05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਬਿਮਾਰੀਆਂ ਦੀ ਰੋਕਥਾਮ ਲਈ ਗੁੜ ਦੀ ਵਰਤੋਂ ਕਰਨ ਵਾਲੇ ਹੋ ਜਾਣ ਸਾਵਧਾਨ

ਗੁਰਦਾਸਪੁਰ, 4 ਅਕਤੂਬਰ (ਚੱਕਰਾਜਾ)-ਆਮ ਤੌਰ ’ਤੇ ਲੋਕ ਗੁੜ ਦੀ ਵਰਤੋ ਖੰਡ ਦੇ ਬਦਲ ਦੇ ਤੌਰ ’ਤੇ ਕਰਨ ਲੱਗ ਪਏ ਹਨ ਅਤੇ ਕਿਹਾ ਜਾਂਦਾ ਹੈ ਕਿ ਸ਼ੂਗਰ ਦੇ ਰੋਗੀ ਵੀ ਗੁੜ ਦੀ ਵਰਤੋਂ ਕਰ ਸਕਦੇ ਹਨ, ਪਰ ਇਸ ਮੌਸਮ ਵਿਚ ਕੁਇੰਟਲ ਪਿੱਛੇ 10 ਤੋਂ 20 ਕਿੱਲੋ ਤੱਕ ਖੰਡ ਪਾ ਕੇ ਗੁੜ ਤਿਆਰ ਕੀਤਾ ਜਾ ਰਿਹਾ ਹੈ, ਕਿਉਂਕਿ ਇੰਨੀ ਦਿਨੀਂ ਗੰਨੇ ਵਿਚ ਸ਼ੂਗਰ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ । ਕੇਨ ਕਮਿਸ਼ਨਰ ਡਾ: ਅਮਰੀਕ ਸਿੰਘ ਦਾ ਕਹਿਣਾ ਹੈ ਕਿ ਅਸਲੀ ਗੰਨਾ ਜਿਸ ਵਿਚ ਖੰਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਉਹ ਅਕਤੂਬਰ ਦੇ ਅੰਤ ਜਾਂ ਨਵੰਬਰ ਦੇ ਸ਼ੁਰੂ ਵਿਚ ਜਾ ਕੇ ਤਿਆਰ ਹੁੰਦਾ ਹੈ ।

Ad Position 21
No active advertisement
ਜਾਣਕਾਰੀ ਦਿੰਦੇ ਹੋਏ ਕੇਨ ਕਮਿਸ਼ਨਰ ਡਾ. ਅਮਰੀਕ ਸਿੰਘ । ਅਜੀਤ ਤਸਵੀਰ 05-10-2026
ਗੁਰਦਾਸਪੁਰ, 4 ਅਕਤੂਬਰ (ਚੱਕਰਾਜਾ)-ਆਮ ਤੌਰ ’ਤੇ ਲੋਕ ਗੁੜ ਦੀ ਵਰਤੋ ਖੰਡ ਦੇ ਬਦਲ ਦੇ ਤੌਰ ’ਤੇ ਕਰਨ ਲੱਗ ਪਏ ਹਨ ਅਤੇ ਕਿਹਾ ਜਾਂਦਾ ਹੈ ਕਿ ਸ਼ੂਗਰ ਦੇ ਰੋਗੀ ਵੀ ਗੁੜ ਦੀ ਵਰਤੋਂ ਕਰ ਸਕਦੇ ਹਨ, ਪਰ ਇਸ ਮੌਸਮ ਵਿਚ ਕੁਇੰਟਲ ਪਿੱਛੇ 10 ਤੋਂ 20 ਕਿੱਲੋ ਤੱਕ ਖੰਡ ਪਾ ਕੇ ਗੁੜ ਤਿਆਰ ਕੀਤਾ ਜਾ ਰਿਹਾ ਹੈ, ਕਿਉਂਕਿ ਇੰਨੀ ਦਿਨੀਂ ਗੰਨੇ ਵਿਚ ਸ਼ੂਗਰ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ । ਕੇਨ ਕਮਿਸ਼ਨਰ ਡਾ: ਅਮਰੀਕ ਸਿੰਘ ਦਾ ਕਹਿਣਾ ਹੈ ਕਿ ਅਸਲੀ ਗੰਨਾ ਜਿਸ ਵਿਚ ਖੰਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਉਹ ਅਕਤੂਬਰ ਦੇ ਅੰਤ ਜਾਂ ਨਵੰਬਰ ਦੇ ਸ਼ੁਰੂ ਵਿਚ ਜਾ ਕੇ ਤਿਆਰ ਹੁੰਦਾ ਹੈ । ਇਸ ਲਈ ਗੁੜ ਬਣਾਉਣ ਵਾਲੇ ਇਸ ਵੇਲੇ ਜਿਹੜੇ ਗੰਨੇ ਦੀ ਵਰਤੋਂ ਕਰ ਰਹੇ ਹਨ, ਉਸ ਵਿਚ ਸ਼ੂਗਰ ਦੀ ਮਾਤਰਾ ਘੱਟ ਹੋਣ ਕਾਰਨ ਗੁੜ ਨੂੰ ਰੰਗਤ ਦੇਣ ਲਈ ਆਰਟੀਫੀਸੀਅਲ ਰੰਗਾਂ ਅਤੇ ਮਿਠਾਸ ਵਧਾਉਣ ਲਈ ਖੰਡ ਦੀ ਵਰਤੋਂ ਕਰਦੇ ਹਨ । ਅਜਿਹੇ ਗੁੜ ਦੀ ਵਰਤੋਂ ਕਰਨਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ । ਸ਼ੂਗਰ ਰੋਗੀਆਂ ਅਤੇ ਬਲੱਡ ਪ੍ਰੈਸ਼ਰ ਦੇ ਲਈ ਤਾਂ ਇਹ ਖਤਰਨਾਕ ਹੋ ਸਕਦਾ ਹੈ । ਕੇਨ ਕਮਿਸ਼ਨਰ ਡਾ: ਅਮਰੀਕ ਸਿੰਘ ਅਤੇ ਫੂਡ ਸੇਫਟੀ ਵਿਭਾਗ ਦੇ ਅਸਿਸਟੈਂਟ ਕਮਿਸ਼ਨਰ ਡਾ: ਜੀ.ਐਸ. ਪੰਨੂ ਦੀ ਟੀਮ ਵਲੋਂ ਗੁੜ ਬਣਾਉਣ ਵਾਲਿਆਂ ਦੇ ਅੱਡਿਆਂ ’ਤੇ ਅਚਨਚੇਤ ਛਾਪੇਮਾਰੀ ਕੀਤੀ ਗਈ ਅਤੇ ਗੁੜ ਦੇ ਸੈਂਪਲ ਲੈ ਕੇ ਲੈਬ ਵਿਚ ਵੀ ਭੇਜੇ ਗਏ ਹਨ । ਉੱਥੇ ਹੀ ਕੇਨ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਦਿਨਾਂ ਵਿਚ ਗੁੜ ਬਣਾਉਣ ਵਾਲਿਆਂ ਨੂੰ ਗੰਨਾ ਨਾ ਵੇਚਣ । ਜਦੋਂ ਗੰਨਾ ਪੂਰੀ ਤਰ੍ਹਾਂ ਤਿਆਰ ਹੋ ਜਾਵੇ, ਉਸ ਵਿਚ ਸ਼ੂਗਰ ਦੀ ਮਾਤਰਾ ਵੀ ਬਚ ਜਾਵੇ ਤਾਂ ਉਦੋਂ ਹੀ ਗੁੜ ਬਣਾਉਣ ਲਈ ਗੰਨਾ ਵੇਚਣਾ ਚਾਹੀਦਾ ਹੈ । ਦੂਜੇ ਪਾਸੇ ਫੂਡ ਸੇਫਟੀ ਕਮਿਸ਼ਨਰ ਡਾ: ਜੀ.ਐਸ. ਪੰਨੂ ਦਾ ਕਹਿਣਾ ਹੈ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਦੇ ਖਿਲਾਫ ਕਾਰਵਾਈਆਂ ਜਾਰੀ ਰਹਿਣਗੀਆਂ ।
Ad Position 22
No active advertisement
ਪਿਛਲੀ ਖ਼ਬਰ ਗਾਇਕ ਵਿਜੇ ਬੱਧਣ ਤੇ ਮਿਸ ਭਾਰਤੀ ਜਲੰਧਰ ਦੂਰਦਰਸ਼ਨ ’ਤੇ ਅੱਜ ਅਗਲੀ ਖ਼ਬਰ ਸੰਤ ਫਰਾਂਸਿਸ ਸਕੂਲ ’ਚ ਸੰਤ ਫਰਾਂਸਿਸ ਓਫ ਅਸੀਸੀ ਦੀ 800 ਸਾਲਾ ਜੁਬਲੀ ਮੌਕੇ ਪੈਟਰਨ ਡੇਅ ਦਾ ਸ਼ਾਨਦਾਰ ਜਸ਼ਨ
Ad Position 24