03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਘੱਟ ਗਿਣਤੀ ਵਰਗ ਦੇ ਨੌਜਵਾਨਾਂ ਲਈ ਪ੍ਰਧਾਨ ਮੰਤਰੀ ਤਹਿਤ ਜੈਰੀਐਟ੍ਰਿਕ ਕੇਅਰਗਿਵਰ ਦੀ ਮੁਫ਼ਤ ਸਿਖਲਾਈ

ਪਠਾਨਕੋਟ, 2 ਅਕਤੂਬਰ (ਵਿਨੋਦ)-ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋਂ ਪ੍ਰਧਾਨ ਮੰਤਰੀ-ਵਿਕਾਸ ਯੋਜਨਾ ਤਹਿਤ ਪਠਾਨਕੋਟ ਜ਼ਿਲ੍ਹੇ ਦੇ ਘੱਟ ਗਿਣਤੀ ਵਰਗ ਨਾਲ ਸਬੰਧਿਤ ਨੌਜਵਾਨਾਂ ਲਈ ‘ਜੈਰੀਐਟ੍ਰਿਕ ਕੇਅਰਗਿਵਰ (ਬਜ਼ੁਰਗਾਂ ਦੀ ਦੇਖਭਾਲ)’ ਦਾ 4 ਮਹੀਨੇ ਦਾ ਮੁਫ਼ਤ ਹੁਨਰ ਸਿਖਲਾਈ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ । ਇਹ ਸਿਖਲਾਈ ਡੀ.

Ad Position 21
No active advertisement
ਜਾਣਕਾਰੀ ਦਿੰਦੇ ਹੋਏ ਏ.ਡੀ.ਸੀ. ਅਰਸ਼ਦੀਪ ਸਿੰਘ 03-10-2026
ਪਠਾਨਕੋਟ, 2 ਅਕਤੂਬਰ (ਵਿਨੋਦ)-ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋਂ ਪ੍ਰਧਾਨ ਮੰਤਰੀ-ਵਿਕਾਸ ਯੋਜਨਾ ਤਹਿਤ ਪਠਾਨਕੋਟ ਜ਼ਿਲ੍ਹੇ ਦੇ ਘੱਟ ਗਿਣਤੀ ਵਰਗ ਨਾਲ ਸਬੰਧਿਤ ਨੌਜਵਾਨਾਂ ਲਈ ‘ਜੈਰੀਐਟ੍ਰਿਕ ਕੇਅਰਗਿਵਰ (ਬਜ਼ੁਰਗਾਂ ਦੀ ਦੇਖਭਾਲ)’ ਦਾ 4 ਮਹੀਨੇ ਦਾ ਮੁਫ਼ਤ ਹੁਨਰ ਸਿਖਲਾਈ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ । ਇਹ ਸਿਖਲਾਈ ਡੀ.ਸੀ. ਕੰਪਲੈਕਸ, ਮਲਿਕਪੁਰ ਵਿਖੇ ਦਿੱਤੀ ਜਾਵੇਗੀ । ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਅਰਸ਼ਦੀਪ ਸਿੰਘ ਨੇ ਦੱਸਿਆ ਕਿ ਇਸ ਕੋਰਸ ਲਈ ਘੱਟੋ-ਘੱਟ 12ਵੀਂ ਪਾਸ ਤੇ 18 ਤੋਂ 45 ਸਾਲ ਉਮਰ ਦੇ ਘੱਟ ਗਿਣਤੀ ਵਰਗ ਨਾਲ ਸਬੰਧਿਤ ਨੌਜਵਾਨ ਯੋਗ ਹਨ । ਇਸ ’ਚ ਮੁਸਲਿਮ, ਸਿੱਖ, ਈਸਾਈ, ਬੋਧੀ, ਜੈਨ ਅਤੇ ਪਾਰਸੀ ਭਾਈਚਾਰਿਆਂ ਨਾਲ ਸਬੰਧਿਤ ਉਮੀਦਵਾਰ ਸ਼ਾਮਿਲ ਹੋ ਸਕਦੇ ਹਨ । ਸਿਖਲਾਈ ਦੌਰਾਨ 80 ਫੀਸਦੀ ਹਾਜ਼ਰੀ ਲਾਜ਼ਮੀ ਹੋਵੇਗੀ । ਉਨ੍ਹਾਂ ਦੱਸਿਆ ਕਿ ਸਿਖਲਾਈ ਬਿਲਕੁਲ ਮੁਫ਼ਤ ਕਰਵਾਈ ਜਾਵੇਗੀ ਅਤੇ ਕੋਰਸ ਸਫਲਤਾ ਪੂਰਵਕ ਮੁਕੰਮਲ ਕਰਨ ਉਪਰੰਤ 6,000 ਰੁਪਏ ਵਜ਼ੀਫ਼ਾ ਦਿੱਤਾ ਜਾਵੇਗਾ । ਇਸ ਤੋਂ ਇਲਾਵਾ ਨੌਕਰੀ ਮਿਲਣ ’ਤੇ 4,000 ਰੁਪਏ ਪਲੇਸਮੈਂਟ ਸਹਾਇਤਾ ਵੀ ਪ੍ਰਦਾਨ ਕੀਤੀ ਜਾਵੇਗੀ । ਸਿਖਲਾਈ ਪ੍ਰਾਪਤ ਨੌਜਵਾਨਾਂ ਲਈ ਹਸਪਤਾਲਾਂ, ਓਲਡ ਏਜ ਹੋਮਜ਼ ਤੇ ਹੋਮ ਨਰਸਿੰਗ ਆਦਿ ਖੇਤਰਾਂ ਵਿਚ ਰੁਜ਼ਗਾਰ ਦੇ ਮੌਕੇ ਉਪਲੱਬਧ ਹੋਣਗੇ । ਚਾਹਵਾਨ ਉਮੀਦਵਾਰ ਆਨਲਾਈਨ ਰਜਿਸਟ੍ਰੇਸ਼ਨ ਲਈ ਦਿੱਤੇ ਲਿੰਕ ਰਾਹੀਂ ਅਰਜ਼ੀ ਦੇ ਸਕਦੇ ਹਨ । ਵਧੀਕ ਡਿਪਟੀ ਕਮਿਸ਼ਨਰ ਨੇ ਪਠਾਨਕੋਟ ਜ਼ਿਲ੍ਹੇ ਦੇ ਘੱਟ ਗਿਣਤੀ ਵਰਗ ਨਾਲ ਸਬੰਧਿਤ ਯੋਗ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਸੀਮਿਤ ਸੀਟਾਂ ਹੋਣ ਕਾਰਨ ਇੱਛੁਕ ਉਮੀਦਵਾਰ ਪਹਿਲ ਦੇ ਆਧਾਰ ’ਤੇ ਜਲਦ ਤੋਂ ਜਲਦ ਰਜਿਸਟ੍ਰੇਸ਼ਨ ਕਰਵਾਉਣ ਤੇ ਇਸ ਮੁਫ਼ਤ ਹੁਨਰ ਸਿਖਲਾਈ ਦਾ ਲਾਭ ਉਠਾਉਣ ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਵਿਧਾਇਕ ਜੋਗਿੰਦਰ ਪਾਲ ਅਤੇ ਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ ਲਖਵੀਰ ਸਿੰਘ ਲੱਕੀ । ਅਗਲੀ ਖ਼ਬਰ ਯੁਵਕ ਮੇਲੇ ’ਚ ਆਰੀਆ ਮਹਿਲਾ ਮਹਾਂਵਿਦਿਆਲਿਆ ਪਠਾਨਕੋਟ ਨੇ ਮਾਰੀਆਂ ਮੱਲਾਂ
Ad Position 24