03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਬਟਾਲਾ ’ਚ ਮੈਗਾ ਡਾਕ ਸੇਵਾ ਕੈਂਪ ਲਗਾਇਆ

ਬਟਾਲਾ, 2 ਅਕਤੂਬਰ (ਸਤਿੰਦਰ ਸਿੰਘ)-ਗੁਰਦਾਸਪੁਰ ਡਾਕ ਮੰਡਲ ਵਲੋਂ ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ਬਟਾਲਾ ਵਿਖੇ ਮੈਗਾ ਡਾਕ ਸੇਵਾ ਕੈਂਪ ਲਗਾਇਆ ਗਿਆ, ਜਿਸ ਦੀ ਪ੍ਰਧਾਨਗੀ ਡਾ. ਪ੍ਰਵੀਨ ਕੁਮਾਰ ਸਰਸਵਤ ਡਾਇਰੈਕਟਰ ਡਾਕ ਸੇਵਾਵਾਂ, ਪੰਜਾਬ ਪੱਛਮੀ ਖੇਤਰ ਚੰਡੀਗੜ੍ਹ ਵਲੋਂ ਕੀਤੀ ਗਈ।

Ad Position 21
No active advertisement
ਡਾਕ ਸੇਵਾ ਕੈਂਪ ਦੌਰਾਨ ਚੰਗੀ ਕਾਰਗੁਜ਼ਾਰੀ ਵਾਲੇ ਕਰਮਚਾਰੀਆਂ ਦਾ ਸਨਮਾਨ ਕਰਦੇ ਪ੍ਰਬੰਧਕ। ਤਸਵੀਰ : ਜਤਿੰਦਰ ਕੱਦ ਖੂਨਦਾਨ ਕੈਂਪ ’ਚ ਐਸ.ਈ. ਬਲਦੇਵ ਸਿੰਘ ਬਾਜਵਾ ਖੂਨਦਾਨ ਕਰਨ ਵਾਲਿਆਂ ਦਾ ਸਨਮਾਨ ਕਰਦੇ ਹੋਏ। ਤਸਵੀਰ : ਪੁਰੇਵਾਲ 03-10-2026
ਬਟਾਲਾ, 2 ਅਕਤੂਬਰ (ਸਤਿੰਦਰ ਸਿੰਘ)-ਗੁਰਦਾਸਪੁਰ ਡਾਕ ਮੰਡਲ ਵਲੋਂ ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ਬਟਾਲਾ ਵਿਖੇ ਮੈਗਾ ਡਾਕ ਸੇਵਾ ਕੈਂਪ ਲਗਾਇਆ ਗਿਆ, ਜਿਸ ਦੀ ਪ੍ਰਧਾਨਗੀ ਡਾ. ਪ੍ਰਵੀਨ ਕੁਮਾਰ ਸਰਸਵਤ ਡਾਇਰੈਕਟਰ ਡਾਕ ਸੇਵਾਵਾਂ, ਪੰਜਾਬ ਪੱਛਮੀ ਖੇਤਰ ਚੰਡੀਗੜ੍ਹ ਵਲੋਂ ਕੀਤੀ ਗਈ। ਕੈਂਪ ਦਾ ਮੁੱਖ ਉਦੇਸ਼ ਆਮ ਲੋਕਾਂ ਨੂੰ ਡਾਕ ਵਿਭਾਗ ਦੀਆਂ ਵੱਖ-ਵੱਖ ਡਾਕ ਤੇ ਵਿੱਤੀ ਸੇਵਾਵਾਂ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਇਹ ਸਹੂਲਤਾਂ ਇਕੋ ਸਥਾਨ ’ਤੇ ਮੁਹੱਈਆ ਕਰਵਾਉਣਾ ਸੀ। ਕੈਂਪ ਦੌਰਾਨ ਲੋਕਾਂ ਨੂੰ ਡਾਕ ਬਚਤ ਯੋਜਨਾਵਾਂ, ਡਾਕ ਜੀਵਨ ਬੀਮਾ, ਗ੍ਰਾਮੀਣ ਡਾਕ ਜੀਵਨ ਬੀਮਾ, ਆਧਾਰ ਨਾਮਾਂਕਣ ਤੇ ਅਪਡੇਟ ਸੇਵਾਵਾਂ ਸਮੇਤ ਹੋਰ ਲੋਕ-ਕੇਂਦਰਿਤ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ। ਇਸ ਮੌਕੇ ਬਲਬੀਰ ਸਿੰਘ ਪ੍ਰਵਰ ਸੁਪਰਡੈਂਟ ਡਾਕਘਰ ਗੁਰਦਾਸਪੁਰ ਨੇ ਕੈਂਪ ’ਚ ਪਹੁੰਚੇ ਅਧਿਕਾਰੀਆਂ, ਕਰਮਚਾਰੀਆਂ ਅਤੇ ਆਮ ਲੋਕਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਕੈਂਪ ਦੇ ਉਦੇਸ਼ ਤੇ ਭਾਰਤੀ ਡਾਕ ਵਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਵੱਖ-ਵੱਖ ਸੇਵਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਡਾ. ਪ੍ਰਵੀਨ ਕੁਮਾਰ ਸਰਸਵਤ ਨੇ ਆਮ ਲੋਕਾਂ ਦੀ ਸਹੂਲਤ ਲਈ ਡਾਕ ਵਿਭਾਗ ਵਲੋਂ ਕੀਤੀਆਂ ਜਾ ਰਹੀਆਂ ਵੱਖ-ਵੱਖ ਪਹਿਲ ਕਦਮੀਆਂ ਤੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਕੈਂਪ ਦੌਰਾਨ ਡਾਕ ਵਿਭਾਗ ਨੂੰ ਚੰਗਾ ਕਾਰੋਬਾਰ ਵੀ ਪ੍ਰਾਪਤ ਹੋਇਆ। ਇਸ ਦੌਰਾਨ ਕੁੱਲ 4532 ਬਚਤ ਬੈਂਕ ਖਾਤੇ ਖੋਲ੍ਹੇ ਗਏ। ਡਾਕ ਜੀਵਨ ਬੀਮਾ ਤਹਿਤ 15 ਲੱਖ ਰੁਪਏ ਅਤੇ ਗ੍ਰਾਮੀਣ ਡਾਕ ਜੀਵਨ ਬੀਮਾ ਤਹਿਤ 7.50 ਲੱਖ ਰੁਪਏ ਦਾ ਪ੍ਰੀਮੀਅਮ ਪ੍ਰਾਪਤ ਹੋਇਆ, 210 ਵਿਅਕਤੀਆਂ ਨੂੰ ਡਾਕ ਜੀਵਨ ਬੀਮਾ/ਗ੍ਰਾਮੀਣ ਡਾਕ ਜੀਵਨ ਬੀਮਾ ਤਹਿਤ ਕਵਰ ਕੀਤਾ ਗਿਆ, ਜਦਕਿ 2335 ਵਿਅਕਤੀਆਂ ਨੇ ਵੱਖ-ਵੱਖ ਡਾਕਘਰ ਬਚਤ ਬੈਂਕ ਯੋਜਨਾਵਾਂ ਦਾ ਲਾਭ ਲਿਆ। ਕੈਂਪ ਦੌਰਾਨ ਸ਼ਾਨਦਾਰ ਕਾਰਗੁਜ਼ਾਰੀ ਕਰਨ ਵਾਲੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਰਸ਼ ਕੁਮਾਰ ਸਹਾਇਕ ਸੁਪਰਡੈਂਟ ਬਟਾਲਾ, ਸਤਨਾਮ ਦੀਕਸ਼ਿਤ ਅਤੇ ਦਲੀਪ ਸਿੰਘ ਸਮੇਤ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਨਰੀਤ ਕੌਰ ਨੇ ਜ਼ਿਲ੍ਹਾ ਪੱਧਰੀ ਸ਼ਾਟ ਪੁੱਟ ਮੁਕਾਬਲੇ ’ਚ ਜਿੱਤਿਆ ਕਾਂਸੀ ਦਾ ਤਗਮਾ ਅਗਲੀ ਖ਼ਬਰ ਪੰਡਤ ਮੋਹਨ ਲਾਲ ਐਸ.ਡੀ. ਕਾਲਜ ਵਿਖੇ ਪ੍ਰੇਰਨਾਦਾਇਕ ਭਾਸ਼ਨ ਕਰਵਾਇਆ
Ad Position 24