ ਸਮੇਂ ਪਿੰਡਾਂ ਵਿਚ ਜਦੋਂ ਮੇਲਾ ਲੱਗਦਾ ਸੀ ਤਾਂ ਪੂਰੇ ਇਲਾਕੇ ਵਿਚ ਤਿਉਹਾਰ ਵਰਗਾ ਮਾਹੌਲ ਬਣ ਜਾਂਦਾ ਸੀ।

Ad Position 21
No active advertisement
ਮੋਬਾਈਲ ਚਲਾਉਣ ਵਿਚ ਖੁੱਬੀ ਇਕ ਛੋਟੀ ਬੱਚੀ ਅਤੇ ਨੌਜਵਾਨ। ਤਸਵੀਰਾਂ: ਵਿਸ਼ਾਲ ਮੁੰਨਾ ਮੀਟਿੰਗ ਦੌਰਾਨ ਪਿੰਡ ਵਾਸੀਆਂ ਨਾਲ ਬਾਊ ਮੁਨੱਵਰ ਮਸੀਹ ਅਤੇ ਹੋਰ। 29-09-2026
ਗੁਰਦਾਸਪੁਰ, 28 ਸਤੰਬਰ (ਗੁਰਪ੍ਰਤਾਪ ਸਿੰਘ)-ਪੰਜਾਬ ਦੀ ਅਮੀਰ ਸਭਿਆਚਾਰਕ ਵਿਰਾਸਤ ਅਤੇ ਪੇਂਡੂ ਭਾਈਚਾਰਕ ਸਾਂਝ ਦੇ ਪ੍ਰਤੀਕ ਮੰਨੇ ਜਾਂਦੇ ਖੇਡ ਮੇਲੇ ਹੁਣ ਸਮੇਂ ਦੇ ਗੇੜ ਨਾਲ ਹੌਲੀ-ਹੌਲੀ ਅਲੋਪ ਹੋਣ ਦੀ ਕਗਾਰ ’ਤੇ ਪਹੁੰਚ ਰਹੇ ਹਨ। ਕਿਸੇ ਸਮੇਂ ਪਿੰਡਾਂ ਵਿਚ ਜਦੋਂ ਮੇਲਾ ਲੱਗਦਾ ਸੀ ਤਾਂ ਪੂਰੇ ਇਲਾਕੇ ਵਿਚ ਤਿਉਹਾਰ ਵਰਗਾ ਮਾਹੌਲ ਬਣ ਜਾਂਦਾ ਸੀ। ਪਰ ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ਨੇ ਲੋਕਾਂ ਤੋਂ ਇਹ ਖੁਸ਼ੀਆਂ ਖੋਹ ਲਈਆਂ ਹਨ। ਨਵੀਂ ਤਕਨਾਲੋਜੀ ਅਤੇ ਸਮਾਰਟ ਫੋਨਾਂ ਦੇ ਵਧਦੇ ਪ੍ਰਭਾਵ ਨੇ ਨੌਜਵਾਨ ਪੀੜ੍ਹੀ ਨੂੰ ਮੈਦਾਨਾਂ ਤੋਂ ਦੂਰ ਕਰਕੇ ਚਾਰਦੀਵਾਰੀ ਵਿਚ ਕੈਦ ਕਰ ਦਿੱਤਾ ਹੈ। ਜਿਸ ਕਰਕੇ ਕਬੱਡੀ, ਕੁਸ਼ਤੀ, ਬੈਲਗੱਡੀਆਂ ਦੀਆਂ ਦੌੜਾਂ ਅਤੇ ਹੋਰ ਰਵਾਇਤੀ ਖੇਡਾਂ ਪ੍ਰਤੀ ਲੋਕਾਂ ਦੀ ਦਿਲਚਸਪੀ ਘਟਦੀ ਜਾ ਰਹੀ ਹੈ। ਪਹਿਲਾਂ ਜਿੱਥੇ ਖੇਡ ਮੇਲੇ ਆਪਸੀ ਭਾਈਚਾਰਕ ਸਾਂਝ, ਪਿਆਰ ਤੇ ਮੇਲ-ਜੋਲ ਦਾ ਮੁੱਖ ਸਾਧਨ ਹੁੰਦੇ ਸਨ, ਉੱਥੇ ਹੁਣ ਰੁਝੇਵਿਆਂ ਭਰੀ ਜੀਵਨਸ਼ੈਲੀ ਕਾਰਨ ਲੋਕਾਂ ਕੋਲ ਇਨ੍ਹਾਂ ਮੇਲਿਆਂ ਲਈ ਸਮਾਂ ਹੀ ਨਹੀਂ ਬਚਿਆ। ਜੇਕਰ ਸਮਾਂ ਰਹਿੰਦੇ ਸਾਡੀਆਂ ਵਿਰਾਸਤੀ ਖੇਡਾਂ ਤੇ ਸੱਭਿਆਚਾਰਕ ਮੇਲਿਆਂ ਨੂੰ ਸੰਭਾਲਣ ਲਈ ਵੱਡੇ ਯਤਨ ਨਾ ਕੀਤੇ ਗਏ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਇਸ ਅਨਮੋਲ ਵਿਰਸੇ ਤੋਂ ਪੂਰੀ ਤਰ੍ਹਾਂ ਵਾਂਝੀਆਂ ਰਹਿ ਜਾਣਗੀਆਂ। ਆਪਣੀ ਵਿਰਾਸਤ ਨੂੰ ਜਿਉਂਦਾ ਰੱਖਣ ਲਈ ਨੌਜਵਾਨਾਂ ਨੂੰ ਮੁੜ ਮੈਦਾਨਾਂ ਨਾਲ ਜੋੜਨਾ ਬਹੁਤ ਜ਼ਰੂਰੀ ਹੈ। ਮੋਬਾਈਲ ਤੇ ਇਕੱਲੇਪਣ ਦਾ ਜਾਲ-ਰਵਾਇਤੀ ਖੇਡਾਂ ਤੋਂ ਦੂਰੀ ਬਣ ਰਹੀ ਹੈ ਡਿਪ੍ਰੈਸ਼ਨ ਦਾ ਕਾਰਨ ਜਦੋਂ ਤੋਂ ਲੋਕਾਂ ਨੇ ਪੇਂਡੂ ਖੇਡ ਮੇਲਿਆਂ, ਮੈਦਾਨਾਂ ਅਤੇ ਆਪਸੀ ਮੇਲ-ਜੋਲ ਤੋਂ ਦੂਰੀ ਬਣਾਈ ਹੈ, ਉਦੋਂ ਤੋਂ ਹੀ ਸਮਾਜ ਵਿਚ ਮਾਨਸਿਕ ਤਣਾਅ ਅਤੇ ਡਿਪ੍ਰੈਸ਼ਨ ਵਰਗੀਆਂ ਗੰਭੀਰ ਸਮੱਸਿਆਵਾਂ ਤੇਜ਼ੀ ਨਾਲ ਵਧਣ ਲੱਗੀਆਂ ਹਨ। ਪਹਿਲਾਂ ਜਦੋਂ ਨੌਜਵਾਨ ਮੈਦਾਨਾਂ ਵਿਚ ਖੇਡਦੇ ਸਨ ਤਾਂ ਸਰੀਰ ਵਿਚ ਐਂਡੋਰਫਿਨ ਵਰਗੇ ਖੁਸ਼ੀ ਦੇਣ ਵਾਲੇ ਹਾਰਮੋਨ ਬਣਦੇ ਸਨ ਜੋ ਤਣਾਅ ਨੂੰ ਦੂਰ ਰੱਖਦੇ ਸਨ। ਪਰ ਹੁਣ ਸਰੀਰਕ ਮਿਹਨਤ ਨਾ ਦੇ ਬਰਾਬਰ ਹੋਣ ਕਰਕੇ ਮਾਨਸਿਕ ਥਕਾਵਟ ਅਤੇ ਚਿੰਤਾ ਵੱਧ ਰਹੀ ਹੈ। ਰਵਾਇਤੀ ਖੇਡਾਂ ਅਤੇ ਮੇਲੇ ਲੋਕਾਂ ਨੂੰ ਇਕ-ਦੂਜੇ ਨਾਲ ਜੋੜਦੇ ਸਨ। ਪਰ ਹੁਣ ਫੋਨ ਵਿਚ ਉਲਝੇ ਰਹਿਣ ਕਾਰਨ ਲੋਕ ਆਪਣੇ ਘਰਾਂ ਤੱਕ ਹੀ ਸੀਮਤ ਹੋ ਗਏ ਹਨ। ਦਿਖਾਵੇ ਦੀ ਸਕ੍ਰੀਨ ਵਾਲੀ ਦੁਨੀਆ ਵਿਚ ਅਸਲੀ ਦੋਸਤਾਂ ਅਤੇ ਆਪਸੀ ਗੱਲਬਾਤ ਦੀ ਘਾਟ ਕਾਰਨ ਲੋਕ ਅੰਦਰੋਂ ਇਕੱਲੇਪਣ ਦਾ ਸ਼ਿਕਾਰ ਹੋ ਰਹੇ ਹਨ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ਦਾ ਨਕਾਰਾਤਮਕ ਪ੍ਰਭਾਵ ਵੀ ਵੱਧ ਰਿਹਾ ਹੈ। ਰਾਤ-ਦਿਨ ਫੋਨ ’ਤੇ ਦੂਜਿਆਂ ਦੀਆਂ ਦਿਖਾਵਟੀ ਖੁਸ਼ੀਆਂ ਦੇਖ ਕੇ ਲੋਕ ਆਪਣੀ ਅਸਲ ਜ਼ਿੰਦਗੀ ਨਾਲ ਤੁਲਨਾ ਕਰਨ ਲੱਗ ਜਾਂਦੇ ਹਨ, ਜਿਸ ਨਾਲ ਹੀਣ ਭਾਵਨਾ, ਅਸੰਤੁਸ਼ਟੀ ਅਤੇ ਮਾਨਸਿਕ ਦਬਾਅ ਪੈਦਾ ਹੁੰਦਾ ਹੈ। ਸਕ੍ਰੀਨ ਤੋਂ ਨਿਕਲਣ ਵਾਲੀ ਨੀਲੀ ਰੋਸ਼ਨੀ ਅਤੇ ਦੇਰ ਰਾਤ ਤੱਕ ਫੋਨ ਦੀ ਵਰਤੋਂ ਨੀਂਦ ਦੇ ਚੱਕਰ ਨੂੰ ਖਰਾਬ ਕਰਦੀ ਹੈ ਅਤੇ ਪੂਰੀ ਨੀਂਦ ਨਾ ਮਿਲਣ ਕਾਰਨ ਦਿਮਾਗ ਥੱਕਿਆ ਰਹਿੰਦਾ ਹੈ ਜੋ ਡਿਪ੍ਰੈਸ਼ਨ ਦਾ ਇਕ ਵੱਡਾ ਕਾਰਨ ਬਣ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਰਿਲੇਅ ਦੌੜ ’ਚ ਪਹਿਲਾ ਸਥਾਨ ਕੀਤਾ ਹਾਸਿਲ ਅਗਲੀ ਖ਼ਬਰ ਹਲਕਾ ਦੀਨਾਨਗਰ ਅੰਦਰ ਕਾਂਗਰਸ ਪਾਰਟੀ ਦਾ ਆਧਾਰ ਦਿਨੋਂ ਦਿਨ ਮਜ਼ਬੂਤ ਹੋਇਆ-ਸਾਬਕਾ ਸਰਪੰਚ ਹਰਭਜਨ ਸਿੰਘ
Ad Position 24