04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਪੰਜਾਬ ਭਰ ਤੋਂ ਲੱਖ ਤੋਂ ਵੱਧ ਸ਼ਰਧਾਲੂਆਂ ਨੇ ਕੀਤੀ ਸ਼ਮੂਲੀਅਤ

ਧਾਰੀਵਾਲ, 2 ਅਕਤੂਬਰ (ਸਵਰਨ ਸਿੰਘ)-ਧਾਰੀਵਾਲ ਬਿਧੀਪੁਰ ਵਿਖੇ ਸਾਬਕਾ ਚੇਅਰਮੈਨ ਪੰਜਾਬ ਬਾਊ ਮੁਨੱਵਰ ਮਸੀਹ ਦੇ ਯਤਨਾਂ ਤੇ ਯੋਗ ਅਗਵਾਈ ਅਤੇ ਯੂਥ ਆਗੂ ਪ੍ਰਿੰਸ ਮਸੀਹ ਦੀ ਦੇਖ-ਰੇਖ ਹੇਠ 4 ਰੋਜ਼ਾ ਸਾਂਝਾ ਮਸੀਹ ਸੰਮੇਲਨ ਪੂਰੀ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਧਾਰਮਿਕ ਸਮਾਗਮ ’ਚ ਪੂਰੇ ਭਾਰਤ ਤੋਂ ਪਾਸਟਰ, ਫਾਦਰ ਤੇ ਵੱਖ-ਵੱਖ ਮਸੀਹੀ ਮਿਸ਼ਨਾਂ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ।

Ad Position 21
No active advertisement
ਅਜੀਤ ਡੈਸਕ 03-10-2026
ਧਾਰੀਵਾਲ, 2 ਅਕਤੂਬਰ (ਸਵਰਨ ਸਿੰਘ)-ਧਾਰੀਵਾਲ ਬਿਧੀਪੁਰ ਵਿਖੇ ਸਾਬਕਾ ਚੇਅਰਮੈਨ ਪੰਜਾਬ ਬਾਊ ਮੁਨੱਵਰ ਮਸੀਹ ਦੇ ਯਤਨਾਂ ਤੇ ਯੋਗ ਅਗਵਾਈ ਅਤੇ ਯੂਥ ਆਗੂ ਪ੍ਰਿੰਸ ਮਸੀਹ ਦੀ ਦੇਖ-ਰੇਖ ਹੇਠ 4 ਰੋਜ਼ਾ ਸਾਂਝਾ ਮਸੀਹ ਸੰਮੇਲਨ ਪੂਰੀ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਧਾਰਮਿਕ ਸਮਾਗਮ ’ਚ ਪੂਰੇ ਭਾਰਤ ਤੋਂ ਪਾਸਟਰ, ਫਾਦਰ ਤੇ ਵੱਖ-ਵੱਖ ਮਸੀਹੀ ਮਿਸ਼ਨਾਂ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। 4 ਦਿਨ ਚੱਲੇ ਇਸ ਸੰਮੇਲਨ ਦੌਰਾਨ ਸੰਗਤਾਂ ਵਲੋਂ ਪ੍ਰਭੂ ਬੰਦਗੀ ਕੀਤੀ ਗਈ ਤੇ ਪ੍ਰਭੂ ਯਿਸੂ ਮਸੀਹ ਦਾ ਗੁਣਗਾਨ ਕੀਤਾ ਗਿਆ। ਆਯੋਜਕਾਂ ਅਨੁਸਾਰ ਸੰਗਤਾਂ ਨੇ ਧਾਰਮਿਕ ਉਪਦੇਸ਼ਾ ਤੇ ਪ੍ਰਾਰਥਨਾ ਰਾਹੀਂ ਆਪਣੇ ਜੀਵਨ ’ਚ ਆਤਮਿਕ ਸ਼ਾਤੀ ਤੇ ਮੁਕਤੀ ਦੀ ਪ੍ਰਾਪਤੀ ਲਈ ਪ੍ਰਾਰਥਨਾ ਕੀਤੀ। ਸੰਮੇਲਨ ਦੇ ਮੁੱਖ ਪ੍ਰਬੰਧਕ ਬਾਊ ਮੁਨੱਵਰ ਮਸੀਹ ਤੇ ਪਿ੍ੰਸ ਮਸੀਹ ਨੇ ਮਸੀਹ ਆਗੂਆਂ ਨਾਲ ਸੰਮੇਲਨ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਤੇ ਇਸ ਧਾਰਮਿਕ ਸਮਾਗਮ ਨੂੰ ਸਫ਼ਲ ਬਣਾਉਣ ਲਈ ਸਹਿਯੋਗ ਦੇਣ ਵਾਲੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਮਸੀਹ ਆਗੂ ਪਿ੍ੰਸ ਮਸੀਹ, ਪ੍ਰੀਆ ਸਹੋਤਾ, ਪ੍ਰੋਮਲਾ ਯੂ.ਐਸ.ਏ., ਡਾ. ਅਲੀਸਾ ਸਹੋਤਾ, ਡਾ. ਰਾਹੁਲ ਸਮੇਤ ਵੱਖ-ਵੱਖ ਮਿਸ਼ਨਾਂ ਦੇ ਪਾਦਰੀ, ਸੰਸਥਾਵਾਂ ਦੇ ਮੁਖੀ, ਕਿ੍ਸ਼ਚਨ ਭਾਈਚਾਰੇ ਦੇ ਆਗੂ, ਮਾਸਟਰ ਤੇ ਫਾਦਰ ਹਾਸ਼ਰ ਸਨ। ਆਯੋਜਕਾਂ ਵਲੋਂ ਸਾਂਝੇ ਸੰਮੇਲਨ ਨੂੰ ਕਾਮਯਾਬ ਬਣਾਉਣ ਵਿਚ ਯੋਗਦਾਨ ਪਾਉਣ ਵਾਲੇ ਸਾਰੇ ਧਾਰਮਿਕ ਆਗੂਆਂ ਤੇ ਸਹਿਯੋਗੀਆਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ। ਸੰਮੇਲਨ ਦੌਰਾਨ ਵੱਡੀ ਗਿਣਤੀ ’ਚ ਸੰਗਤਾਂ ਦੀ ਸ਼ਮੂਲੀਅਤ ਨੇ ਸਮਾਗਮ ਨੂੰ ਵਿਸ਼ੇਸ਼ ਬਣਾਇਆ।
Ad Position 22
No active advertisement
ਪਿਛਲੀ ਖ਼ਬਰ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਵਲੋਂ ਕੂੜਾ ਡੰਪ ਲਈ ਪਲਾਂਟ ਲਗਾਉਣ ਦਾ ਪਿੰਡ ਵਾਸੀਆਂ ਵਲੋਂ ਵਿਰੋਧ ਅਗਲੀ ਖ਼ਬਰ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਕਲਾਨੌਰ ’ਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ
Ad Position 24