03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਗੁਰਦਾਸਪੁਰ ਜ਼ਿਲ੍ਹਾ ਲੁਬਾਣਾ ਮਹਾਂ ਸਭਾ ਦਾ ਕੀਤਾ ਗਠਨ

ਗੁਰਦਾਸਪੁਰ, 2 ਅਕਤੂਬਰ (ਚੱਕਰਾਜਾ)-ਅੱਜ ਲੁਬਾਣਾ ਭਾਈਚਾਰੇ ਦੀ ਮੀਟਿੰਗ ਦੌਰਾਨ ਜ਼ਿਲ੍ਹਾ ਲੁਬਾਣਾ ਮਹਾਂ ਸਭਾ ਦਾ ਗਠਨ ਕੀਤਾ ਗਿਆ। ਪੰਜਾਬ ਲੁਬਾਣਾ ਮਹਾਂ ਸਭਾ ਦੇ ਮੈਂਬਰਾਂ ਬ੍ਰਿਗੇਡੀਅਰ ਮਨਜੀਤ ਸਿੰਘ, ਜਗਜੀਤ ਸਿੰਘ ਭਗਤਾਣਾ ਤੇ ਕਰਨਲ ਜਗਜੀਤ ਸਿੰਘ (ਸੇਵਾ ਮੁਕਤ) ਦੇ ਪ੍ਰਬੰਧਾਂ ਹੇਠ ਹੋਈ ਮੀਟਿੰਗ ’ਚ ਭਾਈਚਾਰੇ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ।

Ad Position 21
No active advertisement
ਅਜੀਤ ਡੈਸਕ 03-10-2026
ਗੁਰਦਾਸਪੁਰ, 2 ਅਕਤੂਬਰ (ਚੱਕਰਾਜਾ)-ਅੱਜ ਲੁਬਾਣਾ ਭਾਈਚਾਰੇ ਦੀ ਮੀਟਿੰਗ ਦੌਰਾਨ ਜ਼ਿਲ੍ਹਾ ਲੁਬਾਣਾ ਮਹਾਂ ਸਭਾ ਦਾ ਗਠਨ ਕੀਤਾ ਗਿਆ। ਪੰਜਾਬ ਲੁਬਾਣਾ ਮਹਾਂ ਸਭਾ ਦੇ ਮੈਂਬਰਾਂ ਬ੍ਰਿਗੇਡੀਅਰ ਮਨਜੀਤ ਸਿੰਘ, ਜਗਜੀਤ ਸਿੰਘ ਭਗਤਾਣਾ ਤੇ ਕਰਨਲ ਜਗਜੀਤ ਸਿੰਘ (ਸੇਵਾ ਮੁਕਤ) ਦੇ ਪ੍ਰਬੰਧਾਂ ਹੇਠ ਹੋਈ ਮੀਟਿੰਗ ’ਚ ਭਾਈਚਾਰੇ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ। ਇਸ ਮੌਕੇ ਵਿਚਾਰ-ਵਟਾਂਦਰੇ ਤੋਂ ਬਾਅਦ ਜ਼ਿਲ੍ਹੇ ਦੇ 12 ਪ੍ਰਮੁੱਖ ਮੈਂਬਰਾਂ ਦੀ ਕਮੇਟੀ ਦਾ ਗਠਨ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਇਹ ਕਮੇਟੀ ਤਹਿਸੀਲ ਤੇ ਪਿੰਡ ਪੱਧਰ ’ਤੇ ਅੱਗੇ ਕਮੇਟੀਆਂ ਦਾ ਗਠਨ ਕਰੇਗੀ। ਉਨ੍ਹਾਂ ਕਿਹਾ ਕਿ ਇਹ ਪਹਿਲ ਕਦਮੀ ਪ੍ਰਸਤਾਵਿਤ ਕੌਮੀ ਲੁਬਾਣਾ ਮਹਾਂ ਸਭਾ ਦਾ ਹਿੱਸਾ ਹੈ, ਜਿਸ ਅਧੀਨ ਚਾਰ ਜ਼ੋਨਲ ਮਹਾਂ ਸਭਾਵਾਂ ਬਣਾਈਆਂ ਜਾਣਗੀਆਂ। ਉੱਤਰੀ ਜ਼ੋਨ ’ਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਜੰਮੂ-ਕਸ਼ਮੀਰ, ਦਿੱਲੀ, ਉੱਤਰਾਖੰਡ ਤੇ ਉੱਤਰ ਪ੍ਰਦੇਸ਼ ਸ਼ਾਮਿਲ ਹੋਣਗੇ। ਉਨ੍ਹਾਂ ਕਿਹਾ ਕਿ ਮਹਾਂਸਭਾ ਦਾ ਉਦੇਸ਼ ਭਾਈਚਾਰੇ ’ਚ ਏਕਤਾ, ਸਿੱਖਿਆ, ਸਿਹਤ, ਰੁਜ਼ਗਾਰ, ਹੁਨਰ ਵਿਕਾਸ, ਨੌਜਵਾਨਾਂ ਤੇ ਮਹਿਲਾਵਾਂ ਦਾ ਸਸ਼ਕਤੀਕਰਨ, ਆਰਥਿਕ ਤਰੱਕੀ, ਵਿਰਾਸਤ ਦੀ ਸੰਭਾਲ ਤੇ ਸੰਗਠਿਤ ਸਮਾਜ ਸੇਵਾ ਨੂੰ ਉਤਸ਼ਾਹਿਤ ਕਰਨਾ ਤੇ ਵੱਖ-ਵੱਖ ਖੇਤਰਾਂ ਦੇ ਲੁਬਾਣਾ ਭਾਈਚਾਰੇ ਨੂੰ ਇਕ ਸਾਂਝੇ ਮੰਚ ’ਤੇ ਲਿਆਉਣਾ ਹੈ।
Ad Position 22
No active advertisement
ਪਿਛਲੀ ਖ਼ਬਰ ਗੁਰਦਾਸਪੁਰ ਵਿਖੇ ਗਾਂਧੀ ਜੈਅੰਤੀ ’ਤੇ ਡਰਾਈ ਡੇਅ ਦੀਆਂ ਉਡੀਆਂ ਧੱਜੀਆਂ ਅਗਲੀ ਖ਼ਬਰ ਰਣਜੀਤ ਸਿੰਘ ਕਾਹਲੋਂ ਵਲੋਂ ਮੁੱਖ ਮੰਤਰੀ ਦੇ ਓ.ਐੱਸ.ਡੀ. ਨਾਲ ਮੀਟਿੰਗ
Ad Position 24