ਸੰਤ ਫਰਾਂਸਿਸ ਸਕੂਲ ’ਚ ਸੰਤ ਫਰਾਂਸਿਸ ਓਫ ਅਸੀਸੀ ਦੀ 800 ਸਾਲਾ ਜੁਬਲੀ ਮੌਕੇ ਪੈਟਰਨ ਡੇਅ ਦਾ ਸ਼ਾਨਦਾਰ ਜਸ਼ਨ
ਕਲਾਨੌਰ, 4 ਅਕਤੁਬਰ (ਪੁਰੇਵਾਲ)-ਸਥਾਨਕ ਕਸਬੇ ਚ ਸਥਿਤ ਆਈ. ਸੀ.
ਕਲਾਨੌਰ, 4 ਅਕਤੁਬਰ (ਪੁਰੇਵਾਲ)-ਸਥਾਨਕ ਕਸਬੇ ਚ ਸਥਿਤ ਆਈ.ਸੀ.ਐਸ.ਈ. ਸੰਤ ਫਰਾਂਸਿਸ ਸਕੂਲ ਵਿਚ ਪ੍ਰਿੰਸੀਪਲ ਕਿਰਨ ਰਾਵਤ ਦੀ ਅਗਵਾਈ ਹੇਠ ਸੰਤ ਫਰਾਂਸਿਸ ਓਫ ਅਸੀਸੀ ਦੀ 800 ਸਾਲਾ ਜੁਬਲੀ ਦੇ ਪਵਿਤਰ ਮੌਕੇ ’ਤੇ ਪੈਟਰਨਸ ਡੇਅ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਫਾਦਰ ਅਕਸ਼ੈ ਓ.ਐਫ.ਐਮ. ਕੈਪ (ਵਾਈਸ ਚੇਅਰਮੈਨ, ਵਿਦਿਆ ਜੋਤੀ ਗੁਰੂਕੁਲ ਸੈਮੀਨਰੀ, ਕਲਾਨੌਰ) ਨੇ ਸ਼ਿਰਕਤ ਕੀਤੀ। ਉਹਨਾਂ ਨਾਲ ਸਕੂਲ ਮੈਨੇਜਰ ਫਾਦਰ ਬਿਨੂ ਏ.ਐਮ. ਵੀ ਵਿਸ਼ੇਸ ਤੌਰ ਤੇ ਪਹੁੰਚੇ। ਇਸ ਮੌਕੇ ’ਤੇ ਸਕੂਲ ਦੇ ਬੱਚਿਆਂ ਨੇ ਸੰਤ ਫਰਾਂਸਿਸ ਓਫ ਅਸੀਸੀ ਦੇ ਜੀਵਨ, ਉਨ੍ਹਾਂ ਦੀਆਂ ਸਿੱਖਿਆਵਾਂ, ਪਿਆਰ, ਨਿਮਰਤਾ ਅਤੇ ਸੇਵਾ ਭਾਵਨਾ ਨੂੰ ਸੁੰਦਰ ਨਾਟਕਾਂ, ਭਾਸ਼ਣਾਂ, ਗੀਤਾਂ ਅਤੇ ਡਾਂਸ ਰਾਹੀਂ ਪੇਸ਼ ਕੀਤਾ। ਬੱਚਿਆਂ ਦੀ ਪੇਸ਼ਕਾਰੀ ਨੇ ਸਾਰਿਆਂ ਦਾ ਮਨ ਮੋਹ ਲਿਆ। ਫਾਦਰ ਅਕਸ਼ੈ ਨੇ ਆਪਣੇ ਸੰਦੇਸ਼ ਵਿੱਚ ਬੱਚਿਆਂ ਨੂੰ ਸੰਤ ਫਰਾਂਸਿਸ ਜੀ ਦੇ ਦਿਖਾਏ ਹੋਏ ਸ਼ਾਂਤੀ ਅਤੇ ਪਿਆਰ ਦੇ ਰਸਤੇ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਸਿਸਟਰ ਕਿਰਨ ਰਾਵਤ ਜੀ ਨੇ ਸਾਰੇ ਮਹਿਮਾਨਾਂ ਅਤੇ ਬੱਚਿਆਂ ਦਾ ਧੰਨਵਾਦ ਕੀਤਾ। ਇਸ ਦੌਰਾਨ ਸਿਸਟਰ ਕਿਰਨ ਰਾਵਤ ਅਤੇ ਮੁੱਖ ਮਹਿਮਾਨ ਵਲੋਂ ਸਮਾਗਮ ਵਿੱਚ ਸਮੂਲੀਅਤ ਕਰਨ ਵਾਲਿਆਂ ਦੀ ਹੌਂਸਲਾ ਅਫਜਾਈ ਕੀਤੀ।