ਹਰ ਬੱਚੇ ਦੀ ਆਪਣੀ ਉਡਾਣ-ਸੁਚੱਜੇ ਮਾਰਗਦਰਸ਼ਨ, ਸੰਵੇਦਨਸ਼ੀਲ ਸਹਿਯੋਗ ਤੇ ਸਮਾਵੇਸ਼ੀ ਸਿੱਖਿਆ ਨਾਲ ਉੱਜਵਲ ਭਵਿੱਖ ਦੀ ਨੀਂਹ- ਮੈਡਮ ਪੰਨੂੰ
ਘੁਮਾਣ, 2 ਅਕਤੂਬਰ (ਬੰਮਰਾਹ)-ਬੱਚਿਆਂ ਦੀ ਅੰਤਰ-ਨਿਹਿਤ ਪ੍ਰਤਿਭਾ, ਵਿਲੱਖਣ ਸਿੱਖਣ-ਸਮਰੱਥਾ ਤੇ ਸਰਵਪੱਖੀ ਵਿਕਾਸ ਨੂੰ ਕੇਂਦਰ ਵਿਚ ਰੱਖਦਿਆਂ ਸੈਂਟਰਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਘੁਮਾਣ ਵਿਖੇ ਮਾਪਿਆਂ ਲਈ ਵਿਸ਼ੇਸ਼ ਜਾਗਰੂਕਤਾ ਤੇ ਓਰੀਐਂਟੇਸ਼ਨ ਸੈਸ਼ਨ ਕੀਤਾ ਗਿਆ। ਇਸ ਉਪਰਾਲੇ ਦਾ ਮੁੱਖ ਉਦੇਸ਼ ਬੱਚਿਆਂ ਦੀਆਂ ਵਿਅਕਤੀਗਤ ਲੋੜਾਂ ਨੂੰ ਸਮਝਦਿਆਂ ਉਨ੍ਹਾਂ ਦੇ ਸਿੱਖਿਆਤਮਕ, ਮਾਨਸਿਕ, ਸਮਾਜਿਕ ਤੇ ਭਾਵਨਾਤਮਕ ਵਿਕਾਸ ਨੂੰ ਸੁਚਾਰੂ ਦਿਸ਼ਾ ਪ੍ਰਦਾਨ ਕਰਨਾ ਸੀ।
ਘੁਮਾਣ, 2 ਅਕਤੂਬਰ (ਬੰਮਰਾਹ)-ਬੱਚਿਆਂ ਦੀ ਅੰਤਰ-ਨਿਹਿਤ ਪ੍ਰਤਿਭਾ, ਵਿਲੱਖਣ ਸਿੱਖਣ-ਸਮਰੱਥਾ ਤੇ ਸਰਵਪੱਖੀ ਵਿਕਾਸ ਨੂੰ ਕੇਂਦਰ ਵਿਚ ਰੱਖਦਿਆਂ ਸੈਂਟਰਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਘੁਮਾਣ ਵਿਖੇ ਮਾਪਿਆਂ ਲਈ ਵਿਸ਼ੇਸ਼ ਜਾਗਰੂਕਤਾ ਤੇ ਓਰੀਐਂਟੇਸ਼ਨ ਸੈਸ਼ਨ ਕੀਤਾ ਗਿਆ। ਇਸ ਉਪਰਾਲੇ ਦਾ ਮੁੱਖ ਉਦੇਸ਼ ਬੱਚਿਆਂ ਦੀਆਂ ਵਿਅਕਤੀਗਤ ਲੋੜਾਂ ਨੂੰ ਸਮਝਦਿਆਂ ਉਨ੍ਹਾਂ ਦੇ ਸਿੱਖਿਆਤਮਕ, ਮਾਨਸਿਕ, ਸਮਾਜਿਕ ਤੇ ਭਾਵਨਾਤਮਕ ਵਿਕਾਸ ਨੂੰ ਸੁਚਾਰੂ ਦਿਸ਼ਾ ਪ੍ਰਦਾਨ ਕਰਨਾ ਸੀ। ਸੈਸ਼ਨ ਦੌਰਾਨ ਵਿਸ਼ੇਸ਼ ਲੋੜਾਂ ਵਾਲੇ ਬੱਚੇ, ਸਿੱਖਣ ਸਬੰਧੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਤੇ ਤੁਲਨਾਤਮਕ ਤੌਰ ’ਤੇ ਧੀਮੀ ਗਤੀ ਨਾਲ ਸਿੱਖਣ ਵਾਲੇ ਵਿਦਿਆਰਥੀਆਂ ਦੀਆਂ ਵਿਲੱਖਣ ਲੋੜਾਂ ਬਾਰੇ ਵਿਸਥਾਰਤ ਵਿਚਾਰ-ਵਟਾਂਦਰਾ ਤੇ ਗਿਆਨਵਰਧਕ ਸੰਵਾਦ ਕੀਤਾ ਗਿਆ। ਮਾਪਿਆਂ ਨੂੰ ਬੱਚਿਆਂ ਦੀ ਆਪਸੀ ਤੁਲਨਾ ਤੋਂ ਪ੍ਰਹੇਜ਼ ਕਰਦਿਆਂ ਉਨ੍ਹਾਂ ਦੀ ਵਿਅਕਤੀਗਤ ਪ੍ਰਗਤੀ, ਆਤਮ-ਵਿਸ਼ਵਾਸ ਤੇ ਅੰਤਰ-ਨਿਹਿਤ ਸਮਰੱਥਾਵਾਂ ਦੇ ਵਿਕਾਸ ਨੂੰ ਪ੍ਰਾਥਮਿਕਤਾ ਦੇ ਲਈ ਵਿਹਾਰਕ ਮਾਰਗਦਰਸ਼ਨ ਪ੍ਰਦਾਨ ਕੀਤਾ ਗਿਆ। ‘ਐੱਨ.ਡੀ. ਆਯੁਰਵੇਦਾ-ਵੁਈਕੇਅਰ ਵਰਲਡਵਾਈਡ’ ਤੋਂ ਡਾ. ਨਿਧੀ ਪਾਠਕ ਨੇ ਬੱਚਿਆਂ ਦੀ ਸਰੀਰਕ ਅਤੇ ਮਾਨਸਿਕ ਸਿਹਤ, ਸੰਤੁਲਿਤ ਜੀਵਨ-ਸ਼ੈਲੀ ਅਤੇ ਸਕਾਰਾਤਮਕ ਪਰਿਵਾਰਕ ਵਾਤਾਵਰਣ ਦੀ ਅਹਿਮੀਅਤ ਨੂੰ ਰੇਖਾਂਕਿਤ ਕੀਤਾ। ਇਸੇ ਦੌਰਾਨ ਡਾ. ਮਨਬੀਰ ਕੌਰ ਨੇ ਸਿੱਖਣ ਸਬੰਧੀ ਚੁਣੌਤੀਆਂ ਦੀ ਪਹਿਚਾਣ, ਸਮਝ ਅਤੇ ਉਨ੍ਹਾਂ ਦੇ ਸੰਵੇਦਨਸ਼ੀਲ ਹੱਲ ਲਈ ਪ੍ਰਭਾਵਸ਼ਾਲੀ ਤਕਨੀਕਾਂ ਅਤੇ ਮਾਰਗਦਰਸ਼ਕ ਸੁਝਾਅ ਸਾਂਝੇ ਕੀਤੇ। ਸੈਸ਼ਨ ਦੀ ਅਗਵਾਈ ਕਾਲਜ ਕੋਆਰਡੀਨੇਟਰ ਮੈਡਮ ਨਵਜੋਤ ਕੌਰ ਪੰਨੂ, ਸਕੂਲ ਪ੍ਰਿੰਸੀਪਲ ਗਗਨਦੀਪ ਸਿੰਘ ਅਤੇ ਉਪ ਪ੍ਰਿੰਸੀਪਲ ਮਨੀ ਸ਼ਰਮਾ ਵਲੋਂ ਕੀਤੀ ਗਈ। ਇਹ ਸਾਰਥਕ ਉਪਰਾਲਾ ਜ਼ਿਲ੍ਹਾ ਭਾਸ਼ਾ ਮੁਖੀ ਡਾ. ਕਲਸੀ ਦੀ ਸੁਚੱਜੀ ਸਰਪ੍ਰਸਤੀ, ਪ੍ਰੇਰਣਾ ਅਤੇ ਦੂਰਦਰਸ਼ੀ ਪਹਿਲਕਦਮੀ ਹੇਠ ਸਫ਼ਲਤਾਪੂਰਵਕ ਸੰਪੰਨ ਹੋਇਆ ।