ਬਲਾਕ ਸੰਮਤੀ ਚੇਅਰਮੈਨ ਬੀਬੀ ਪਰਮਜੀਤ ਕੌਰ ਸ਼ਕਰੀ ਨੇ ਲਾਭਪਾਤਰੀਆਂ ਨੂੰ ਸਿਹਤ ਕਾਰਡ ਵੰਡੇ
ਵਡਾਲਾ ਬਾਂਗਰ, 2 ਅਕਤੂਬਰ (ਭੁੰਬਲੀ)-ਇਸ ਇਲਾਕੇ ਦੇ ਪਿੰਡ ਸ਼ਕਰੀ ਨਾਲ ਸਬੰਧਤ ਬਲਾਕ ਸੰਮਤੀ ਚੇਅਰਮੈਨ ਬੀਬੀ ਪਰਮਜੀਤ ਕੌਰ ਸ਼ਕਰੀ ਤੇ ਸਰਪੰਚ ਜਥੇ: ਰਣਜੀਤ ਸਿੰਘ ਸ਼ਕਰੀ ਨੇ ਪੰਜਾਬ ਸਰਕਾਰ ਵਲੋਂ ਚਲਾਈ ਗਈ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਵੱਖ-ਵੱਖ ਪਿੰਡਾਂ ਦੇ ਲਾਭਪਾਤਰੀਆਂ ਨੂੰ 10-10 ਲੱਖ ਰੁਪਏ ਦੇ ਸਿਹਤ ਬੀਮਾ ਯੋਜਨਾ ਕਾਰਡ ਵੰਡੇ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਹਰੇਕ ਪਰਿਵਾਰ ਨੂੰ ਸਾਲਾਨਾ 10 ਲੱਖ ਰੁਪਏ ਤੱਕ ਦਾ ਕੈਸ਼ਲੈਸ ਇਲਾਜ ਮਿਲੇਗਾ।
ਵਡਾਲਾ ਬਾਂਗਰ, 2 ਅਕਤੂਬਰ (ਭੁੰਬਲੀ)-ਇਸ ਇਲਾਕੇ ਦੇ ਪਿੰਡ ਸ਼ਕਰੀ ਨਾਲ ਸਬੰਧਤ ਬਲਾਕ ਸੰਮਤੀ ਚੇਅਰਮੈਨ ਬੀਬੀ ਪਰਮਜੀਤ ਕੌਰ ਸ਼ਕਰੀ ਤੇ ਸਰਪੰਚ ਜਥੇ: ਰਣਜੀਤ ਸਿੰਘ ਸ਼ਕਰੀ ਨੇ ਪੰਜਾਬ ਸਰਕਾਰ ਵਲੋਂ ਚਲਾਈ ਗਈ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਵੱਖ-ਵੱਖ ਪਿੰਡਾਂ ਦੇ ਲਾਭਪਾਤਰੀਆਂ ਨੂੰ 10-10 ਲੱਖ ਰੁਪਏ ਦੇ ਸਿਹਤ ਬੀਮਾ ਯੋਜਨਾ ਕਾਰਡ ਵੰਡੇ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਹਰੇਕ ਪਰਿਵਾਰ ਨੂੰ ਸਾਲਾਨਾ 10 ਲੱਖ ਰੁਪਏ ਤੱਕ ਦਾ ਕੈਸ਼ਲੈਸ ਇਲਾਜ ਮਿਲੇਗਾ। ਪਹਿਲਾਂ ਇਸ ਸਕੀਮ ਵਿਚ 5 ਲੱਖ ਰੁਪਏ ਮਿਲਦੇ ਸਨ, ਜਿਸ ਨੂੰ ਮਾਨ ਸਰਕਾਰ ਨੇ ਵਧਾ ਕੇ 10 ਲੱਖ ਰੁਪਏ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਕੈਂਸਰ, ਦਿਲ ਦੇ ਰੋਗ, ਟਰਾਂਸਪਲਾਂਟ ਵਰਗੇ ਵੱਡੇ ਅਪ੍ਰੇਸ਼ਨ ਤੇ ਆਈ.ਸੀ.ਯੂ. ਵਰਗੀਆਂ ਸਹੂਲਤਾਂ ਵੀ ਸ਼ਾਮਿਲ ਹਨ। ਇਸ ਮੌਕੇ ਉਨ੍ਹਾਂ ਪਿੰਡਾਂ ਵਾਸੀਆਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਤੇ ਉਨ੍ਹਾਂ ਨੂੰ ਹੱਲ ਕਰਵਾਉਣ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਸਰਪੰਚ ਰਣਜੀਤ ਸਿੰਘ ਸ਼ਕਰੀ, ਸਰਪੰਚ ਗੁਰਦੇਵ ਸਿੰਘ ਗੱਗੋਵਾਲੀ, ਸਰਪੰਚ ਗੁਰਪਾਲ ਸਿੰਘ ਭੀਖੋਵਾਲੀ, ਬਾਬਾ ਨਰਿੰਦਰ ਸਿੰਘ ਸ਼ਕਰੀ, ਪੰਚ ਕੁਲਵੰਤ ਸਿੰਘ, ਪੰਚ ਅਮਰਜੀਤ ਕੌਰ ਸ਼ਕਰੀ, ਪੰਚ ਸੁਖਦੇਵ ਸਿੰਘ, ਪੰਚ ਨਿਆਮਤ ਮਸੀਹ, ਪੰਚ ਕੁਲਵਿੰਦਰ ਕੌਰ, ਬਲਵਿੰਦਰ ਸਿੰਘ ਸ਼ਕਰੀ, ਗੁਰਮੀਤ ਸਿੰਘ, ਗੁਰਚਰਨ ਸਿੰਘ, ਦਲਜੀਤ ਸਿੰਘ, ਕੁਲਵਿੰਦਰ ਸਿੰਘ, ਹਰਪਾਲ ਸਿੰਘ, ਜਗੀਰ ਸਿੰਘ, ਬਲਜੀਤ ਮਸੀਹ, ਵਿੱਕੀ ਮਸੀਹ, ਕੀਮਤੀ ਮਸੀਹ, ਨਜ਼ੀਰ ਮਸੀਹ, ਰਵੀ ਮਸੀਹ, ਹਰਦੀਪ ਸਿੰਘ, ਫੁੱਲਬਾਗ ਸਿੰਘ, ਜੋਗਾ ਸਿੰਘ, ਹਰਕਿਰਨ ਸਿੰਘ, ਗੁਰਦੀਪ ਕੌਰ, ਹਰਮਨਬੀਰ ਕੌਰ, ਰੁਪਿੰਦਰ ਕੌਰ, ਬਲਜਿੰਦਰ ਸਿੰਘ ਸ਼ਕਰੀ ਆਦਿ ਸ਼ਾਮਿਲ ਸਨ ।