29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਰਮਨ ਬਹਿਲ ਨੇ ਭੱਠਾ ਕਾਲੋਨੀ, ਹਰਦੋ ਬਥਵਾਲਾ ਕਾਲੋਨੀ ਅਤੇ ਕਾਲਜ ਰੋਡ ਵਿਖੇ ਕਰੋੜਾਂ ਦੇ ਵਿਕਾਸ ਕਾਰਜਾਂ ਦੇ ਰੱਖੇ ਨੀਂਹ ਪੱਥਰ

ਗੁਰਦਾਸਪੁਰ, 28 ਸਤੰਬਰ (ਅਸ਼ੋਕ ਸ਼ਰਮਾ)-ਹਲਕਾ ਇੰਚਾਰਜ ਰਮਨ ਬਹਿਲ ਵਲੋਂ ਭੱਠਾ ਕਾਲੋਨੀ, ਹਰਦੋ ਬਥਵਾਲਾ ਕਾਲੋਨੀ ਅਤੇ ਕਾਲਜ ਰੋਡ ਵਿਖੇ ਇਕੋ ਦਿਨ ਵਿਚ ਵੱਖ-ਵੱਖ ਕਰੋੜਾਂ ਦੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਗਏ। ਇਨ੍ਹਾਂ ਵਿਚ ਮਿੰਨੀ ਬਾਈਪਾਸ ਸੜਕ ਦੀ ਉਸਾਰੀ, ਵੱਖ-ਵੱਖ ਸੜਕਾਂ ਦੀ ਮੁਰੰਮਤ ਤੇ ਵਿਕਾਸ, ਭੱਠਾ ਕਾਲੋਨੀ ਵਿਚ ਨਵੀਂ ਜਲ ਸਪਲਾਈ ਯੋਜਨਾ ਤੇ ਹਰੀਜਨ ਧਰਮਸ਼ਾਲਾ ਦੇ ਨਵੀਨੀਕਰਨ ਦੇ ਕੰਮ ਸ਼ਾਮਿਲ ਹਨ।

Ad Position 21
No active advertisement
ਅਜੀਤ ਡੈਸਕ 29-09-2026
ਗੁਰਦਾਸਪੁਰ, 28 ਸਤੰਬਰ (ਅਸ਼ੋਕ ਸ਼ਰਮਾ)-ਹਲਕਾ ਇੰਚਾਰਜ ਰਮਨ ਬਹਿਲ ਵਲੋਂ ਭੱਠਾ ਕਾਲੋਨੀ, ਹਰਦੋ ਬਥਵਾਲਾ ਕਾਲੋਨੀ ਅਤੇ ਕਾਲਜ ਰੋਡ ਵਿਖੇ ਇਕੋ ਦਿਨ ਵਿਚ ਵੱਖ-ਵੱਖ ਕਰੋੜਾਂ ਦੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਗਏ। ਇਨ੍ਹਾਂ ਵਿਚ ਮਿੰਨੀ ਬਾਈਪਾਸ ਸੜਕ ਦੀ ਉਸਾਰੀ, ਵੱਖ-ਵੱਖ ਸੜਕਾਂ ਦੀ ਮੁਰੰਮਤ ਤੇ ਵਿਕਾਸ, ਭੱਠਾ ਕਾਲੋਨੀ ਵਿਚ ਨਵੀਂ ਜਲ ਸਪਲਾਈ ਯੋਜਨਾ ਤੇ ਹਰੀਜਨ ਧਰਮਸ਼ਾਲਾ ਦੇ ਨਵੀਨੀਕਰਨ ਦੇ ਕੰਮ ਸ਼ਾਮਿਲ ਹਨ। ਇਸ ਮੌਕੇ ਰਮਨ ਬਹਿਲ ਨੇ ਦੱਸਿਆ ਕਿ ਕਾਲਜ ਰੋਡ ਤੋਂ ਮੇਨ ਬਾਈਪਾਸ ਨੂੰ ਜੋੜਨ ਲਈ ਲਗਪਗ 16 ਫੁੱਟ ਚੌੜੀ ਅਤੇ 1.5 ਕਿਲੋਮੀਟਰ ਲੰਮੀ ਮਿੰਨੀ ਬਾਈਪਾਸ ਸੜਕ ਦਾ ਨਿਰਮਾਣ ਕੀਤਾ ਜਾਵੇਗਾ, ਜਿਸ ’ਤੇ ਕਰੀਬ 1.50 ਕਰੋੜ ਦੀ ਲਾਗਤ ਆਉਣ ਦਾ ਅਨੁਮਾਨ ਹੈ। ਇਸ ਸੜਕ ਦੇ ਬਣਨ ਨਾਲ ਬਾਬੋਵਾਲ ਅਤੇ ਆਸ-ਪਾਸ ਦੇ ਲੋਕਾਂ ਨੂੰ ਸ਼ਹਿਰ ਵਿਚੋਂ ਹੋ ਕੇ ਮੇਨ ਬਾਈਪਾਸ ’ਤੇ ਜਾਣ ਦੀ ਲੋੜ ਨਹੀਂ ਪਵੇਗੀ ਅਤੇ ਉਹ ਕਾਲਜ ਰੋਡ ਰਾਹੀਂ ਸਿੱਧੇ ਮਿੰਨੀ ਬਾਈਪਾਸ ਨਾਲ ਜੁੜ ਕੇ ਮੇਨ ਬਾਈਪਾਸ ’ਤੇ ਪਹੁੰਚ ਸਕਣਗੇ। ਮਿੰਨੀ ਬਾਈਪਾਸ ਤੋਂ ਭੱਠਾ ਕਾਲੋਨੀ ਹੁੰਦੀ ਹੋਈ ਪਿੰਡ ਹਮਰਾਜਪੁਰ ਅਤੇ ਆਲੇਚੱਕ ਵੱਲ ਜਾਣ ਵਾਲੀ 2.5 ਕਿਲੋਮੀਟਰ ਲੰਮੀ ਸੜਕ ਦੀ ਮੁਰੰਮਤ ਕਰਵਾਈ ਜਾਵੇਗੀ, ਜਿਸ ’ਤੇ ਕਰੀਬ 75 ਲੱਖ ਖਰਚ ਹੋਣ ਦਾ ਅਨੁਮਾਨ ਹੈ। ਇਸ ਤੋਂ ਇਲਾਵਾ ਹਰਦੋ ਬਥਵਾਲਾ ਨੂੰ ਲੱਗਦੀਆਂ ਚਾਰ ਹੋਰ ਸੜਕਾਂ, ਜਿਨ੍ਹਾਂ ਦੀ ਕੁੱਲ ਲੰਬਾਈ ਕਰੀਬ 3 ਕਿਲੋਮੀਟਰ ਅਤੇ ਚੌੜਾਈ 16 ਫੁੱਟ ਹੈ, ਦੇ ਵਿਕਾਸ ’ਤੇ 1.71 ਕਰੋੜ ਖਰਚ ਕੀਤੇ ਜਾਣਗੇ। ਰਮਨ ਬਹਿਲ ਨੇ ਦੱਸਿਆ ਕਿ ਭੱਠਾ ਕਾਲੋਨੀ ਦੇ ਵਸਨੀਕਾਂ ਲਈ ਸਾਫ਼ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਹੱਲ ਲਈ 35 ਲੱਖ ਦੀ ਲਾਗਤ ਨਾਲ ਨਵੀਂ ਜਲ ਸਪਲਾਈ ਯੋਜਨਾ ਦਾ ਨੀਂਹ ਪੱਥਰ ਰੱਖਿਆ ਹੈ, ਜਿਸ ਲਈ ਕਰੀਬ 400 ਫੁੱਟ ਡੂੰਘਾ ਬੋਰ ਕਰਵਾਇਆ ਜਾਵੇਗਾ ਅਤੇ ਡੇਢ ਮਹੀਨੇ ਅੰਦਰ ਕਾਲੋਨੀ ਦੇ ਹਰ ਘਰ ਤੱਕ ਸਾਫ਼ ਪਾਣੀ ਪਹੁੰਚਾਉਣ ਦਾ ਟੀਚਾ ਹੈ। ਹਰੀਜਨ ਧਰਮਸ਼ਾਲਾ ਦੀ ਹਾਲਤ ਵਿਚ ਸੁਧਾਰ ਲਿਆਉਣ ਲਈ 8 ਲੱਖ ਪੰਜਾਬ ਨਿਰਮਾਣ ਵਿਕਾਸ ਸਕੀਮ ਤਹਿਤ ਦਿੱਤੇ ਗਏ ਹਨ। ਇਸ ਰਕਮ ਨਾਲ ਧਰਮਸ਼ਾਲਾ ਦੀ ਮੁਰੰਮਤ, ਨਵੀਨੀਕਰਨ, ਚਾਰਦੀਵਾਰੀ ਅਤੇ ਪੇਂਟ ਆਦਿ ਦੇ ਕੰਮ ਕਰਵਾਏ ਜਾਣਗੇ ਤਾਂ ਜੋ ਇਲਾਕਾ ਵਾਸੀ ਆਪਣੇ ਦੁੱਖ-ਸੁੱਖ ਦੇ ਸਮਾਗਮ ਇੱਥੇ ਕਰ ਸਕਣ। ਰਮਨ ਬਹਿਲ ਨੇ ਮੁੱਖ ਮੰਤਰੀ ਭਗਵੰਤ ਮਾਨ, ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਦੇ ਲੋਕਾਂ ਦੀਆਂ ਲੋੜਾਂ ਨੂੰ ਮੁੱਖ ਰੱਖਦਿਆਂ ਸਰਕਾਰ ਵਲੋਂ ਇਹ ਵਿਕਾਸ ਕਾਰਜ ਸ਼ੁਰੂ ਕਰਵਾਏ ਗਏ ਹਨ। ਰਮਨ ਬਹਿਲ ਨੇ ਕਿਹਾ ਉਨ੍ਹਾਂ ਦੇ ਪਿਤਾ ਵਲੋਂ ਗੁਰਦਾਸਪੁਰ ਦੇ ਵਿਕਾਸ ਲਈ ਜਿਹੜੀਆਂ ਨੀਂਹਾਂ ਰੱਖੀਆਂ ਸਨ, ਅੱਜ ਉਨ੍ਹਾਂ ਨੂੰ ਅੱਗੇ ਵਧਾਉਣ, ਸੰਵਾਰਨ ਤੇ ਮਜ਼ਬੂਤ ਕਰਨ ਦਾ ਸਮਾਂ ਆ ਗਿਆ ਹੈ ਅਤੇ ਇਹ ਸੇਵਾ ਪ੍ਰਮਾਤਮਾ ਨੇ ਉਨ੍ਹਾਂ ਨੂੰ ਬਖਸ਼ੀ ਹੈ। ਉਨ੍ਹਾਂ ਗੁਰਦਾਸਪੁਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹੁਣ ਤੱਕ ਕਰਵਾਏ ਕੰਮਾਂ ਨੂੰ ਵੇਖਦੇ ਹੋਏ ਉਨ੍ਹਾਂ ’ਤੇ ਭਰੋਸਾ ਕਰਨ ਅਤੇ ਆਉਣ ਵਾਲੇ ਸਮੇਂ ਵਿਚ ਗੁਰਦਾਸਪੁਰ ਦੇ ਹੋਰ ਵਿਆਪਕ ਵਿਕਾਸ ਲਈ ਉਨ੍ਹਾਂ ਨੂੰ ਸੇਵਾ ਦਾ ਮੌਕਾ ਦੇਣ। ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਐਸ.ਡੀ.ਓ ਲਵਜੀਤ ਸਿੰਘ, ਜੇ.ਈ ਆਨੰਦ, ਜਲ ਸਪਲਾਈ ਵਿਭਾਗ ਦੇ ਜੇ.ਈ ਰਾਜ ਕੁਮਾਰ, ਮਨਦੀਪ ਸਿੰਘ, ਬਲਾਕ ਸੰਮਤੀ ਦੇ ਚੇਅਰਮੈਨ ਰਣਜੀਤ ਸਿੰਘ ਰਾਣਾ, ਸੰਗਠਨ ਇੰਚਾਰਜ ਭਾਰਤ ਭੂਸ਼ਣ ਸ਼ਰਮਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਣਜੀਤ ਸਿੰਘ ਹੇਮਰਾਜਪੁਰ, ਬਲਾਕ ਪ੍ਰਧਾਨ ਤੇ ਇੰਪਰੂਵਮੈਂਟ ਟਰੱਸਟ ਦੇ ਟਰੱਸਟੀ ਹਿਤੇਸ਼ ਮਹਾਜਨ, ਜ਼ਿਲ੍ਹਾ ਸਕੱਤਰ ਨਸ਼ਾ ਮੁਕਤੀ ਮੋਰਚਾ ਪਵਨ ਕੁਮਾਰ, ਯੂਥ ਪ੍ਰਧਾਨ ਸੰਦੀਪ ਸ਼ੇਰਾ, ਯੂਥ ਆਗੂ ਰਣਜੋਧ ਸਿੰਘ ਹਰਦੋ ਬਥਵਾਲਾ, ਭੱਠਾ ਕਾਲੋਨੀ ਦੇ ਸਰਪੰਚ ਸੁਖਵਿੰਦਰ ਕੁਮਾਰ ਬਿੱਟੂ ਤੋਂ ਇਲਾਵਾ ਸਮੂਹ ਮੈਂਬਰ ਪੰਚਾਇਤ ਅਤੇ ਇਲਾਕਾ ਵਾਸੀ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਡੀ.ਏ ਬਾਰੇ ਜਾਰੀ ਪੱਤਰ ਭੰਬਲਭੂਸੇ ਵਾਲਾ-ਉਦੀਪੁਰ ਅਗਲੀ ਖ਼ਬਰ ਉਡਾਣ ਇਮੀਗਰੇਸ਼ਨ ਨੇ ਤਿੰਨ ਦਿਨਾਂ ਵਿਚ ਲਗਵਾਇਆ ਯੂ.ਕੇ. ਦਾ ਸਟੱਡੀ ਵੀਜਾ
Ad Position 24