05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਨਗਰ ਕੌਂਸਲ ਨੇ ਤਿੱਬੜੀ ਕੈਂਟ ਏਰੀਏ ਤੇ ਅੱਧੀ ਦਰਜਨ ਪਿੰਡਾਂ ਨੇੜੇ ਸੋਲਿਡ ਵੇਸਟ ਮੈਨੇਜਮੈਂਟ ਪਲਾਂਟ ਲਗਾਇਆ ਤਾਂ ਹੋਵੇਗਾ ਵਿਰੋਧ-ਲੈਕਚਰਾਰ ਸੈਣੀ/ਸੰਗੀਤਾ ਸ਼ਰਮਾ

ਗੁਰਦਾਸਪੁਰ, 4 ਅਕਤੂਬਰ (ਅਸ਼ੋਕ ਸ਼ਰਮਾ)-ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੇ ਚੇਅਰਮੈਨ ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਿੰਡ ਭੁੱਲੇਚੱਕ ਦੀ 2 ਏਕੜ ਪੰਚਾਇਤੀ ਜ਼ਮੀਨ ਪੰਚਾਇਤ ਕੋਲੋਂ ਠੇਕੇ ’ਤੇ ਲੈ ਕੇ ਪਿੰਡ ਨੌਸ਼ਹਿਰਾ ਬਹਾਦਰ, ਨਵਾਂ ਪਿੰਡ, ਪੁਲ ਤਿੱਬੜੀ, ਚਾਵਾ ਅਤੇ ਤਿੱਬੜੀ ਛਾਉਣੀ ਦੀ ਹਦੂਦ ਅੰਦਰ ਸੋਲਿਡ ਮੈਨੇਜਮੈਂਟ ਪਲਾਂਟ ਲਗਾਉਣ ਦੀਆਂ ਕੋਝੀਆਂ ਸਾਜਿਸ਼ਾਂ ਖੇਡੀਆਂ ਜਾ ਰਹੀਆਂ ਹਨ । ਇਲਾਕੇ ਦੇ ਵਾਤਾਵਰਨ ਪ੍ਰੇਮੀ ਅਤੇ ਬੁੱਧੀਜੀਵੀ ਇਸ ਕਾਰਜ ਨੂੰ ਸਫਲ ਨਹੀਂ ਹੋਣ ਦੇਣਗੇ ।

Ad Position 21
No active advertisement
ਅਜੀਤ ਡੈਸਕ 05-10-2026
ਗੁਰਦਾਸਪੁਰ, 4 ਅਕਤੂਬਰ (ਅਸ਼ੋਕ ਸ਼ਰਮਾ)-ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੇ ਚੇਅਰਮੈਨ ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਿੰਡ ਭੁੱਲੇਚੱਕ ਦੀ 2 ਏਕੜ ਪੰਚਾਇਤੀ ਜ਼ਮੀਨ ਪੰਚਾਇਤ ਕੋਲੋਂ ਠੇਕੇ ’ਤੇ ਲੈ ਕੇ ਪਿੰਡ ਨੌਸ਼ਹਿਰਾ ਬਹਾਦਰ, ਨਵਾਂ ਪਿੰਡ, ਪੁਲ ਤਿੱਬੜੀ, ਚਾਵਾ ਅਤੇ ਤਿੱਬੜੀ ਛਾਉਣੀ ਦੀ ਹਦੂਦ ਅੰਦਰ ਸੋਲਿਡ ਮੈਨੇਜਮੈਂਟ ਪਲਾਂਟ ਲਗਾਉਣ ਦੀਆਂ ਕੋਝੀਆਂ ਸਾਜਿਸ਼ਾਂ ਖੇਡੀਆਂ ਜਾ ਰਹੀਆਂ ਹਨ । ਇਲਾਕੇ ਦੇ ਵਾਤਾਵਰਨ ਪ੍ਰੇਮੀ ਅਤੇ ਬੁੱਧੀਜੀਵੀ ਇਸ ਕਾਰਜ ਨੂੰ ਸਫਲ ਨਹੀਂ ਹੋਣ ਦੇਣਗੇ । ਇਸ ਸਬੰਧੀ ਸੇਵਾ ਮੁਕਤ ਲੈਕਚਰਾਰ ਪ੍ਰਤਾਪ ਸਿੰਘ ਸੈਣੀ ਅਤੇ ਵਾਤਾਵਰਨ ਪ੍ਰੇਮੀ ਸੰਗੀਤਾ ਸ਼ਰਮਾ ਨੇ ਸਾਂਝੇ ਤੌਰ ’ਤੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਇਸ ਪਲਾਂਟ ਦੇ ਲੱਗਣ ਨਾਲ ਇਲਾਕੇ ਅੰਦਰ ਭੈੜੀ ਬਦਬੂ ਫੈਲਣ ਦੇ ਨਾਲ ਭਿਆਨਕ ਬਿਮਾਰੀਆਂ ਨਾਲ ਲੋਕ ਪੀੜਤ ਹੋਣਗੇ । ਉਨ੍ਹਾਂ ਦੱਸਿਆ ਕਿ ਕੂੜਾ ਪਲਾਂਟ ਲੱਗ ਵੀ ਜਾਂਦਾ ਹੈ ਤਾਂ ਪੂਰਬ ਵਲੋਂ ਹਵਾ ਪੱਛਮ ਨੂੰ ਵਗੀ ਤਾਂ ਇਸ ਨਾਲ ਸਿੱਧੇ ਤੌਰ ’ਤੇ ਭੁੱਲੇਚੱਕ, ਗੋਹਤ ਪੋਖਰ, ਪਾਹੜਾ ਸਮੇਤ ਤਿੱਬੜੀ ਛਾਉਣੀ ਵੀ ਪ੍ਰਭਾਵਿਤ ਹੋਵੇਗੀ । ਇਸ ਨਾਲ ਇਲਾਕੇ ਦੇ ਲੋਕਾਂ ਦਾ ਜੀਵਨ ਦੁੱਭਰ ਹੋ ਜਾਵੇਗਾ । ਉਨ੍ਹਾਂ ਦੱਸਿਆ ਕਿ ਇਹ ਮਾਮਲਾ ਪੰਜਾਬ ਸਰਕਾਰ ਦੇ ਧਿਆਨ ਹਿੱਤ ਵੀ ਲਿਆਂਦਾ ਜਾਵੇਗਾ ਅਤੇ ਇਸ ਦਾ ਵਿਰੋਧ ਨਿਰੰਤਰ ਜਾਰੀ ਰਹੇਗਾ। ਉਨ੍ਹਾਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਸੋਲਿਡ ਵੇਸਟ ਪਲਾਂਟ ਨੂੰ ਨੌਸ਼ਹਿਰਾ ਬਹਾਦਰ ਇਲਾਕੇ ਦੀ ਬਜਾਏ ਦਰਿਆ ਬਿਆਸ ਮੰਡ ’ਚ ਸਰਕਾਰੀ ਜ਼ਮੀਨ ਦੀ ਜਾਂਚ ਪੜਤਾਲ ਕਰਕੇ ਲਗਾਇਆ ਜਾਵੇ । ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਗੰਦਗੀ ਤੋਂ ਛੁਟਕਾਰਾ ਮਿਲ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ੋਨ ਬਾਬਾ ਮਸਤੂ ਦੀ ਕੋਰ ਕਮੇਟੀ ਦੀ ਮੀਟਿੰਗ ਅਗਲੀ ਖ਼ਬਰ ਸ਼ਹੀਦ ਦੇ ਨਾਂਅ ਦਾ ਯਾਦਗਾਰੀ ਗੇਟ ਬਣਾਉਣ ਵਿਚ ਘਪਲੇਬਾਜ਼ੀ ਦੇ ਇਲਜ਼ਾਮ
Ad Position 24