ਸੜਕ ’ਤੇ ਜਾਂਦੀ ਕਾਰ ਦੇ ਪਿਛੇ ਟੱਕਰ ਮਾਰਨ ਵਾਲੇ ਕਾਰ ਚਾਲਕ ਖਿਲਾਫ ਕਾਰਵਾਈ ਦੀ ਮੰਗ
ਗੁਰਦਾਸਪੁਰ, 1 ਅਕਤੂਬਰ (ਚੱਕਰਾਜਾ)-ਪਿਛਲੇ ਦਿਨੀਂ ਅੰਮ੍ਰਿਤਸਰ ਗੁਰਦਾਸਪੁਰ ਹਾਈਵੇ ’ਤੇ ਪੈਂਦੇ ਪਿੰਡ ਸੋਹਲ ਪੁਲ ਨੇੜੇ ਸੜਕ ’ਤੇ ਜਾਂਦੀ ਕਾਰ ’ਚ ਪਿਛੋਂ ਆ ਰਹੀ ਇਕ ਹੋਰ ਕਾਰ ਵਲੋਂ ਟੱਕਰ ਮਾਰਨ ’ਤੇ ਕਾਰ ਦਾ ਜਿਥੇ ਭਾਰੀ ਨੁਕਸਾਨ ਹੋਇਆ, ਉਤੇ ਕਾਰ ਸਵਾਰਾਂ ਦੇ ਵੀ ਸੱਟਾਂ ਲੱਗੀਆਂ। ਇਸ ਸਬੰਧੀ ਅੱਜ ‘ਅਜੀਤ’ ਉਪ ਦਫ਼ਤਰ ਵਿਖੇ ਜਾਣਕਾਰੀ ਦਿੰਦੇ ਹੋਏ ਜਗਦੇਵ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਨਬੀਪੁਰ ਨੇ ਦੱਸਿਆ ਕਿ ਪਿਛਲੇ ਦਿਨੀਂ ਉਹ ਬਟਾਲਾ ਤੋਂ ਆਪਣੀ ਕਾਰ ਆਈ.
ਗੁਰਦਾਸਪੁਰ, 1 ਅਕਤੂਬਰ (ਚੱਕਰਾਜਾ)-ਪਿਛਲੇ ਦਿਨੀਂ ਅੰਮ੍ਰਿਤਸਰ ਗੁਰਦਾਸਪੁਰ ਹਾਈਵੇ ’ਤੇ ਪੈਂਦੇ ਪਿੰਡ ਸੋਹਲ ਪੁਲ ਨੇੜੇ ਸੜਕ ’ਤੇ ਜਾਂਦੀ ਕਾਰ ’ਚ ਪਿਛੋਂ ਆ ਰਹੀ ਇਕ ਹੋਰ ਕਾਰ ਵਲੋਂ ਟੱਕਰ ਮਾਰਨ ’ਤੇ ਕਾਰ ਦਾ ਜਿਥੇ ਭਾਰੀ ਨੁਕਸਾਨ ਹੋਇਆ, ਉਤੇ ਕਾਰ ਸਵਾਰਾਂ ਦੇ ਵੀ ਸੱਟਾਂ ਲੱਗੀਆਂ। ਇਸ ਸਬੰਧੀ ਅੱਜ ‘ਅਜੀਤ’ ਉਪ ਦਫ਼ਤਰ ਵਿਖੇ ਜਾਣਕਾਰੀ ਦਿੰਦੇ ਹੋਏ ਜਗਦੇਵ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਨਬੀਪੁਰ ਨੇ ਦੱਸਿਆ ਕਿ ਪਿਛਲੇ ਦਿਨੀਂ ਉਹ ਬਟਾਲਾ ਤੋਂ ਆਪਣੀ ਕਾਰ ਆਈ.20 ਨੰਬਰ ਪੀ.ਬੀ.06.ਏ.ਬੀ.4122 ’ਤੇ ਸਵਾਰ ਆਪਣੇ ਭਰਾ ਕੁਲਦੀਪ ਸਿੰਘ ਸਮੇਤ ਆਪਣੇ ਪਿੰਡ ਨਬੀਪੁਰ ਆ ਰਹੇ ਸਨ ਕਿ ਜਦੋਂ ਉਹ ਸੋਹਲ ਪੁਲ ਨੇੜੇ ਪਹੁੰਚੇ ਤਾਂ ਪਿਛੋਂ ਆ ਰਹੀ ਇਕ ਤੇਜ ਰਫਤਾਰ ਕਾਰ ਨੰਬਰ ਪੀ.ਬੀ.06.ਬੀ.ਈ.0686 ਵਲੋਂ ਉਨ੍ਹਾਂ ਦੀ ਕਾਰ ਨੂੰ ਜੋਰਦਾਰ ਟੱਕਰ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਟੱਕਰ ਇੰਨੀ ਜੋਰਦਾਰ ਨਾਲ ਮਾਰੀ ਗਈ ਕਿ ਉਨ੍ਹਾਂ ਦੀ ਕਾਰ ਸੜਕ ’ਤੇ ਘੁੰਮ ਕੇ ਡਿਵਾਈਡਰ ਨਾਲ ਜਾ ਟਕਰਾਈ। ਜਿਸ ਨਾਲ ਜਿਥੇ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ, ਉਥੇ ਉਨ੍ਹਾਂ ਦੋਨਾਂ ਭਰਾਵਾਂ ਦੇ ਗੰਭੀਰ ਸੱਟਾਂ ਲੱਗੀਆਂ, ਜਿਸ ਵਿਚ ਉਸ ਦਾ ਇਕ ਦੰਦ ਵੀ ਟੁੱਟ ਗਿਆ। ਉਨ੍ਹਾਂ ਦੱਸਿਆ ਕਿ ਟੱਕਰ ਮਾਰਨ ਵਾਲੇ ਕਾਰ ਸਵਾਰ ਨਸ਼ੇ ਦੀ ਹਾਲਤ ਵਿਚ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਇਸ ਦੀ ਸ਼ਿਕਾਇਤ ਪੁਲਿਸ ਥਾਣਾ ਧਾਰੀਵਾਲ ਵਿਖੇ ਦਰਜ ਕਰਵਾਈ ਗਈ ਹੈ। ਪਰ ਕਈ ਦਿਨ ਬੀਤਣ ਦੇ ਬਾਵਜੂਦ ਵੀ ਪੁਲਿਸ ਵਲੋਂ ਅਜੇ ਤੱਕ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਐਸ.ਐਸ.ਪੀ ਗੁਰਦਾਸਪੁਰ ਤੋਂ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਕਾਰ ਤੇ ਉਨ੍ਹਾਂ ਦਾ ਨੁਕਸਾਨ ਕਰਨ ਵਾਲੇ ਉਕਤ ਕਾਰ ਚਾਲਕ ਖਿਲਾਫ ਬਣਦੀ ਕਾਰਵਾਈ ਕਰਕੇ ਉਨ੍ਹਾਂ ਦੇ ਹੋਏ ਵੱਡੇ ਨੁਕਸਾਨ ਦੀ ਭਰਪਾਈ ਕਰਵਾਈ ਜਾਵੇ।