ਗੁਰਦੁਆਰਾ ਬਾਬਾ ਅਨੰਤ ਦਾਸ ਜੀ ਡੰਡੇ ਵਾਲੇ ਹਰਚੋਵਾਲ ਵਿਖੇ ਮਾਤਾ ਸਾਹਿਬ ਕੌਰ ਜੀ ਦਾ ਦਿਹਾੜਾ ਮਨਾਇਆ
ਹਰਚੋਵਾਲ, 3 ਅਕਤੂਬਰ (ਢਿੱਲੋਂ, ਭਾਮ)-ਹਰਚੋਵਾਲ ਦੇ ਗੁਰਦੁਆਰਾ ਬਾਬਾ ਅਨੰਤ ਦਾਸ ਜੀ ਡੰਡੇ ਵਾਲਿਆ ਵਿਖੇ ਖਾਲਸੇ ਦੀ ਮਾਤਾ ਸਾਹਿਬ ਕੌਰ ਜੀ ਦਾ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਦੌਰਾਨ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ।
ਹਰਚੋਵਾਲ, 3 ਅਕਤੂਬਰ (ਢਿੱਲੋਂ, ਭਾਮ)-ਹਰਚੋਵਾਲ ਦੇ ਗੁਰਦੁਆਰਾ ਬਾਬਾ ਅਨੰਤ ਦਾਸ ਜੀ ਡੰਡੇ ਵਾਲਿਆ ਵਿਖੇ ਖਾਲਸੇ ਦੀ ਮਾਤਾ ਸਾਹਿਬ ਕੌਰ ਜੀ ਦਾ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਦੌਰਾਨ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਜਥੇਦਾਰ ਬਾਬਾ ਬਲਵਿੰਦਰ ਸਿੰਘ ਕਥਾਵਾਚਕ ਵਲੋਂ ਗੁਰਬਾਣੀ ਦੀ ਕਥਾ ਰਾਹੀਂ ਗੁਰੂ ਘਰ ਆਈਆਂ ਹੋਈਆਂ ਸੰਗਤਾਂ ਨੂੰ ਮਾਤਾ ਸਾਹਿਬ ਕੌਰ ਜੀ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ। ਬਾਬਾ ਬਲਵਿੰਦਰ ਸਿੰਘ ਵਲੋਂ ਸਮੂਹ ਸੰਗਤਾਂ ਨੂੰ ਕਿਹਾ ਕਿ ਵੱਧ ਤੋਂ ਵੱਧ ਗੁਰਬਾਣੀ ਪੜੋ, ਅੰਮ੍ਰਿਤ ਛਕੋ, ਅਤੇ ਆਪਣੇ ਬੱਚਿਆਂ ਨੂੰ ਵੀ ਗੁਰਬਾਣੀ ਦੇ ਨਾਲ ਜੋੜੋ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਣ ਲਈ ਵੀ ਪ੍ਰੇਰਤ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਭਾਈ ਸੁਰਜੀਤ ਸਿੰਘ ਵਲੋਂ ਆਏ ਹੋਏ ਮਹਾਂਪੁਰਖਾਂ ਅਤੇ ਸਮਾਗਮ ਵਿਚ ਸਹਿਯੋਗ ਕਰਨ ਵਾਲੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਬਾਬਾ ਦਲਬੀਰ ਸਿੰਘ ਪੱਪੂ, ਸੁਰਜੀਤ ਸਿੰਘ ਹਰਚੋਵਾਲ, ਭਾਈ ਸੁਖਬੀਰ ਸਿੰਘ, ਗੁਰਦਿਆਲ ਸਿੰਘ ਨੰਬਰਦਾਰ, ਮੁਖਤਾਰ ਸਿੰਘ ਗੱਜਣ ਸਿੰਘ, ਸਿੰਦਪਾਲ ਸਿੰਘ ਸੈਕਟਰੀ, ਸਤਨਾਮ ਸਿੰਘ, ਮੱਖਣ ਸਿੰਘ, ਸਰਵਣ ਸਿੰਘ, ਪ੍ਰਭਸਿਮਰ ਸਿੰਘ, ਕਾਕਾ ਭਾਗ ਸਿੰਘ, ਮੋਹਕਮ ਸਿੰਘ, ਲੱਬੂ ਕੈਨੇਡਾ, ਹਰਜਿੰਦਰ ਸਿੰਘ, ਹਰਜੀਤ ਸਿੰਘ, ਬਾਬਾ ਅਮਰੀਕ ਸਿੰਘ, ਅਜੈਬ ਸਿੰਘ, ਦਲਬੀਰ ਸਿੰਘ, ਅਵਤਾਰ ਸਿੰਘ ਆਦਿ ਸੇਵਾਦਾਰ ਹਾਜ਼ਰ ਸਨ ।